ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀ ਬਣੇ ਪੁੱਤ ਨੂੰ ਮਾਂ ਦੀ ਗੁਹਾਰ, 'ਤੂੰ ਕੀਹਦੇ ਆਸਰੇ ਮੈਨੂੰ ਛੱਡ ਦਿੱਤਾ?'

ਸੰਕੇਤਕ ਤਸਵੀਰ

ਰੋਸ਼ਨ ਜ਼ਮੀਰ ਮੇਰੇ ਪੁੱਤਰ ਪਰਮਾਤਮਾ ਦੇ ਵਾਸਤੇ ਵਾਪਸ ਆ ਜਾਓ ... ਮੇਰੇ ਪੁੱਤਰ ਘਰ ਵਾਪਸ ਆ ਜਾਵੋ, ਅਸੀਂ ਸਾਰੇ ਮੁਸੀਬਤ ਵਿੱਚ ਆ ਗਏ ਹਾਂ, ਕੀ ਸਿਰਫ ਇਸ ਦਿਨ ਲਈ ਤੈਨੂੰ ਪਾਲ ਕੇ ਵੱਡਾ ਕੀਤਾ ਸੀ ... ਖ਼ੁਦਾ ਦੇ ਵਾਸਤੇ ਵਾਪਸ ਆ ਜਾ..... ਇਹ ਉਹ ਸ਼ਬਦ ਹਨ ਉਨ੍ਹਾਂ ਮਾਪਿਆਂ ਦੇ ਜਿਨ੍ਹਾਂ ਦਾ ਪੁੱਤ ਹੁਣ ਅੱਤਵਾਦੀ ਬਣ ਗਿਆ। ਇਹ ਦਰਦ ਉਨ੍ਹਾਂ ਮਾਪਿਆਂ ਦਾ ਹੈ ਜਿਨ੍ਹਾਂ ਦੇ ਪੁੱਤ ਅੱਤਵਾਦੀ ਗਰੋਹਾਂ 'ਚ ਸ਼ਾਮਲ ਹੋ ਗਏ ਹਨ।

 ਅਨੰਤਨਾਗ  'ਚ ਰਹਿ ਰਿਹਾ ਰੋਸ਼ਨ ਜਮੀਰ ਕੁਝ ਦਿਨ ਪਹਿਲਾਂ ਲਾਪਤਾ ਹੋਇਆ ਸੀ। ਰੋਸ਼ਨ ਦੇ ਪਿਤਾ ਨੇ ਉਸ ਦੇ ਲਾਪਤਾ ਹੋਣ ਤੇ ਐੱਫਆਈਆਰ ਦਾਇਰ ਕੀਤੀ। ਬਾਅਦ 'ਚ ਉਨ੍ਹਾਂ ਨੂੰ ਪਤਾ ਲੱਗਾ ਕਿ ਰੋਸ਼ਨ ਇਕ ਅੱਤਵਾਦੀ ਗਰੁੱਪ 'ਚ ਸ਼ਾਮਲ ਹੋ ਗਿਆ।ਰੋਸ਼ਨ ਜਮਿਰ ਹੁਣ ਸਰਗਰਮ ਅੱਤਵਾਦੀ ਬਣ ਗਿਆ। ਰੋਸ਼ਨ ਦੀ ਅੱਤਵਾਦੀ ਬਣਨ ਦੀ ਖਬਰ ਨੇ ਮਾਪਿਆਂ ਨੂੰ ਸਦਮੇ ਵਿੱਚ ਪਾ ਦਿੱਤਾ  ਉਹ ਹੁਣ ਰੋਸ਼ਨ ਨੂੰ ਘਰ ਵਾਪਸ ਆਉਣ ਦੀ ਅਪੀਲ ਕਰ ਰਹੇ ਹਨ।

ਰੋਸ਼ਨ ਦੇ ਪਿਤਾ ਗੁਲਾਮ ਮੁਹੰਮਦ ਨੇ ਆਪਣੀ ਪਤਨੀ ਨਾਲ ਵੀਡੀਓ ਸਾਂਝੀ ਕੀਤੀ ਹੈ, ਸੋਸ਼ਲ ਮੀਡੀਆ ਤੇੋ ਵਾਇਰਲ ਵੀਡਿਓ 'ਚ ਪੁੱਤਰ ਵਾਪਸ ਆਉਣ ਦੀ ਅਪੀਲ ਕੀਤੀ ਹੈ। ਪਿਤਾ ਗੁਲਾਮ ਮੁਹੰਮਦ ਤੇ ਪਤਨ ਘਰ 'ਚ ਰੋ ਰਹੇ ਹਨ।ਰੋਸ਼ਨ ਦੀ ਮਾਂ ਕਹਿ ਰਹੀ ਹੈ, 'ਪੁੱਤ ਮੈਂ ਟੁੱਟ ਗਈ ਹਾਂ.... ਤੂੰ ਕਿਸਦੇ ਆਸਰੇ ਮੈਨੂੰ ਛੱਡ ਦਿੱਤਾ?'।

ਅਨੰਤਨਾਗ ਦੇ ਐੱਸਐੱਸਪੀ ਮੁਹੰਮਦ ਅਲਤਾਫ਼ ਖ਼ਾਨ ਨੇ ਕਿਹਾ ਕਿ ਇਕ ਮਹੀਨੇ ਪਹਿਲਾ ਰੋਸ਼ਨ ਜਮੀਰ ਅੱਤਵਾਦੀ ਬਣ ਗਿਆ ਹੈ।ਪਿਛਲੇ ਸਾਲ ਉਸ ਦਾ ਚਚੇਰਾ ਭਰਾ ਹਿਜਬੁਲ ਮੁਜਾਹਿਦੀਨ 'ਚ ਸ਼ਾਮਲ ਹੋਇਆ ਸੀ। ਅੱਤਵਾਦੀ ਬਣਨ ਤੋਂ ਪਹਿਲਾਂ ਰੋਸ਼ਨ ਇੱਕ ਜੇਸੀਬੀ ਮਸ਼ੀਨ ਡਰਾਈਵਰ ਸੀ। ਜਦੋਂ ਕਿ ਉਸ ਦਾ ਪਿਤਾ ਇੱਕ ਟਰੈਕਟਰ ਡਰਾਈਵਰ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorist Son Roshan Zameer Request son to come Back home Video Viral