ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦੇ ਇਲਾਜ ਲਈ ਭਾਰਤ ਦੇ ਹਸਪਤਾਲਾਂ ’ਚ ਪਰੀਖਣ ਸ਼ੁਰੂ

ਕੋਰੋਨਾ ਵਾਇਰਸ ਦੇ ਇਲਾਜ ਲਈ ਭਾਰਤ ਦੇ ਹਸਪਤਾਲਾਂ ’ਚ ਪਰੀਖਣ ਸ਼ੁਰੂ। ਤਸਵੀਰ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼ – ਅੰਮ੍ਰਿਤ

ਭਾਰਤ ਸਰਕਾਰ ਦੇਸ਼ ’ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੀ ਦਰਜਾਬੰਦ ਕਾਰਵਾਈ ਨੀਤੀ ਦੇ ਹਿੱਸੇ ਵਜੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਤ ਤੌਰ ’ਤੇ ਉੱਚ–ਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

 

 

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਬਲੱਡ ਬੈਂਕਾਂ ’ਚ ਖੂਨ ਦੀ ਉਚਿਤ ਉਪਲਬਧਤਾ ਯਕੀਨੀ ਬਣਾਉਣ ਲਈ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਵਿਭਾਗਾਂ ਨੂੰ ਚਿੱਠੀ ਲਿਖੀ ਹੈ। ਥੈਲਾਸੀਮੀਆ, ਸਿਕਲ ਸੈੱਲ, ਖੂਨ ਦੀ ਘਾਟ (ਅਨੀਮੀਆ) ਅਤੇ ਹੀਮੋਫ਼ੀਲੀਆ ਆਦਿ ਜਿਹੇ ਖੂਨ ਦੇ ਵਿਗਾੜਾਂ ਨਾਲ ਜੂਝਦੇ ਮਰੀਜ਼ਾਂ ਨੂੰ ਨਿਯਮਤ ਰੂਪ ’ਚ ਖੂਨ ਟ੍ਰਾਂਸਫ਼ਿਊਜ਼ਨ ਦੀ ਲੋੜ ਪੈਂਦੀ ਹੈ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਹਰੇਕ ਬਲੱਡ–ਗਰੁੱਪ ਦੇ ਮੌਜੂਦਾ ਸਟਾਕ ਉੱਤੇ ਨਜ਼ਰ ਰੱਖਣ ਤੇ ਉਸ ਦੀ ਐਨ ਮੌਕੇ ’ਤੇ ਸਹੀ ਸਥਿਤੀ ਜਾਣਨ ਲਈ ਆਨਲਾਈਨ ਪੋਰਟਲ ‘ਈ–ਰਕਤਕੋਸ਼’ (e-RaktKosh) ਵਰਤਣ ਦੀ ਜ਼ਰੂਰਤ ਪੈਂਦੀ ਹੈ।

 

 

ਕੋਵਿਡ–19 ਪ੍ਰਬੰਧ ਲਈ ਤਾਲਮੇਲ ਭਰਪੂਰ ਪਹੁੰਚ ਦੇ ਹਿੱਸੇ ਵਜੋਂ, ਇੰਡੀਅਨ ਰੈੱਡ–ਕ੍ਰਾੱਸ ਨੇ ਬਲੱਡ ਸਰਵਿਸੇਜ਼ ਲਈ ਦਿੱਲੀ ’ਚ 24x7 ਕੰਟਰੋਲ ਰੂਮ ਦੀ ਸ਼ੁਰੂਆਤ ਕੀਤੀ ਹੈ। ਨੰਬਰ ਇਸ ਪ੍ਰਕਾਰ ਹਨ: 011-23359379, 93199 82104, 93199 82105.

 

 

