ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੌਸ਼ਹਿਰਾ–ਕਸ਼ਮੀਰ ’ਚ ਅੱਤਵਾਦੀਆਂ ਨਾਲ ਮੁਕਾਬਲੇ ’ਚ ਦੋ ਭਾਰਤੀ ਜਵਾਨ ਸ਼ਹੀਦ

ਨੌਸ਼ਹਿਰਾ–ਕਸ਼ਮੀਰ ’ਚ ਅੱਤਵਾਦੀਆਂ ਨਾਲ ਮੁਕਾਬਲੇ ’ਚ ਦੋ ਭਾਰਤੀ ਜਵਾਨ ਸ਼ਹੀਦ

ਨਵੇਂ ਸਾਲ 2020 ਦੇ ਪਹਿਲੇ ਹੀ ਦਿਨ ਜੰਮੂ–ਕਸ਼ਮੀਰ ਵਿੱਚ ਅੱਤਵਾਦੀਆਂ ਨੇ ਦੋ ਭਾਰਤੀ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਇੱਕ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਨੌਸ਼ਹਿਰਾ ਸੈਕਟਰ ’ਚ ਲੁਕੇ ਹੋਏ ਅੱਤਵਾਦੀਆਂ ਦੀ ਭਾਲ਼ ਲਈ ਖ਼ਾਸ ਮੁਹਿੰਮ ਸ਼ੁਰੂ ਕੀਤੀ ਗਈ ਸੀ।

 

 

ਲੁਕੇ ਹੋਏ ਅੱਤਵਾਦੀਆਂ ਨੇ ਗੋਲ਼ੀਆਂ ਚਲਾ ਕੇ ਦੋ ਭਾਰਤੀ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ। ਉੱਥੇ ਮੁਕਾਬਲਾ ਹਾਲੇ ਚੱਲ ਰਿਹਾ ਹੈ।

 

 

ਉੱਧਰ ਪਾਕਿਸਤਾਨ ਵੱਲੋਂ ਕੰਟਰੋਲ ਰੇਖਾ (LoC) ਉੱਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ ਭਾਰਤੀ ਫ਼ੌਜ ਕਰਾਰਾ ਜਵਾਬ ਵੀ ਦਿੰਦੀ ਰਹੀ ਹੈ ਬੀਤੇ ਦਿਨੀਂ ਪੁੰਛ ਦੀ ਕ੍ਰਿਸ਼ਨਾ ਵਾਦੀ ਤੇ ਮਨਕੋਟ ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ ਦੌਰਾਨ 10 ਪਾਕਿਸਤਾਨੀ ਫ਼ੌਜੀ ਮਾਰੇ ਗਏ ਹਨ

 

 

ਇਸ ਹਮਲੇ ਦੌਰਾਨ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਦੇ ਬੱਟਲ ਦੋ ਚੌਕੀਆਂ ਤਬਾਹ ਹੋ ਗਈਆਂ ਸਨ ਤੇ ਕਈ ਹੋਰਨਾਂ ਚੌਕੀਆਂ ਨੂੰ ਭਾਰੀ ਨੁਕਸਾਨ ਪੁੱਜਾ ਸੀ। ਵੀਰਵਾਰ ਨੂੰ ਵੀ ਭਾਰਤੀ ਫ਼ੌਜ ਨੇ ਉੜੀ ਸੈਕਟਰ ਪਾਕਿਸਤਾਨ ਦੇ ਦੋ ਫ਼ੌਜੀ ਮਾਰਮੁਕਾਏ ਸਨ। ਪਿਛਲੇ ਦਿਨਾਂ ਦੌਰਾਨ ਪਾਕਿਸਤਾਨ ਦੇ 12 ਫ਼ੌਜੀ ਮਾਰੇ ਗਏ ਹਨ

 

 

ਮੀਡੀਆ ਰਿਪੋਰਟਾਂਚ ਪਹਿਲਾਂ ਇਹ ਵੀ ਆਖਿਆ ਗਿਆ ਸੀ ਕਿ ਸਰਹੱਦਤੇ ਮਰਨ ਵਾਲੇ ਪਾਕਿਸਤਾਨੀ ਫ਼ੌਜੀਆਂ ਦੀ ਗਿਣਤੀ ਹੋਰ ਵੀ ਜ਼ਿਆਦਾ ਹੋ ਸਕਦੀ ਹੈ। ਵੀਰਵਾਰ ਦੀ ਰਾਤ ਨੂੰ ਕਾਰਵਾਈ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਪਾਕਿਸਤਾਨੀ ਫ਼ੌਜ ਦੀਆਂ ਦਰਜਨਾਂ ਐਂਬੂਲੈਂਸਾਂ ਨੂੰ ਬੱਟਲ ਵਿਖੇ ਫ਼ੌਜੀਆਂ ਦੀਆਂ ਲਾਸ਼ਾਂ ਲਿਜਾਂਦੇ ਤੱਕਿਆ ਗਿਆ

 

 

ਪਾਕਿਸਤਾਨੀ ਫ਼ੌਜ ਨੇ ਪਹਿਲਾਂ ਬੱਟਲ ਖੇਤਰ ਦੇ ਆਮ ਲੋਕਾਂ ਨੂੰ ਘਰਾਂ ਹੀ ਰਹਿਣ ਦੀ ਹਦਾਇਤ ਜਾਰੀ ਕੀਤੀ ਸੀ; ਤਾਂ ਜੋ ਭਾਰਤੀ ਫ਼ੌਜ ਦੀੀ ਕਾਰਵਾਈ ਕਾਰਨ ਹਹੋਏ ਨੂਕਸਾਨ ਦੀ ਖ਼ਬਰ ਬਾਹਰ ਕਿਸੇ ਨੂੰ ਪਤਾ ਨਾ ਲੱਗ ਸਕੇ। ਆਪਣੇ ਜਵਾਨਾਂ ਦੀ ਮੌਤ ਤੋਂ ਘਬਰਾਏ ਪਾਕਿਸਤਾਨ ਨੇ ਕੱਲ੍ਹ ਦੁਪਹਿਰ ਬਾਅਦ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿੱਚ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ

 

 

ਪਾਕਿਸਤਾਨੀ ਫ਼ੌਜਾਂ ਨੇ ਸਰਹੱਦੀ ਚੌਕੀਆਂ ਲਾਗੇ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ। ਜ਼ਿਆਦਾਤਰ ਲੋਕ ਹੁਣ ਬੰਕਰਾਂ ਚਲੇ ਗਏ ਹਨ

 

 

ਪਾਕਿਸਤਾਨ ਦੀ ਗੋਲੀਬਾਰੀ ਕਾਰਨ ਸੋਵਰਾ, ਬਾਲਕੋਟ, ਸਿਲੀਕੂਟ, ਹਥਲੰਗਾ, ਮੋਥਲ, ਚੁਰੰਡਾ ਤੇ ਆਲੇਦੁਆਲੇ ਦੇ ਇਲਾਕਿਆਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorists martyred in Two Indian Jawans in Nowshera Kashmir encounter