ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀਆਂ ਨੇ ਵਿਧਾਇਕ ਸਮੇਤ ਪਰਿਵਾਰ ਦੇ 7 ਮੈਂਬਰ ਕਤਲ ਕੀਤੇ

ਅਰੁਣਾਚਲ ਪ੍ਰਦੇਸ਼ ਤੋਂ ਵੱਡੀ ਖ਼ਬਰ ਹੈ। ਇੱਥੇ ਸ਼ੱਕੀ ਅੱਤਵਾਦੀ ਹਮਲੇ ਚ ਐਨਪੀਪੀ ਵਿਧਾਇਕ ਤਿਰੋਂਗ ਅਬੋ ਅਤੇ ਉਨ੍ਹਾਂ ਦੇ ਪਰਿਵਾਰ ਦੇ 6 ਹੋਰਨਾਂ ਲੋਕਾਂ ਦੀ ਮੌਤ ਹੋ ਗਈ। ਇਹ ਵਾਰਦਾਤ ਤਿਰਪ ਜ਼ਿਲ੍ਹੇ ਦੇ ਬੋਗਾਪਾਣੀ ਪਿੰਡ ਚ ਵਾਪਰੀ। ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।

 

ਅਬੋ ਸੂਬੇ ਦੀ ਖੋਂਸਾ-ਪੱਛਮੀ ਸੀਟ ਤੋਂ ਵਿਧਾਇਕ ਹਨ। ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਵਿਧਾਇਕ ਤਿਰੋਂਗ ਅਬੋ ਦੇ ਘਰ ਤੇ ਹਮਲਾ ਬੋਲਿਆ ਤੇ ਪਹਿਲਾਂ ਵਿਧਾਇਕ ਦਾ ਕਤਲ ਕੀਤੀ। ਫਿਰ ਉਨ੍ਹਾਂ ਦੇ ਪਰਿਵਾਰ ਦੇ 6 ਹੋਰਨਾਂ ਜੀਆਂ ਨੂੰ ਕਤਲ ਕਰ ਦਿੱਤਾ।

 

 

ਅੰਦਾਜ਼ਾ ਲਗਾਇਆ ਜਾ ਰਿਹ ਹੈ ਕਿ ਹਮਲਾ ਸ਼ੱਕੀ ਨੈਸ਼ਨਲ ਸੋਸ਼ਲਿਸਟ ਕਾਊਂਸਲ ਆਫ਼ ਨਾਗਾਲੈਂਡ (ਐਨਐਸਸੀਐਨ) ਦੇ ਅੱਤਵਾਦੀਆਂ ਦੁਆਰਾ ਕੀਤਾ ਗਿਆ ਹੈ।

 

ਮੇਘਾਲਿਆ ਦੇ ਮੁੱਖ ਮੰਤਰੀ ਤੇ ਐਨਪੀਪੀ ਦੇ ਪ੍ਰਧਾਨ ਕਾਨਰਾਡ ਸੰਗਮਾ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਟਵੀਟ ਵੀ ਕੀਤੇ ਹਨ। ਸੰਗਮਾ ਨੇ ਲਿਖਿਆ-ਐਨਪੀਪੀ ਸਦਮੇ ਚ ਹੈ ਅਤੇ ਵਿਧਾਇਕ ਤਿਰੋਂਗ ਅਬੋ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਮੌਤ ਨਾਲ ਕਾਫੀ ਦੁਖੀ ਹਾਂ। ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ ਤੇ ਰਾਜਨਾਥ ਸਿੰਘ ਅਤੇ ਪੀਐਮ ਮੋਦੀ ਤੋਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:terrorist-killed-npp-mla-and-7-others-family-members