ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ `ਚ ਅੱਤਵਾਦੀਆਂ ਵੱਲੋਂ ਪੁਲਿਸ ਕਾਂਸਟੇਬਲ ਦਾ ਕਤਲ

ਜਾਵੇਦ ਅਹਿਮਦ ਡਾਰ ਦੀ ਪੁਰਾਣੀ ਤਸਵੀਰ

--  ਇੱਕ ਇਮਾਮ `ਤੇ ਵੀ ਦਹਿਸ਼ਤਗਰਦ ਹਮਲਾ, ਕਈ ਗੋਲ਼ੀਆਂ ਲੱਗੀਆਂ

 

 

ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜਿ਼ਲ੍ਹੇ `ਚ ਦਹਿਸ਼ਤਗਰਦਾਂ ਨੇ ਪੁਲਿਸ ਕਾਂਸਟੇਬਲ ਜਾਵੇਦ ਅਹਿਮਦ ਡਾਰ ਦਾ ਕਤਲ ਕਰ ਦਿੱਤਾ ਹੈ। ਉਸ ਨੂੰ ਵੀਰਵਾਰ ਦੇ ਦਿਨ ਉਸ ਦੇ ਵੇਹਿਲ ਸਥਿਤ ਘਰ ਨੇੜਿਓਂ ਅਗ਼ਵਾ ਕਰ ਲਿਆ ਗਿਆ ਸੀ, ਜਦੋਂ ਉਹ ਦਵਾਈ ਲੈਣ ਜਾ ਰਿਹਾ ਸੀ। ਦਹਿਸ਼ਤਗਰਦਾਂ ਨੇ ਉਸ ਨੂੰ ਜਿੱਥੋਂ ਅਗ਼ਵਾ ਕੀਤਾ ਸੀ, ਬੀਤੇ ਅਪ੍ਰੈਲ ਮਹੀਨੇ ਉੱਥੇ ਹੀ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਪੰਜ ਦਹਿਸ਼ਤਗਰਦ ਮਾਰੇ ਗਏ ਸਨ।

ਜਾਵੇਦ ਅਹਿਮਦ ਇਸ ਵੇਲੇ ਐੱਸਐੱਸਪੀ ਸ਼ੈਲੇਂਦਰ ਮਿਸ਼ਰਾ ਦੇ ਪਰਸਨਲ ਸਕਿਓਰਿਟੀ ਅਫ਼ਸਰ ਵਜੋਂ ਤਾਇਨਾਤ ਸਨ। ਸੁਰੱਖਿਆ ਬਲਾਂ ਨੇ ਅਗ਼ਵਾ ਹੋਏ ਕਾਂਸਟੇਬਲ ਜਾਵੇਦ ਅਹਿਮਦ ਨੂੰ ਲੱਭਣ ਦੇ ਬਹੁਤ ਜਤਨ ਕੀਤੇ ਸਨ ਪਰ ਕੋਈ ਸਫ਼ਲਤਾ ਨਹੀਂ ਮਿਲ ਸਕੀ ਸੀ। ਪਰ ਅੱਜ ਉਸ ਦੀ ਗੋਲ਼ੀਆਂ ਨਾਲ ਵਿੰਨ੍ਹੀ ਲਾਸ਼ ਸ਼ੋਪੀਆਂ `ਚ ਦਾਨਗਾਮ ਦੀ ਇੱਕ ਸੜਕ ਤੋਂ ਬਰਾਮਦ ਹੋਈ।

ਪਿਛਲੇ ਮਹੀਨੇ ਫ਼ੌਜ ਦੇ ਜਵਾਨ ਔਰੰਗਜ਼ੇਬ ਨੂ਼ੰ ਬਿਲਕੁਲ ਇਵੇਂ ਹੀ ਪੁਲਵਾਮਾ ਜਿ਼ਲ੍ਹੇ ਦਹਿਸ਼ਤਗਰਦਾਂ ਵੱਲੋਂ ਅਗ਼ਵਾ ਕਰ ਲਿਆ ਗਿਆ ਸੀ ਤੇ ਬਾਅਦ `ਚ ਉਸ ਨੂੰ ਗੋਲ਼ੀ ਮਾਰ ਦਿੱਤੀ ਗਈ ਸੀ। ਔਰੰਗਜ਼ੇਬ ਈਦ ਦੀ ਛੁੱਟੀ ਲੈ ਕੇ ਖ਼ਾਸ ਤੌਰ `ਤੇ ਘਰ ਆਇਆ ਸੀ। ਉਹ ਆਪਣੀ ਕਾਰ ਰਾਹੀਂ ਸ਼ੋਪੀਆਂ ਜਾ ਰਿਹਾ ਸੀ, ਜਦੋਂ ਅੱਤਵਾਦੀਆਂ ਨੇ ਉਸ ਦਾ ਰਾਹ ਰੋਕ ਕੇ ਉਸ ਨੂੰ ਅਗ਼ਵਾ ਕਰ ਲਿਆ ਸੀ।

ਇੰਝ ਹੀ ਬੀਤੀ 14 ਜੂਨ ਨੂੰ ਸੀਨੀਅਰ ਪੱਤਰਕਾਰ ਸ਼ੁਜਾਤ ਬੁਖ਼ਾਰੀ ਦਾ ਕਤਲ ਕਰ ਦਿੱਤਾ ਗਿਆ ਸੀ। ਉਹ ਵਾਰਦਾਤ ਸ੍ਰੀਨਗਰ ਸ਼ਹਿਰ ਦੇ ਐਨ ਵਿਚਕਾਰ ਵਾਪਰੀ ਸੀ। ਉਸੇ ਵਾਰਦਾਤ ਦੇ ਕੁਝ ਦਿਨਾਂ ਪਿੱਛੋਂ ਹੀ ਭਾਰਤੀ ਜਨਤਾ ਪਾਰਟੀ ਨੇ ਉਦੋਂ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਸਰਕਾਰ ਤੋਂ ਆਪਣੀ ਹਮਾਇਤ ਵਾਪਸ ਲੈ ਲਈ ਸੀ।

ਇਸ ਦੌਰਾਨ ਜੰਮੂ-ਕਸ਼ਮੀਰ ਦੇ ਪੁਲਵਾਮਾ ਜਿ਼ਲ੍ਹੇ `ਚ ਹਨੀਫ਼ਾ ਮਸਜਿਦ ਦੇ ਇਮਾਮ ਮੁਹੰਮਦ ਅਸ਼ਰਫ਼ ਠੋਕਰ (45) `ਤੇ ਅੱਤਵਾਦੀਆਂ ਨੇ ਅੱਜ ਸ਼ੁੱਕਰਵਾਰ ਤੜਕੇ ਹਮਲਾ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇਮਾਮ ਦੇ ਕਈ ਗੋਲ਼ੀਆਂ ਲੱਗੀਆਂ ਹਨ। ਇਸ ਖ਼ਬਰ ਦੇ ਵੇਰਵਿਆਂ ਦੀ ਉਡੀਕ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:terrorists murder police constable in Kashmir