ਅਧਿਕਾਰ–ਪ੍ਰਾਪਤ ਕਮੇਟੀ–4, ਜੋ ਮਨੁੱਖੀ ਸਰੋਤਾਂ ’ਚ ਵਾਧੇ ਤੇ ਸਮਰੱਥਾ ਨਿਰਮਾਣ ਯਕੀਨੀ ਬਣਾਉਂਦੀ ਹੈ, ਨੇ ‘ਕੋਵਿਡ ਵਾਰੀਅਰਜ਼’ ਡੈਸ਼ਬੋਰਡ (ਕੋਵਿਡ ਜੋਧੇ ਡੈਸ਼ਬੋਰਡ) ਵਿਕਸਤ ਕੀਤਾ ਹੈ, ਜਿਸ ਵਿੱਚ ਐੱਮਬੀਬੀਐੱਸ ਡਾਕਟਰਾਂ, ਆਯੁਸ਼ ਡਾਕਟਰਾਂ, ਨਰਸਾਂ; ਪੀਐੱਮਕੇਵੀਵਾਇ (PMKVY), ਡੀਡੀਯੂ ਜੀਕੇਵਾਇ (DDU  GKY), ਡੀਏਵਾਇ–ਐੱਨਯੂਐੱਲਐੱਮ (DAY-NULM) ਜਿਹੀਆਂ ਭਾਰਤ ਸਰਕਾਰ ਦੀਆਂ ਵਿਭਿੰਨ ਯੋਜਨਾਵਾਂ ਅਧੀਨ ਸਿੱਖਿਅਤ ਆਸ਼ਾ, ਆਂਗਨਵਾੜੀ ਵਰਕਰਾਂ, ਹੈਲਥਕੇਅਰ ਕਾਮਿਆਂ ਜਿਹੇ ਫ਼ਰੰਟਲਾਈਨ ਵਰਕਰਾਂ ਅਤੇ ਐੱਨਸੀਸੀ (NCC), ਐੱਨਵਾਇਕੇਐੱਸ (NYKS), ਐੱਨਐੱਸਐੱਸ (NSS), ਸਾਬਕਾ ਫ਼ੌਜੀਆਂ ਜਿਹੇ ਹੈਲਥ ਵਲੰਟੀਅਰਾਂ ਸਮੇਤ 20 ਵਰਗਾਂ (20 ਉੱਪ–ਵਰਗਾਂ ਨਾਲ) ਦੇ ਮਨੁੱਖੀ ਸਰੋਤਾਂ ਦੇ ਅੰਕੜੇ ਮੌਜੂਦ ਹਨ।

 

 

ਇਸ ਵੇਲੇ ਇਸ ਡੈਸ਼ਬੋਰਡ ’ਤੇ 1.24 ਕਰੋੜ ਤੋਂ ਵੱਧ ਮਨੁੱਖੀ ਸਰੋਤਾਂ ਦੇ ਅੰਕੜੇ ਹਨ ਅਤੇ ਵਿਸ਼ਿਸ਼ਟਤਾ (ਸਪੈਸ਼ਲਾਇਜ਼ੇਸ਼ਨ) ਅਨੁਸਾਰ ਨਵੇਂ ਸਮੂਹਾਂ ਅਤੇ ਉੱਪ–ਸਮੂਹਾਂ ਦਾ ਵਾਧਾ ਕਰਦਿਆਂ ਇਸ ਨੂੰ ਨਿਰੰਤਰ ਅਪਡੇਟ ਕੀਤਾ ਜਾ ਰਿਹਾ ਹੈ। ਇਸ ਡੈਸ਼ਬੋਰਡ ’ਚ ਸਬੰਧਤ ਰਾਜ ਤੇ ਜ਼ਿਲ੍ਹਾ ਨੋਡਲ ਅਫ਼ਸਰਾਂ ਦੇ ਸੰਪਰਕ ਵੇਰਵਿਆਂ ਦੇ ਨਾਲ–ਨਾਲ ਹਰੇਕ ਸਮੂਹ ਤੋਂ ਉਪਲਬਧ ਮਨੁੱਖੀ ਸਰੋਤਾਂ ਦੀ ਗਿਣਤੀ ਬਾਰੇ ਰਾਜ ਤੇ ਜ਼ਿਲ੍ਹਾ ਕ੍ਰਮ ਅਨੁਸਾਰ ਜਾਣਕਾਰੀ ਦਰਜ ਹੈ।

 

 

ਇਹ ਪਲੇਟਫ਼ਾਰਮ ਕਿਸੇ ਵੀ ਸਮੇਂ, ਕਿਤੇ ਵੀ ਅਤੇ ਕਿਸੇ ਵੀ ਉਪਕਰਣ (ਮੋਬਾਇਲ / ਲੈਪਟੌਪ / ਡੈਸਕਟੌਪ) ਰਾਹੀਂ ਪਹੁੰਚਯੋਗ ਸਿਖਲਾਈ ਸਮੱਗਰੀ / ਮਾਡਿਯੂਲਜ਼ ਦੀ ਆਨਸਾਈਟ ਡਿਲਿਵਰੀ ਮੁਹੱਈਆ ਕਰਵਾਉਂਦਾ ਹੈ। ਇਸ ਪਲੇਟਫ਼ਾਰਮ ’ਚ 53 ਮਾਡਿਯੂਲਜ਼ ਵਾਲੇ 14 ਕੋਰਸ ਹਨ; ਜਿਨ੍ਹਾਂ ਵਿੱਚ 113 ਵਿਡੀਓਜ਼ ਤੇ 29 ਦਸਤਾਵੇਜ਼ ਸ਼ਾਮਲ ਹਨ।

