ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਰਾੱਅ ਤੇ ਫ਼ੌਜ ਦੇ ਵੱਡੇ ਅਫ਼ਸਰਾਂ ’ਤੇ ਅੱਤਵਾਦੀ ਹਮਲੇ ਦੀ ਸੂਹ

ਦਿੱਲੀ ’ਚ ਰਾੱਅ ਤੇ ਫ਼ੌਜ ਦੇ ਵੱਡੇ ਅਫ਼ਸਰਾਂ ’ਤੇ ਅੱਤਵਾਦੀ ਹਮਲੇ ਦੀ ਸੂਹ

ਪਾਕਿਸਤਾਨੀ ਅੱਤਵਾਦੀ ਸੰਗਠਨ ਜਮਾਤ–ਉਦ–ਦਾਅਵਾ ਅਤੇ ਲਸ਼ਕਰ–ਏ–ਤੋਇਬਾ ਵੱਲੋਂ ਦਿੱਲੀ ’ਚ ਰਾੱਅ ਤੇ ਫ਼ੌਜ ਦੇ ਵੱਡੇ ਅਫ਼ਸਰਾਂ ’ਤੇ ਹਮਲਾ ਕੀਤਾ ਜਾ ਸਕਦਾ ਹੈ। ਖ਼ੁਫ਼ੀਆ ਅਲਰਟ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਦੋਵੇਂ ਅੱਤਵਾਦੀ ਜੱਥੇਬੰਦੀਆਂ ਨੇ ਅਕਤੂਬਰ ਦੇ ਅੰਤ ’ਚ ਹਮਲਾ ਕਰਨ ਦੀ ਸਾਜ਼ਿਸ਼ ਰਚੀ ਹੈ। ਫ਼ਿਲਹਾਲ ਰਾੱਅ ਤੇ ਫ਼ੌਜ ਦੇ ਵੱਡੇ ਅਫ਼ਸਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਦੇ ਦਫ਼ਤਰ ਤੇ ਰਿਹਾਇਸ਼ ’ਤੇ ਵੀ ਵਾਧੂ ਸੁਰੱਖਿਆ ਜਵਾਨ ਲਾਏ ਗਏ ਹਨ।

 

 

ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਪਾਕਿਸਤਾਨ ਦੇ ਦੋ ਅੱਤਵਾਦੀ ਸੰਗਠਨਾਂ ਨੇ ਭਾਰਤ ’ਚ ਕਿਸੇ ਹਮਲੇ ਨੂੰ ਅੰਜਾਮ ਦੇਣ ਲਈ ਹੱਥ ਮਿਲਾਇਆ ਹੈ। ਭਾਰਤੀ ਫ਼ੌਜ ਲਗਾਤਾਰ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ ਉੱਤੇ ਹਮਲੇ ਕਰ ਰਹੀ ਹੈ ਤੇ ਪਾਕਿਸਤਾਨੀ ਗੋਲੀਬਾਰੀ ਦਾ ਮੂੰਹ–ਤੋੜ ਜਵਾਬ ਦੇ ਰਹੀ ਹੈ।

 

 

ਜੰਮੂ–ਕਸ਼ਮੀਰ ’ਚੋਂ ਧਾਰਾ–370 ਦਾ ਖ਼ਾਤਮਾ ਕਰਨ ਤੋਂ ਬਾਅਦ ਭਾਰਤੀ ਫ਼ੌਜ ਨੇ ਮਕਬੂਜ਼ਾ ਕਸ਼ਮੀਰ (POK) ’ਚ ਚੱਲ ਰਹੇ ਅੱਤਵਾਦੀਆਂ ਦੇ ਸਿਖਲਾਈ ਕੈਂਪ ਤਬਾਹ ਕੀਤੇ ਹਨ। ਹਾਲੇ ਦੋ ਕੁ ਦਿਨ ਪਹਿਲਾਂ POK ਦੇ ਤੰਗਧਾਰ ਇਲਾਕੇ ’ਚ ਅੱਤਵਾਦੀਆਂ ਦੇ ਕਈ ਸਿਖਲਾਈ ਕੈਂਪ ਨਸ਼ਟ ਕੀਤੇ ਗਏ ਹਨ।

 

 

ਭਾਰਤੀ ਫ਼ੌਜ ਦਾ ਦਾਅਵਾ ਹੈ ਕਿ ਉਸ ਜਵਾਬੀ ਕਾਰਵਾਈ ਵਿੱਚ ਕਈ ਪਾਕਿਸਤਾਨੀ ਫ਼ੌਜੀ ਤੇ ਅੱਤਵਾਦੀ ਮਾਰੇ ਗਏ ਹਨ। ਅਜਿਹੀ ਕਾਰਵਾਈ ’ਚ ਰਾੱਅ ਦੀ ਖ਼ੁਫੀ਼ਆ ਜਾਣਕਾਰੀ ਨੂੰ ਕਾਫ਼ੀ ਅਹਿਮ ਮੰਨਿਆ ਜਾਂਦਾ ਹੈ।

 

 

ਸਾਲ 2016 ਦੌਰਾਨ ਉੜੀ ਤੇ ਇਸ ਵਰ੍ਹੇ ਹੋਏ ਬਾਲਾਕੋਟ ਹਵਾਈ ਹਮਲਿਆਂ ਦੌਰਾਨ ਵੀ ਰਾੱਅ ਨੇ ਹੀ ਬਹੁਤ ਅਹਿਮ ਖ਼ੁਫ਼ੀਆ ਜਾਣਕਾਰੀ ਫ਼ੌਜ ਨੂੰ ਮੁਹੱਈਆ ਕਰਵਾਈ ਸੀ। ਇਸ ਤੋਂ ਬਾਅਦ ਕਸ਼ਮੀਰ ’ਚ ਅੱਤਵਾਦੀਆਂ ਦੇ ਟਿਕਾਣਿਆਂ ’ਤੇ ਜਿੰਨੀ ਵਾਰ ਵੀ ਫ਼ੌਜ ਨੇ ਹਮਲਾ ਕੀਤਾ, ਉਸ ਵਿੱਚ ਵੀ ਰਾੱਅ ਦੇ ਇਨਪੁੱਟ ਸ਼ਾਮਲ ਸਨ।

 

 

ਪਾਕਿਸਤਾਨ ਦੇ ਦੋਵੇਂ ਅੱਤਵਾਦੀ ਸੰਗਠਨ ਫ਼ੌਜ ਤੇ ਰਾੱਅ ਦੇ ਅਫ਼ਸਰਾਂ ਤੋਂ ਖਿਝੇ ਬੈਠੇ ਹਨ। ਖ਼ੁਫ਼ੀਆ ਅਲਰਟ ਮੁਤਾਬਕ ਜਮਾਤ–ਉਦ–ਦਾਅਵਾ ਤੇ ਲਸ਼ਕਰ–ਏ–ਤੋਇਬਾ ਦੇ ਅੱਤਵਾਦੀ ਦਿੱਲੀ ’ਚ ਫ਼ੌਜ ਮੁਖੀ ਤੇ ਰਾੱਅ ਦੇ ਮੁਖੀ ਸਮੇਤ ਦੂਜੇ ਵੱਡੇ ਅਧਿਕਾਰੀਆਂ ’ਤੇ ਹਮਲਾ ਕਰ ਸਕਦੇ ਹਨ; ਇਸ ਲਈ ਉਨ੍ਹਾਂ ਦੀ ਸੁਰੱਖਿਆ ਵਧਾਈ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorists may attack RAW and Army s higher officials in Delhi