ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਿਸ਼ਤਵਾੜ ’ਚ ਅੱਤਵਾਦੀਆਂ ਵੱਲੋਂ RSS ਆਗੂ ਦਾ ਕਤਲ, ਕਰਫ਼ਿਊ ਲਾਗੂ

​​​​​​​ਕਿਸ਼ਤਵਾੜ ’ਚ ਅੱਤਵਾਦੀਆਂ ਵੱਲੋਂ RSS ਆਗੂ ਦਾ ਕਤਲ, ਕਰਫ਼ਿਊ ਲਾਗੂ

ਜੰਮੂ–ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀ ਹਮਲੇ ਦੌਰਾਨ ਚੰਦਰਕਾਂਤ ਸ਼ਰਮਾ ਨਾਂਅ ਦੇ ਆਰਐੱਸਐੱਸ (RSS) ਆਗੂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੇ ਗਾਰਡ ਦੀ ਵੀ ਹੱਤਿਆ ਕਰ ਦਿੱਤੀ ਗਈ ਹੈ। ਸ੍ਰੀ ਸ਼ਰਮਾ ਕਿਸ਼ਤਵਾੜ ਦੇ ਹਸਪਤਾਲ ਵਿੱਚ ਕੰਮ ਕਰਦੇ ਸਨ ਤੇ ਅੱਜ ਲਗਭਗ 12 ਵਜੇ ਅੱਤਵਾਦੀਆਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ।

 

 

ਮੈਡੀਕਲ ਅਸਿਸਟੈਂਟ ਸ੍ਰੀ ਸ਼ਰਮਾ ਇਸ ਹਮਲੇ ਵਿੱਚ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ; ਜਦ ਕਿ ਉਨ੍ਹਾਂ ਦੇ ਕਾਂਸਟੇਬਲ ਗਾਰਡ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ।

 

 

ਆਰਐੱਸਐੱਸ ਆਗੂ ਦੇ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਸਮੁੱਚੇ ਇਲਾਕੇ ਵਿੱਚ ਹਾਲਾਤ ਤਣਾਅਪੂਰਨ ਹੋ ਗਏ ਹਨ। ਕਿਸ਼ਤਵਾੜ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਹੈ ਤੇ ਫ਼ੌਜ ਸੱਦ ਲਈ ਗਈ ਹੈ।

 

 

ਇੱਥੇ ਵਰਨਣਯੋਗ ਹੈ ਕਿ ਜੰਮੂ–ਪੁੰਛ ਸੰਸਦੀ ਹਲਕੇ ਵਿੱਚ ਵੋਟਾਂ ਆਉਂਦੀ 11 ਅਪ੍ਰੈਲ ਨੂੰ ਪੈਣ ਜਾ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorists Killed RSS Leader in Kishtwar Curfew imposed