 

 

ਹੁਦ ਤੱਕ 14,995 ਆਯੁਸ਼ ਪ੍ਰੋਫ਼ੈਸ਼ਨਲਜ਼ 15 ਰਾਜਾਂ ਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਤਾਇਨਾਤ ਕੀਤੇ ਗਏ ਹਨ, ਜਦ ਕਿ 3492 ਐੱਨਸੀਸੀ ਕੈਡੇਟਸ ਅਤੇ 553 ਐੱਨਸੀਸੀ ਸਟਾਫ਼ 16 ਰਾਜਾਂ ਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 68 ਜ਼ਿਲ੍ਹਿਆਂ ’ਚ ਤਾਇਨਾਤ ਕੀਤੇ ਗਏ ਹਨ। ਸਿਖਲਾਈ ਲਈ 47,000 ਤੋਂ ਵੱਧ ਕੈਡੇਟ ਪਹਿਲਾਂ ਹੀ ਦਾਖ਼ਲ ਕੀਤੇ ਜਾ ਚੁੱਕੇ ਹਨ ਅਤੇ ਉਹ ਤਾਇਨਾਤੀ ਲਈ ਉਪਲਬਧ ਹੋਣਗੇ। ਸੈਨਿਕ ਬੋਰਡਾਂ ਵੱਲੋਂ ਤਾਇਨਾਤੀ ਲਈ 1,80,000 ਸਾਬਕਾ ਫ਼ੌਜੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਦੇਸ਼ ਦੇ 550 ਤੋਂ ਵੱਧ ਜ਼ਿਲ੍ਹਿਆਂ ’ਚ ਕੋਵਿਡ–19 ਨਾਲ ਸਬੰਧਤ ਗਤੀਵਿਧੀਆਂ ਵਿੱਚ 40,000 ਤੋਂ ਵੱਧ ਵਲੰਟੀਅਰ ਸਰਗਰਮੀ ਨਾਲ ਭਾਗ ਲੈ ਰਹੇ ਹਨ। ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਐੱਨਵਾਇਕੇਐੱਸ (NYKS) ਅਤੇ ਐੱਨਐੱਸਐੱਸ (NSS) ਦੇ 27 ਲੱਖ ਵਲੰਟੀਅਰ ਸ਼ਹਿਰੀ ਅਥਾਰਟੀਜ਼ ਨਾਲ ਮਿਲ ਕੇ ਕੋਵਿਡ–19 ਨਾਲ ਸਬੰਧਤ ਗਤੀਵਿਧੀਆਂ ਲਈ ਕੰਮ ਕਰ ਰਹੇ ਹਨ।

 

 

ਕੁਝ ਹੈਲਥ–ਕੇਅਰ ਕਰਮਚਾਰੀਆਂ ਦੇ ਪਾਜ਼ਿਟਿਵ ਹੋਣ ਤੇ ਗ਼ੈਰ–ਕੋਵਿਡ ਹਸਪਤਾਲਾਂ ’ਚ ਹੋਰ ਅਸਬੰਧਤ ਰੋਗਾਂ ਦੇ ਇਲਾਜ ਲਈ ਦਾਖ਼ਲ ਕੁਝ ਮਰੀਜ਼ਾਂ ਦੇ ਪਾਜ਼ਿਟਿਵ ਹੋਣ ਕਾਰਨ ਹਸਪਤਾਲ ਬੰਦ ਹੋਣ ਦੀਆਂ ਘਟਨਾਵਾਂ ਵਾਪਰਨ ਕਾਰਨ, ਸਿਹਤ ਮੰਤਰਾਲੇ ਨੇ ਕੁਝ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਦੀ ਪਾਲਣਾ ਕਿਸੇ ਗ਼ੈਰ–ਕੋਵਿਡ ਸਿਹਤ ਸੁਵਿਧਾ ’ਚ ਅਜਿਹੇ ਮਾਮਲਿਆਂ ਦੀ ਸ਼ਨਾਖ਼ਤ ਹੋਣ ਤੋਂ ਬਾਅਦ ਕੀਤੀ ਜਾਣੀ ਹੁੰਦੀ ਹੈ। ਇਹ ਦਿਸ਼ਾ–ਨਿਰਦੇਸ਼ ਇੱਥੇ ਪੜ੍ਹੇ ਜਾ ਸਕਦੇ ਹਨ:

https://www.mohfw.gov.in/pdf/GuidelinestobefollowedondetectionofsuspectorconfirmedCOVID19case.pdf

