ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ: ਅਨੰਤਨਾਗ ਦੇ ਪੰਚਾਇਤ ਘਰ 'ਚ ਅੱਤਵਾਦੀ ਹਮਲਾ, ਸਰਪੰਚ ਸਣੇ 2 ਮੌਤਾਂ

ਕਸ਼ਮੀਰ ਦੇ ਅਨੰਤਨਾਗ ਚ ਅੱਤਵਾਦੀਆਂ ਨੇ ਪੰਚਾਇਤ ਘਰ 'ਤੇ ਗ੍ਰੇਨੇਡ ਸੁੱਟੇ। ਇਸ ਹਮਲੇ ਚ ਬਹੁਤ ਸਾਰੇ ਨਾਗਰਿਕ ਜ਼ਖਮੀ ਹੋਏ ਸਨ ਤੇ ਇਲਾਜ ਦੌਰਾਨ 2 ਲੋਕਾਂ ਦੀ ਮੌਤ ਵੀ ਹੋ ਗਈ। ਮਰਨ ਵਾਲਿਆਂ ਚ ਇੱਕ ਸਰਪੰਚ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਸ੍ਰੀਨਗਰ ਚ ਕਸ਼ਮੀਰ ਯੂਨੀਵਰਸਿਟੀ ਦੇ ਨੇੜੇ ਇਕ ਧਮਾਕਾ ਹੋਇਆ ਸੀ। ਇਸ ਧਮਾਕੇ ਚ ਚਾਰ ਲੋਕ ਜ਼ਖਮੀ ਹੋ ਗਏ ਸਨ।

 

ਦੱਸਿਆ ਜਾ ਰਿਹਾ ਹੈ ਕਿ ਇਹ ਇਕ ਗ੍ਰਨੇਡ ਧਮਾਕਾ ਸੀ ਜੋ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਕੀਤਾ ਗਿਆ ਸੀ। ਪੁਲਿਸ ਦੇ ਅਨੁਸਾਰ ਗ੍ਰਨੇਡ ਯੂਨੀਵਰਸਿਟੀ ਦੇ ਸਰ ਸਈਦ ਗੇਟ ਨੇੜੇ ਸੁੱਟਿਆ ਗਿਆ ਸੀ। ਪੁਲਿਸ ਅਤੇ ਆਮ ਨਾਗਰਿਕਾਂ ਦੀ ਸਹਾਇਤਾ ਨਾਲ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਜਿਥੇ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੁਰੱਖਿਆ ਬਲਾਂ ਨੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ।

 

ਇਸੇ ਤਰ੍ਹਾਂ ਫ਼ੌਜ ਨੇ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਤਚਵਾਰਾ ਪਿੰਡ ਚ ਦੇਰ ਰਾਤ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਮੁੱਠਭੇੜ ਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਅੱਤਵਾਦੀਆਂ ਦੀ ਪਛਾਣ ਇਰਫਾਨ ਅਹਿਮਦ ਅਤੇ ਇਰਫਾਨ ਸ਼ੇਖ ਵਜੋਂ ਹੋਈ ਹੈ ਜੋ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਮੈਂਬਰ ਸਨ। ਸੁਰੱਖਿਆ ਬਲਾਂ ਲੰਬੇ ਸਮੇਂ ਤੋਂ ਦੋਵਾਂ ਦੀ ਭਾਲ ਕੀਤੀ ਜਾ ਰਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorists hurl grenade at Anantnag s panchayat house