ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀ ਅਬਦੁਲ ਕਰੀਮ ਟੁੰਡਾ ਗਾਜੀਆਬਾਦ ਦੇ ਹਸਪਤਾਲ 'ਚ ਭਰਤੀ, ਜਾਣੋ ਕਾਰਨ 

ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਅਤੇ ਬੰਬ ਬਣਾਉਣ ਵਿੱਚ ਮਾਹਰ ਅਬਦੁਲ ਕਰੀਮ ਟੁੰਡਾ ਨੂੰ ਆਪਰੇਸ਼ਨ ਲਈ ਗਾਜਿਆਬਾਦ ਦੇ ਐਮਐਮਜੀ ਹਸਤਪਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

 

ਦਹਿਸ਼ਤਗਰਦ ਟੁੰਡਾ ਨੂੰ ਹਸਪਤਾਲ ਦੇ ਪ੍ਰਾਈਵੇਟ ਵਾਰਡ ਵਿੱਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਅੱਤਵਾਦੀ ਦੇ ਭਰਤੀ ਹੋਣ ਦੀ ਖ਼ਬਰ ਆਉਣ ਤੋਂ ਬਾਅਦ ਇਥੇ ਆਉਣ ਵਾਲੇ ਮਰੀਜ਼ਾਂ ਅਤੇ ਮਿਲਣ ਵਾਲਿਆਂ ਵਿਚਕਾਰ ਟੁੰਡਾ ਦੇ ਭਰਤੀ ਹੋਣ ਦੀ ਚਰਚਾ ਹੁੰਦੀ ਰਹੀ।

 

ਜਾਣਕਾਰੀ ਅਨੁਸਾਰ ਅੱਤਵਾਦੀ ਟੁੰਡਾ ਨੂੰ ਦੋਹਾਂ ਅੱਖਾਂ ਵਿੱਚ ਮੋਤੀਆਬਿੰਦ ਹੋਣ ਕਾਰਨ ਜ਼ਿਲ੍ਹਾ ਦੇ ਐਮਜੀਜੀ ਹਸਪਤਾਲ ਵਿੱਚ ਜਾਂਚ ਲਈ ਲਿਆਂਦਾ ਜਾ ਰਿਹਾ ਸੀ ਪਰ ਹਰ ਵਾਰ ਡਾਕਟਰ ਹਾਈ ਬਲੈਡ ਪ੍ਰੈਸ਼ਰ ਕਾਰਨ ਉਸ ਦਾ ਆਪਰੇਸ਼ਨ ਟਾਲਦਾ ਰਹੇ।  

 

ਮੰਗਲਵਾਰ ਨੂੰ ਅਚਾਨਕ ਛਾਤੀ ਅਤੇ  ਪੇਟ ਵਿੱਚ ਦਰਦ ਕਾਰਨ ਪੁਲਿਸ ਬਲ ਸਖ਼ਤ ਸੁਰੱਖਿਆ ਵਿੱਚ ਉਸ ਨੂੰ ਐਮ.ਜੀ.ਜੀ ਹਸਪਤਾਲ ਦੀ ਐਮਰਜੈਂਸੀ ਵਿੱਚ ਪਹੁੰਚਾਇਆ। ਐਮਰਜੈਂਸੀ ਵਿੱਚ ਜਾਂਚ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਹਸਪਤਾਲ ਦੇ ਪ੍ਰਾਈਵੇਟ ਵਾਰਡ ਵਿੱਚ ਭਰਤੀ ਕਰ ਲਿਆ।

 

ਦੋਵੇਂ ਅੱਖਾਂ ਵਿੱਚ ਮੋਤੀਆਬਿੰਦ

 

ਡਾ. ਮਦਨ ਲਾਲ, ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਦਹਿਸ਼ਤਗਰਦ ਟੁੰਡਾ ਦੀਆਂ ਦੋਵੇਂ ਅੱਖਾਂ ਵਿੱਚ ਮੋਤੀਆਬਿੰਦ ਹੈ। ਉਸ ਨੂੰ ਅਪਰੇਸ਼ਨ ਲਈ ਭਰਤੀ ਕੀਤਾ ਗਿਆ ਹੈ ਜੇਕਰ ਉਸ ਦਾ ਬਲੱਡ ਪ੍ਰੈਸ਼ਰ ਵੱਧਦਾ ਨਹੀਂ ਤਾਂ ਬੁੱਧਵਾਰ ਨੂੰ ਉਸ ਦਾ ਆਪਰੇਸ਼ਨ ਕੀਤਾ ਜਾਵੇਗਾ।

 

ਦਿਲ ਦੇ ਸਰਜਨ ਡਾ. ਸੁਨੀਲ ਕਤਿਆਲ ਨੇ ਕਿਹਾ ਕਿ ਉਸ ਨੇ ਛਾਤੀ ਵਿੱਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਸੀ, ਪਰ ਸਾਰੇ ਟੈਸਟ ਨਾਰਮਲ ਆਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorist Abdul Karim Tunda admitted in Ghaziabad hospital