ਦੱਖਣੀ ਕਸ਼ਮੀਰ ਦੇ ਅਨੰਤਨਾਗ ਵਿੱਚ ਸੋਮਵਾਰ ਦੀ ਸ਼ਾਮ ਨੂੰ ਇੱਕ ਹੋਰ ਗ਼ੈਰ-ਕਸ਼ਮੀਰ ਟਰੱਕ ਡਰਾਈਵਰ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ। ਪੁਲਿਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਯੂਰਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਦੀ ਟੀਮ ਇੱਕ ਦਿਨ ਬਾਅਦ ਘਾਟੀ ਦਾ ਦੌਰਾ ਕਰਨ ਜਾ ਰਹੀ ਹੈ। ਮਾਰੇ ਗਏ ਡਰਾਈਵਰ ਦੀ ਪਛਾਣ ਨਾਰਾਇਣ ਦੱਤ ਵਜੋਂ ਹੋਈ ਹੈ, ਜੋ ਕਟੜਾ, ਜੰਮੂ ਦਾ ਰਹਿਣ ਵਾਲਾ ਹੈ।
ਇੱਕ ਪੁਲਿਸ ਬੁਲਾਰੇ ਨੇ ਕਿਹਾ-ਅੱਤਵਾਦੀਆਂ ਨੇ ਬਿਜਬੇਹਰਾ ਖੇਤਰ ਦੇ ਕਨੇਲਵਾਂ ਵਿਖੇ ਖੁੱਲ੍ਹੇਆਮ ਫਾਇਰਿੰਗ ਕਰਕੇ ਇੱਕ ਨਾਗਰਿਕ ਦੀ ਹੱਤਿਆ ਕਰ ਦਿੱਤੀ। ਗ਼ੈਰ ਕਸ਼ਮੀਰੀਆਂ ਉੱਤੇ ਹਮਲੇ ਦੀ ਇਹ ਚੌਥੀ ਘਟਨਾ ਹੈ ਜਦੋਂ ਤੋਂ 5 ਅਗਸਤ ਨੂੰ ਧਾਰਾ 370 ਖ਼ਤਮ ਕੀਤੀ ਗਈ ਸੀ।
ਪੁਲਿਸ ਨੇ ਦੱਸਿਆ ਕਿ ਡਰਾਈਵਰ ਜੰਮੂ ਸ੍ਰੀਨਗਰ ਹਾਈਵੇ ਤੋਂ ਲਗਭਗ ਦਸ ਕਿਲੋਮੀਟਰ ਦੂਰ ਕਨੇਲਵਾਂ ਇਲਾਕੇ ਵਿੱਚ ਸਾਮਾਨ ਦੇ ਲੋਡ ਹੋਣ ਦੀ ਉਡੀਕ ਕਰ ਰਿਹਾ ਸੀ। ਪਰ ਬੂੰਦਕਧਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਡਰਾਈਵਰ ਨੂੰ ਗੋਲੀ ਮਾਰ ਦਿੱਤੀ।