ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰਨਾਥ ਯਾਤਰਾ `ਤੇ ਅੱਤਵਾਦੀ ਹਮਲੇ ਦਾ ਖ਼ਦਸ਼ਾ

ਅਮਰਨਾਥ ਯਾਤਰਾ ਦੀ ਇੱਕ ਫ਼ਾਈਲ ਫ਼ੋਟੋ

ਹਰ ਸਾਲ ਹੋਣ ਵਾਲੀ ਅਮਰਨਾਥ ਯਾਤਰਾ `ਤੇ ਅੱਤਵਾਦੀ ਹਮਲੇ ਦਾ ਖ਼ਦਸ਼ਾ ਹੈ। ਖ਼ੁਫ਼ੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਸ਼ਕਰ-ਏ-ਤੋਇਬਾ ਨਾਲ ਸਬੰਧਤ 20 ਅੱਤਵਾਦੀ ਸ਼ਰਧਾਲੂਆਂ `ਤੇ ਹਮਲਾ ਕਰਨ ਦੀ ਝਾਕ ਵਿੱਚ ਹਨ। ਇਸੇ ਲਈ ਇਸ ਮਾਮਲੇ `ਚ ਖ਼ਾਸ ਚੌਕਸੀ ਵਰਤੀ ਜਾ ਰਹੀ ਹੈ।

ਸੁਰੱਖਿਆ ਏਜੰਸੀਆਂ ਦੀ ਰਿਪੋਰਟ ਅਨੁਸਾਰ ਕੌਮਾਂਤਰੀ ਸਰਹੱਦ ਰਾਹੀਂ ਘੁਸਪੈਠ ਕਰ ਕੇ ਦਹਿਸ਼ਤਗਰਦ ਕਸ਼ਮੀਰ ਵਾਦੀ ਵਿੱਚ ਦਾਖ਼ਲ ਹੋ ਚੁੱਕੇ ਹਨ। ਅਜਿਹੀਆਂ ਰਿਪੋਰਟਾਂ ਤੋਂ ਬਾਅਦ ਸਮੁੱਚੇ ਜੰਮੂ-ਕਸ਼ਮੀਰ ਸੂਬੇ ਵਿੱਚ ਸੁਰੱਖਿਆ ਚੌਕਸੀ ਬਹੁਤ ਜਿ਼ਆਦਾ ਵਧਾ ਦਿੱਤੀ ਗਈ ਹੈ।

ਇੱਥੇ ਵਰਨਣਯੋਗ ਹੈ ਕਿ ਪਿਛਲੇ ਵਰ੍ਹੇ ਲਸ਼ਕਰ ਅੱਤਵਾਦੀਆਂ ਦੇ ਇੱਕ ਹਮਲੇ `ਚ ਗੁਜਰਾਤ ਤੇ ਮਹਾਰਾਸ਼ਟਰ ਦੀਆਂ ਛੇ ਔਰਤਾਂ ਸਮੇਤ 10 ਸ਼ਰਧਾਲੂ ਮਾਰੇ ਗਏ ਸਨ। ਉਨ੍ਹਾਂ ਨੇ ਅਮਰਨਾਥ ਯਾਤਰੀਆਂ ਨਾਲ ਭਰੀ ਬੱਸ `ਤੇ ਹਮਲਾ ਕਰ ਦਿੱਤਾ ਸੀ। ਜੀਜੇ09ਜ਼ੈੱਡ 9976 ਨੰਬਰ ਬੱਸ ਸ੍ਰੀਨਗਰ ਤੋਂ ਜੰਮੂ ਜਾ ਰਹੀ ਸੀ ਕਿ ਖ਼ਾਨਬਲ ਨੇੜੇ ਰਾਤੀਂ 8:20 ਵਜੇ ਉਸ `ਤੇ ਹਮਲਾ ਹੋ ਗਿਆ ਸੀ।

ਸਾਲ 2001 ਵਿੱਚ ਵੀ ਅਮਰਨਾਥ ਯਾਤਰੀਆਂ `ਤੇ ਅਜਿਹਾ ਇੱਕ ਦਹਿਸ਼ਤਗਰਦ ਹਮਲਾ ਹੋਇਆ ਸੀ, ਜਦੋਂ ਅਮਰਨਾਥ ਦੀ ਪਵਿੱਤਰ ਗੁਫ਼ਾ ਨੇੜੇ ਸ਼ੇਸ਼ਨਾਗ ਵਿਖੇ 13 ਸ਼ਰਧਾਲੂ ਮਾਰੇ ਗਏ ਸਨ।

ਹਰ ਸਾਲ ਦੇਸ਼-ਵਿਦੇਸ਼ ਤੋਂ ਤਿੰਨ ਲੱਖ ਸ਼ਰਧਾਲੂ ਅਮਰਨਾਥ ਦੀ ਗੁਫ਼ਾ `ਚ ਆਉਂਦੇ ਹਨ। ਇਸ ਵਾਰ ਦੀ ਯਾਤਰਾ ਦੇ ਸੁਰੱਖਿਆ ਇੰਤਜ਼ਾਮਾਂ ਦੀ ਸਮੀਖਿਆ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorists may attack Amarnath Yatra