ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ–ਕਸ਼ਮੀਰ ’ਚ ਅੱਤਵਾਦੀਆਂ ਦੀ ਹੁਣ ਖ਼ੈਰ ਨਹੀਂ, ਪੁਲਿਸ ਨੂੰ ਮਿਲਣਗੇ 50 ਡ੍ਰੋਨ

ਜੰਮੂ–ਕਸ਼ਮੀਰ ’ਚ ਅੱਤਵਾਦੀਆਂ ਦੀ ਹੁਣ ਖ਼ੈਰ ਨਹੀਂ, ਪੁਲਿਸ ਨੂੰ ਮਿਲਣਗੇ 50 ਡ੍ਰੋਨ

ਜੰਮੂ–ਕਸ਼ਮੀਰ ਵਿੱਚ ਅੱਤਵਾਦੀਆਂ ਦੀ ਹੁਣ ਖ਼ੈਰ ਨਹੀਂ ਹੈ ਕਿਉਂਕਿ ਜੰਮੂ–ਕਸ਼ਮੀਰ ਪੁਲਿਸ ਦੀ ਨਜ਼ਰ ਹੋਰ ਵੀ ਤੇਜ਼ ਹੋਣ ਵਾਲੀ ਹੈ। ਕਸ਼ਮੀਰ ਵਾਦੀ ਵਿੱਚ ਆਕਾਸ਼ ਤੋਂ ਨਿਗਰਾਨੀ ਰੱਖਣ ਲਈ ਜੰਮੂ–ਕਸ਼ਮੀਰ ਪੁਲਿਸ ਨੂੰ 50 ਡ੍ਰੋਨ ਮਿਲਣਗੇ; ਜਿਸ ਨਾਲ ਉਨ੍ਹਾਂ ਦੀ ਨਿਗਰਾਨੀ ਪ੍ਰਣਾਲੀ ਹੋਰ ਵੀ ਮਜ਼ਬੂਤ ਹੋ ਜਾਵੇਗੀ।

 

 

ਜੰਮੂ–ਕਸ਼ਮੀਰ ਪੁਲਸ ਰਿਮੋਟ ਨਾਲ ਚੱਲਣ ਵਾਲੇ 50 ਡ੍ਰੋਨ ਹਵਾਈ ਜਹਾਜ਼ਾਂ ਰਾਹੀਂ ਆਕਾਸ਼ ਤੋਂ ਵੀ ਅੱਤਵਾਦੀਆਂ ਉੱਤੇ ਨਜ਼ਰ ਰੱਖੇਗੀ। ਇਸ ਲਈ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਮਨਜ਼ੂਰੀ ਮਿਲ ਚੁੱਕੀ ਹੈ। ਇਨ੍ਹਾਂ ਡ੍ਰੋਨਾਂ ਰਾਹੀਂ ਪੁਲਿਸ ਅੱਤਵਾਦੀ ਗਤੀਵਿਧੀਆਂ ਤੇ ਪ੍ਰਦਰਸ਼ਨਕਾਰੀਆਂ ਉੱਤੇ ਚੌਕਸ ਨਜ਼ਰ ਰੱਖ ਸਕੇਗੀ।

 

 

ਅਧਿਕਾਰੀਆਂ ਨੇ ਨਿਜੀ ਤੌਰ ’ਤੇ ਦੱਸਿਆ ਕਿ ਜੰਮੁ–ਕਸ਼ਮੀਰ ਪੁਲਿਸ ਦੇ ਖ਼ਰੀਦ ਵਿੰਗ ਵੱਲੋਂ ਟੈਂਡਰ ਪਹਿਲਾਂ ਹੀ ਮੰਗੇ ਜਾ ਚੁੱਕੇ ਹਨ। ਇਸ ਮਹੀਨੇ ਤੱਕ ਇਹ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ। ਇਸੇ ਮਹੀਨੇ ਦੇ ਅਖ਼ੀਰ ਤੱਕ ਜੰਮੂ–ਕਸ਼ਮੀਰ ਪੁਲਿਸ ਨੂੰ ਡ੍ਰੋਨ ਮਿਲ ਜਾਣਗੇ ਤੇ ਫਿਰ ਪੁਲਿਸ ਦੇ ਜਵਾਨ ਤੇ ਅਧਿਕਾਰੀ ਅੱਤਵਾਦੀਆਂ ’ਤੇ ਚੌਕਸ ਨਜ਼ਰ ਬਣਾਈ ਰੱਖਣਗੇ।

 

 

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਡ੍ਰੋਨ ਹਵਾਈ ਜਹਾਜ਼ ਖ਼ਰੀਦਣ ਲਈ ਟੈਂਡਰ ਜਾਰੀ ਕੀਤੇ ਹੋਣ ਦੀ ਪੁਸ਼ਟੀ ਕੀਤੀ। ਇਹ ਡ੍ਰੋਨ ਸਿਸਟਮ ਤੀਜੀ ਕੈਟਾਗਰੀ ਦੇ ਹੋਣਗੇ; ਜੋ ਬਿਲਕੁਲ ਨਵੇਂ ਹੋਣਗੇ। ਇਹ ਹਰ ਤਰ੍ਹਾਂ ਦੀ ਲੋੜੀਂਦੀ ਤਕਨੀਕ ਨਾਲ ਲੈਸ ਹੋਣਗੇ।

 

 

ਦਰਅਸਲ, ਜੰਮੂ–ਕਸ਼ਮੀਰ ਪੁਲਿਸ ਲਈ ਇਨ੍ਹਾਂ ਡ੍ਰੋਨ ਹਵਾਈ ਜਹਾਜ਼ਾਂ ਦਾ ਮਹੱਤਵ ਇਸ ਲਈ ਵੀ ਵੱਧ ਹੈ ਕਿਉਂਕਿ ਕਾਨੂੰਨ ਤੇ ਵਿਵਸਥਾ ਨਾਲ ਨਿਪਟਣ ਤੋਂ ਇਲਾਵਾ ਜੰਮੂ–ਕਸ਼ਮੀਰ ਪੁਲਿਸ ਅੱਤਵਾਦ ਵਿਰੋਧੀ ਮੁਹਿੰਮਾਂ ’ਚ ਸ਼ਾਮਲ ਹੈ। ਇਹੋ ਕਾਰਨ ਹੈ ਕਿ ਪੁਲਿਸ ਨੂੰ ਇਨ੍ਹਾਂ ਡ੍ਰੋਨ ਹਵਾਈ ਜਹਾਜ਼ਾਂ ਰਾਹੀਂ ਕਸ਼ਮੀਰ ਵਾਦੀ ਦੇ ਹਾਲਾਤ ਉੱਤੇ ਨਜ਼ਰ ਰੱਖਣ ਵਿੰਚ ਮਦਦ ਮਿਲੇਗੀ। ਉਨ੍ਹਾਂ ਦੇ ਸਾਰੇ ਗੁਪਤ ਟਿਕਾਣਿਆਂ ਦੀ ਜਾਣਕਾਰੀ ਵੀ ਮਿਲ ਸਕੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorists not to be spared now in J and K Police to get 50 drones