ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਅੱਤਵਾਦੀਆਂ ਵੱਲੋਂ ਪੰਜਾਬੀ ਸੇਬ ਵਪਾਰੀ ਸਮੇਤ 3 ਦਾ ਕਤਲ

ਕਸ਼ਮੀਰ ’ਚ ਅੱਤਵਾਦੀਆਂ ਵੱਲੋਂ ਪੰਜਾਬੀ ਸੇਬ ਵਪਾਰੀ ਸਮੇਤ 3 ਦਾ ਕਤਲ

ਸ਼ੱਕੀ ਅੱਤਵਾਦੀਆਂ ਨੇ ਪੰਜਾਬ ਦੇ ਦੋ ਸੇਬ ਵਪਾਰੀਆਂ ਚਰਨਜੀਤ ਸਿੰਘ ਤੇ ਸੰਜੀਵ ਸਿੰਘ ਸਮੇਤ ਤਿੰਨ ਜਣਿਆਂ ਨੂੰ ਗੋਲੀਆਂ ਮਾਰ ਦਿੱਤੀਆਂ; ਜਿਨ੍ਹਾਂ ਵਿੱਚੋਂ ਚਰਨਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ; ਜਦ ਕਿ ਸੰਜੀਵ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਦੋਵੇਂ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਇੱਥੇ ਕਾਰੋਬਾਰੀ ਕਾਰਨਾਂ ਕਰ ਕੇ ਆਏ ਸਨ।

 

 

ਇਹ ਵਾਰਦਾਤ ਸ਼ੋਪੀਆਂ ਦੀ ਹੈ। ਇੰਝ ਹੀ ਪੁਲਵਾਮਾ ’ਚ ਛੱਤੀਸਗੜ੍ਹ ਤੋਂ ਆਏ ਇੱਕ ਭੱਠਾ ਮਜ਼ਦੂਰ ਸੇਠੀ ਕੁਮਾਰ ਸਾਗਰ ਦੀ ਵੀ ਅੱਤਵਾਦੀਆਂ ਨੇ ਗੋਲੀਆਂ ਮਾਰ ਦਿੱਤੀਆਂ; ਉਸ ਦੀ ਵੀ ਮੌਕੇ ਉੱਤੇ ਹੀ ਮੌਤ ਹੋ ਗਈ।

 

 

ਸੋਮਵਾਰ ਨੂੰ ਵੀ ਮੇਵਾਤ ਤੋਂ ਆਏ 40 ਸਾਲਾ ਡਰਾਇਵਰ ਸ਼ਰੀਫ਼ ਖ਼ਾਨ ਨੂੰ ਵੀ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਉਨ੍ਹਾਂ ਉਸ ਦੇ ਟਰੱਕ ਨੂੰ ਵੀ ਅੱਗ ਲਾ ਦਿੱਤੀ ਸੀ। ਤਦ ਉਹ ਆਪਣੇ ਟਰੱਕ ਵਿੱਚ ਸੇਬਾਂ ਦੀਆਂ ਪੇਟੀਆਂ ਲਦਵਾ ਰਿਹਾ ਸੀ।

 

 

ਏਐੱਨਆਈ ਮੁਤਾਬਕ ਅੱਤਵਾਦੀਆਂ ਨੇ ਪੰਜਾਬ ਦੇ ਸੇਬ ਵਪਾਰੀਆਂ ਚਰਨਜੀਤ ਸਿੰਘ ਤੇ ਸੰਜੀਵ ਸਿੰਘ ਨੂੰ ਸ਼ਾਮੀਂ 7:30 ਵਜੇ ਗੋਲੀਆਂ ਮਾਰੀਆਂ।

 

 

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਤੋਂ ਚਾਰ ਅੱਤਵਾਦੀਆਂ ਨੇ ਚਰਨਜੀਤ ਸਿੰਘ ਤੇ ਸੰਜੀਵ ਸਿੰਘ ਨੂੰ ਗੋਲੀਆਂ ਮਾਰੀਆਂ। ਸੰਜੀਵ ਸਿੰਘ ਸਿੰਘ ਇਸ ਵੇਲੇ ਨਾਜ਼ੁਕ ਹਾਲਤ ਵਿੱਚ ਪੁਲਵਾਮਾ ਦੇ ਇੱਕ ਹਸਪਤਾਲ ’ਚ ਜ਼ੇਰੇ ਇਲਾਜ ਹੈ।

 

 

ਬੀਤੀ 5 ਅਗਸਤ, ਜਦ ਤੋਂ ਕੇਂਦਰ ਸਰਕਾਰ ਨੇ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੀ ਹੈ; ਤਦ ਤੋਂ ਬਾਅਦ ਇਹ ਪਹਿਲੀਆਂ ਵੱਡੀਆਂ ਹਿੰਸਕ ਦਹਿਸ਼ਤਗਰਦ ਕਾਰਵਾਈਆਂ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorists shot dead three including a Punjabi Apple Trader