ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ, 3 ਅੱਤਵਾਦੀ ਫੜੇ

ਦਿੱਲੀ ’ਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ, 3 ਅੱਤਵਾਦੀ ਫੜੇ

ਦਿੱਲੀ ’ਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ ਕਰਦਿਆਂ ਤਿੰਨ ਅੱਤਵਾਦੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਤਿੰਨ ਅੱਤਵਾਦੀਆਂ ਨੁੰ ਇੱਕ ਦੇਸੀ ਵਿਸਫ਼ੋਟਕ ਉਪਕਰਨ ਨਾਲ ਗ੍ਰਿਫ਼ਤਾਰ ਕੀਤਾ।

 

 

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਡੀਸੀਪੀ ਪ੍ਰਮੋਦ ਕੁਸ਼ਵਾਹਾ ਨੇ ਦੱਸਿਆ ਕਿ ਰਾਜਧਾਨੀ ’ਚ ਇੱਕ ਅੱਤਵਾਦੀ ਹਮਲੇ ਨੂੰ ਨਾਕਾਮ ਕੀਤਾ ਗਿਆ ਹੈ। ਧਮਾਕਾਖ਼ੇਜ਼ ਵਿਸਫ਼ੋਟਕ ਸਮੇਤ ਤਿੰਨ ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ ਹਨ।

 

 

ਚੇਤੇ ਰਹੇ ਪਕ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਨਾਕਾਮ ਕਰਨ ਦੀ ਕੋਸ਼ਿਸ਼ ਹਰ ਪਾਸੇ ਕੀਤੀ ਜਾ ਰਹੀ ਹੈ। ਜੰਮੂ–ਕਸ਼ਮੀਰ ਦੇ ਬਾਰਾਮੂਲਾ ਵਿਖੇ ਪੁਲਿਸ ਨੇ ਅੱਜ ਸੋਮਵਾਰ ਨੂੰ ਇੱਕ ਅੱਤਵਾਦੀ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਹਥਗੋਲਾ ਬਰਾਮਦ ਹੋਇਆ ਹੈ।

 

 

ਜਦ ਤੋਂ ਕਸ਼ਮੀਰ ’ਚੋਂ ਧਾਰਾ 370 ਦਾ ਖ਼ਾਤਮਾ ਕੀਤਾ ਗਿਆ ਹੈ; ਭਾਰਤੀ ਸੁਰੱਖਿਆ ਏਜੰਸੀਆਂ ਤਦ ਤੋਂ ਹੀ ਲਗਾਤਾਰ ਚੇਤਾਵਨੀ ਦਿੰਦੀਆਂ ਆ ਰਹੀਆਂ ਹਨ ਕਿ ਦੇਸ਼ ਵਿਰੋਧੀ ਅੱਤਵਾਦੀ ਹੁਣ ਕਿਤੇ ਨਾ ਕਿਤੇ ਹਿੰਸਕ ਹਮਲਾ ਕਰਨ ਦੀਆਂ ਯੋਜਨਾਵਾਂ ਉਲੀਕ ਰਹੇ ਹਨ।

 

 

ਕਸ਼ਮੀਰ ’ਚੋਂ ਵਿਦੇਸ਼ੀ ਅੱਤਵਾਦੀਆਂ ਦਾ ਤਾਂ ਮੁਕੰਮਲ ਖ਼ਾਤਮਾ ਕਰਨ ਦਾ ਭਾਰਤੀ ਸੁਰੱਖਿਆ ਬਲਾਂ ਨੇ ਦਾਅਵਾ ਕੀਤਾ ਹੈ ਪਰ ਹਾਲੇ ਕੁਝ ਸਥਾਨਕ ਅੱਤਵਾਦੀ ਬਚੇ ਹੋਏ ਹਨ; ਉਨ੍ਹਾਂ ਦੀ ਭਾਲ਼ ਵੀ ਲਗਾਤਾਰ ਕੀਤੀ ਜਾ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorist Attack conspiracy in Delhi Averted Three terrorists held