ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਵਾਦੀ ’ਚ ਅੱਤਵਾਦੀ ਹਮਲੇ ਦਾ ਖ਼ਤਰਾ, ਫ਼ੌਜਾਂ ਚੌਕਸ

ਕਸ਼ਮੀਰ ਵਾਦੀ ’ਚ ਅੱਤਵਾਦੀ ਹਮਲੇ ਦਾ ਖ਼ਤਰਾ, ਫ਼ੌਜਾਂ ਚੌਕਸ

ਕਸ਼ਮੀਰ ਵਾਦੀ ’ਚ ਪਾਕਿਸਤਾਨ ’ਚ ਸਰਗਰਮ ਅੱਤਵਾਦੀ ਸਮੂਹਾਂ ਦੀ ਹਮਾਇਤ–ਪ੍ਰਾਪਤ ਦਹਿਸ਼ਤਗਰਦਾਂ ਦੇ ਹਮਲੇ ਦਾ ਖ਼ਤਰਾ ਹੈ। ਇਸੇ ਲਈ ਹੁਣ ਭਾਰਤੀ ਥਲ ਸੈਨਾ, ਵਾਯੂ ਸੈਨਾ ਤੇ ਹੋਰ ਸੁਰੱਖਿਆ ਬਲਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ।

 

 

ਏਐੱਨਆਈ ਦੀ ਰਿਪੋਰਟ ਮੁਤਾਬਕ ਕਸ਼ਮੀਰ ਵਾਦੀ ਵਿੱਚ ਪਾਕਿਸਤਾਨ ਲਗਾਤਾਰ ਗੜਬੜ ਫੈਲਾਉਣ ਦੇ ਜਤਨ ਕਰ ਰਿਹਾ ਹੈ ਤੇ ਅੱਤਵਾਦੀ ਵੀ ਉਸੇ ਦੌਰਾਨ ਕੋਈ ਹਮਲਾ ਕਰ ਸਕਦੇ ਹਨ। ਇਸੇ ਲਈ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਭਾਰਤ ਸਰਕਾਰ ਨੇ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਹੈ।

 

 

ਇਸ ਵੇਲੇ ਨੀਮ ਫ਼ੌਜੀ ਬਲਾਂ ਦੇ ਦਸਤੇ ਪਹਿਲਾਂ ਤੋਂ ਹੀ ਵੱਡੀ ਗਿਣਤੀ ’ਚ ਤਾਇਨਾਤ ਹਨ। ਬੀਤੀ 5 ਅਗਸਤ ਨੂੰ ਧਾਰਾ 370 ਖ਼ਤਮ ਕਰਨ ਤੋਂ ਪਹਿਲਾਂ ਹੀ ਕਸ਼ਮੀਰ ਵਾਦੀ ਵਿੱਚ ਫ਼ੋਨ ਤੇ ਇੰਟਰਨੈੱਟ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਸਨ। ਇਸ ਵੇਲੇ ਨੀਮ ਫ਼ੌਜੀ ਬਲਾਂ ਦੇ 38 ਹਜ਼ਾਰ ਤੋਂ ਵੀ ਵੱਧ ਜਵਾਨ ਕਸ਼ਮੀਰ ਵਾਦੀ ’ਚ ਤਾਇਨਾਤ ਹਨ।

 

 

ਵਿਰੋਧੀ ਪਾਰਟੀਆਂ ਕਸ਼ਮੀਰ ਵਾਦੀ ਵਿੱਚ ਅਜਿਹੀਆਂ ਪਾਬੰਦੀਆਂ ਦਾ ਵਿਰੋਧ ਕਰ ਰਹੀਆਂ ਹਨ ਪਰ ਸੱਤਾਧਾਰੀ ਧਿਰ ਇਸ ਨੂੰ ਦਰੁਸਤ ਦੱਸ ਰਿਹਾ ਹੈ। ਕਸ਼ਮੀਰੀ ਅੱਤਵਾਦੀਆਂ ਨੂੰ ਖ਼ਤਮ ਕਰਨ ਲਈ ਅਜਿਹੀ ਕਾਰਵਾਈ ਜ਼ਰੂਰੀ ਦੱਸੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorist Attack in Kashmir Valley apprehended Forces Alert