ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ : ਸ੍ਰੀਨਗਰ 'ਚ ਬੀਐਸਐਫ ਪਾਰਟੀ ਉੱਤੇ ਅੱਤਵਾਦੀ ਹਮਲਾ, 2 ਜਵਾਨ ਸ਼ਹੀਦ

ਜੰਮੂ ਕਸ਼ਮੀਰ ਦੇ ਸ੍ਰੀਨਗਰ ਸਥਿੱਤ ਪਾਂਡਾਚ 'ਚ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੀ ਪਾਰਟੀ 'ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਦੋ ਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਬਾਅਦ 'ਚ ਦੋਵੋਂ ਜਵਾਨਾਂ ਦੀ ਜਾਨ ਚਲੀ ਗਈ।
 

ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵਿਰੁੱਧ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਹਾਲ ਹੀ ਵਿੱਚ ਸੁਰੱਖਿਆ ਬਲਾਂ ਨੇ ਕਈ ਅੱਤਵਾਦੀਆਂ ਨੂੰ ਘਾਟੀ 'ਚ ਢੇਰ ਕੀਤਾ ਹੈ। ਮਤਲਬ ਮੰਗਲਵਾਰ ਨੂੰ ਹੀ ਸ੍ਰੀਨਗਰ ਦੇ ਨਵਾਕਦਲ 'ਚ ਹੋਏ ਇੱਕ ਮੁਕਾਬਲੇ ਵਿੱਚ ਦੋ ਅੱਤਵਾਦੀ ਮਾਰੇ ਗਏ ਸਨ। ਉਨ੍ਹਾਂ ਵਿੱਚੋਂ ਇੱਕ ਜੁਨੈਦ ਖ਼ਾਨ ਸੀ ਜੋ ਵੱਖਵਾਦੀ ਸਮੂਹ ਹੁਰੀਅਤ ਦੇ ਚੇਅਰਮੈਨ ਮੁਹੰਮਦ ਅਸ਼ਰਫ ਖ਼ਾਨ ਦਾ ਛੋਟਾ ਬੇਟਾ ਸੀ। ਦੂਜਾ ਅੱਤਵਾਦੀ ਪੁਲਵਾਮਾ ਵਾਸੀ ਤਾਰਿਕ ਅਹਿਮਦ ਸ਼ੇਖ ਸੀ।
 

 

ਜੰਮੂ ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਲਬਾਗ ਸਿੰਘ ਨੇ ਮੰਗਲਵਾਰ (19 ਮਈ) ਨੂੰ ਕਿਹਾ ਕਿ ਕੰਟਰੋਲ ਰੇਖਾ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ 300 ਤੋਂ ਵੱਧ ਅੱਤਵਾਦੀ ਮੌਜੂਦ ਹਨ ਅਤੇ ਉਹ ਭਾਰਤ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦਿਲਬਾਗ ਸਿੰਘ ਨੇ ਕਿਹਾ ਸੀ ਕਿ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਨੂੰ ਘੁਸਪੈਠ ਕਰਨ ਦੀ ਪਾਕਿਸਤਾਨ ਦੀ ਯੋਜਨਾ ਨੂੰ ਨਾਕਾਮ ਕਰਨ ਲਈ ਸੁਰੱਖਿਆ ਕਰਮੀ ਚੌਕਸੀ ਰੱਖ ਰਹੇ ਹਨ।
 

ਉਨ੍ਹਾਂ ਨੇ ਪੁਲਿਸ ਹੈੱਡਕੁਆਰਟਰ ਨੂੰ ਦੱਸਿਆ ਕਿ ਜੰਮੂ ਕਸ਼ਮੀਰ 'ਚ ਘੁਸਪੈਠ ਕਰਨ ਦੇ ਇਰਾਦੇ ਨਾਲ ਵੱਡੀ ਗਿਣਤੀ ਵਿੱਚ ਅੱਤਵਾਦੀ ਉਸ ਪਾਸੇ ਇਕੱਠੇ ਹੋਏ ਹਨ। ਕਸ਼ਮੀਰ ਘਾਟੀ ਵਿੱਚ ਪਹਿਲਾਂ ਹੀ ਲਗਭਗ 4 ਘੁਸਪੈਠ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ ਅਤੇ ਰਾਜੌਰੀ-ਪੁੰਛ ਇਲਾਕੇ 'ਚ ਦੋ ਜਾਂ ਤਿੰਨ ਅਜਿਹੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorists attack on Border Security Force party at Pandach Srinagar jammu and kashmir