ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਗੜਬੜੀ ਫੈਲਾਉਣ ਵਾਲੇ ਅੱਤਵਾਦੀਆਂ ਦੇ ਤਾਰ ਜੁੜੇ ਪਾਕਿ ਤੇ ਚੀਨ ਨਾਲ

ਭਾਰਤ ’ਚ ਗੜਬੜੀ ਫੈਲਾਉਣ ਵਾਲੇ ਅੱਤਵਾਦੀਆਂ ਦੇ ਤਾਰ ਜੁੜੇ ਪਾਕਿ ਤੇ ਚੀਨ ਨਾਲ

ਭਾਰਤ ’ਚ ਗੜਬੜ ਫੈਲਾਉਣ ਦੀ ਕੋਸ਼ਿਸ਼ ਕਰਨ ਵਾਲੇ ਅੱਤਵਾਦੀ–ਗਿਰੋਹਾਂ ਦੇ ਤਾਰ ਪਾਕਿਸਤਾਨ, ਚੀਨ, ਰੂਸ ਤੇ ਨੇਪਾਲ ਤੱਕ ਜੁੜੇ ਹੋਏ ਹਨ। ਇਹ ਖ਼ੁਲਾਸਾ ਨਾਈਜੀਰੀਆਈ ਨਾਗਰਿਕਾਂ ਏਮੇਕਾ ਮਾਈਕਲ ਤੇ ਪੀਟਰ ਹਰਮਨ ਅਸੈਂਗਾ ਨੇ ਪੁੱਛਗਿੱਛ ਦੌਰਾਨ ਕੀਤਾ ਹੈ। ਇਨ੍ਹਾਂ ਦੋਵਾਂ ਨੇ ਮੰਨ ਲਿਆ ਹੈ ਕਿ ਇਨ੍ਹਾਂ ਦੇਸ਼ਾਂ ਵਿੱਚ ਵੱਡਾ ਨੈੱਟਵਰਕ ਅੱਤਵਾਦੀਆਂ ਨੂੰ ਆਪਣੇ ਹਿਸਾਬ ਨਾਲ ਚਲਾਉਂਦਾ ਹੈ।

 

 

ਨਾਈਜੀਰੀਆਈ ਗਿਰੋਹ ਨੇ ਭਾਰਤੀ ਬੈਂਕ ਖਾਤਿਆਂ ’ਚੋਂ ਰੁਪਏ ਉਡਾਉਣ ਦੇ ਨਾਲ–ਨਾਲ ਨੇਪਾਲੀ ਬੈਂਕ ਦੇ ਖਾਤੇ ’ਚੋਂ ਵੀ 49 ਲੱਖ ਰੁਪਏ ਉਡਾਏ ਸਨ। ਕੁਝ ਭਾਰਤੀਆਂ ਸਮੇਤ ਦੋਵੇਂ ਨਾਈਜੀਰੀਆਈ ਨਾਗਰਿਕਾਂ ਤੋਂ ਏਟੀਐੱਸ ਦੀ ਪੁੱਛਗਿੱਛ ਜਾਰੀ ਹੈ।

 

 

ਉੱਤਰ ਪ੍ਰਦੇਸ਼ ਦੀ ATS ਟੀਮ ਨੇ ਬੀਤੀ 11 ਅਕਤੂਬਰ ਨੂੰ ਲਖੀਮਪੁਰ ਖੀਰੀ ਤੋਂ 4 ਵਿਅਕਤੀਆਂ ਨੂੰ ਫੜਨ ਤੋਂ ਬਾਅਦ ਟੈਰਰ–ਫ਼ੰਡਿੰਗ ਦੇ ਵੱਡੇ ਗਿਰੋਹ ਦਾ ਖ਼ੁਲਾਸਾ ਕਰਨ ਦਾ ਦਾਅਵਾ ਕੀਤਾ ਸੀ; ਜਿਸ ਦੇ ਤਾਰ ਨਾਈਜੀਰੀਆਈ ਗਿਰੋਹ ਨਾਲ ਵੀ ਜੁੜੇ ਹੋਏ ਸਨ।

 

 

ਇਸ ਮਾਮਲੇ ’ਚ ਨਾਈਜੀਰੀਆਈ ਨਾਗਰਿਕਾਂਏਮੇਕਾ ਮਾਈਕਲ ਤੇ ਪੀਟਰ ਹਰਮਨ ਅਸੈਂਗਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਵੀਰਵਾਰ ਨੂੰ ਦੋਵੇਂ ਨਾਈਜੀਰੀਆਈ ਨਾਗਰਿਕਾਂ ਤੋਂ ਇਲਾਵਾ ਇੱਕ ਹੋਰ ਮੁਲਜ਼ਮ ਮੁਮਤਾਜ਼ ਨੂੰ ਪੁੱਛਗਿੱਛ ਲਈ ਪੁਲਿਸ ਹਿਰਾਸਤ ’ਚ ਭੇਜਿਆ ਗਿਆ ਸੀ।

 

 

ਇਸ ਤੋਂ ਪਹਿਲਾਂ ਬਰੇਲੀ ਦੇ ਇੱਜ਼ਤਨਗਰ ਤੋਂ ਟੈਰਰ–ਫ਼ੰਡਿੰਗ ਦੇ ਇੱਕ ਕਥਿਤ ਮਾਮਲੇ ਦੇ ਸਿਲਸਿਲੇ ’ਚ ਦੋ ਅਤੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਲਖੀਮਪੁਰ ਤੋਂ 11 ਅਕਤੂਬਰ ਨੂੰ ਗ੍ਰਿਫ਼ਤਾਰ ਕੀਤੇ ਗਏ ਚਾਰ ਵਿਅਕਤੀਆਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਸਿਰਾਜੁੱਦੀਨ ਅਤੇ ਫ਼ਹੀਮ ਨੂੰ ਵੀਰਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

 

 

ਖ਼ਬਰਾਂ ਮੁਤਾਬਕ ਉੱਤਰ ਪ੍ਰਦੇਸ਼ ਪੁਲਿਸ ਦੇ ਅੱਤਵਾਦ ਰਿਵੋਧੀ ਦਸਤੇ (ATS) ਨੇ ਉਨ੍ਹਾਂ ਕੋਲੋਂ ਇੱਕ SUV ਤੇ ਮੋਬਾਇਲ ਫ਼ੋਨ ਵੀ ਬਰਾਮਦ ਕੀਤੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorists in India have connections in Pak and China