 

 

‘ਹਸਪਤਾਲਾਂ ਦੀ ਇਨਫ਼ੈਕਸ਼ਨ ਕੰਟਰੋਲ ਕਮੇਟੀ’ ਨੂੰ ਹਸਪਤਾਲਾਂ ’ਚ ਅਜਿਹੇ ਮਾਮਲਿਆਂ ਉੱਤੇ ਨਿਗਰਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਕਮੇਟੀ ਯਕੀਨੀ ਬਣਾਏਗੀ ਕਿ ਸਿਹਤ–ਸੰਭਾਲ ਕਰਮਚਾਰੀਆਂ ਨੂੰ ਛੂਤ ਦੀ ਲਾਗ ਤੋਂ ਰੋਕਥਾਮ ਅਤੇ ਉਸ ਨੂੰ ਕਾਬੂ ਕਰਨ ਲਈ ਦਿਸ਼ਾ–ਨਿਰਦੇਸ਼ਾਂ ਦੀ ਪੂਰੀ ਜਾਣਕਾਰੀ ਹੋਵੇ। ਇਸ ਸਬੰਧੀ ਪਾਲਣ ਕੀਤੇ ਜਾਣ ਵਾਲੇ ਕੁਝ ਦਿਸ਼ਾ–ਨਿਰਦੇਸ਼ ਨਿਮਨਲਿਖਤ ਅਨੁਸਾਰ ਹਨ:

  • ਕੇਸ ਅਤੇ ਰੋਗੀ ਨੂੰ ਕੋਵਿਡ–19 ਲਈ ਇਲਾਜ ਵਾਸਤੇ ਆਈਸੋਲੇਸ਼ਨ ’ਚ ਟ੍ਰਾਂਸਫ਼ਰ ਕਰਨ ਬਾਰੇ ਸਥਾਨਕ ਸਿਹਤ ਅਧਿਕਾਰੀਆਂ ਨੂੰ ਸੂਚਿਤ ਕਰਨਾ।
  • ਅਜਿਹੇ ਰੋਗੀਆਂ ਦੇ ਚਿਹਰੇ ’ਤੇ ਮਾਸਕ ਲੱਗਾ ਹੋਣਾ ਚਾਹੀਦਾ ਹੈ ਅਤੇ ਇਸ ਮਾਮਲੇ ਨਾਲ ਸਿਰਫ਼ ਸਮਰਪਿਤ ਹੈਲਥਕੇਅਰ ਕਰਮਚਾਰੀ ਹੀ ਯੋਗ ਸਾਵਧਾਨੀਆਂ ਦਾ ਧਿਆਨ ਰੱਖਦਿਆਂ ਨਿਪਟੇਗਾ।
  • ਕਲੀਨਿਕਲ ਸਟੇਟਸ ਅਨੁਸਾਰ, ਰੋਗੀ ਨੂੰ ਤੈਅਸ਼ੁਦਾ ਮਿਆਰੀ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਇੱਕ ਸਮਰਪਿਤ ਕੋਵਿਡ ਸੁਵਿਧਾ ’ਚ ਟ੍ਰਾਂਸਫ਼ਰ ਕੀਤਾ ਜਾਵੇਗਾ।
  • ਸੁਵਿਧਾ ਨੂੰ ਕੀਟਾਣੂ–ਮੁਕਤ ਕਰ ਕੇ ਸ਼ੁੱਧ ਕਰਨਾ ਹੋਵੇਗਾ।
  • ਇਸ ਰੋਗੀ ਦੇ ਸੰਪਰਕ ’ਚ ਆਏ ਸਾਰੇ ਵਿਅਕਤੀਆਂ ਨੂੰ ਕੁਆਰੰਟੀਨ ਕੀਤਾ ਜਾਵੇਗਾ ਤੇ ਉਨ੍ਹਾਂ ਉੱਤੇ ਅਗਲੇ ਦਿਨਾਂ ਲਈ ਨਿਗਰਾਨੀ ਰੱਖੀ ਜਾਵੇਗੀ।
  • ਸਾਰੇ ਨੇੜਲੇ ਸੰਪਰਕਾਂ ਦੇ ਵੇਰਵੇ, HCQ (ਐੱਚਸੀਕਿਊ) ਦੇ ਵਿਰੋਧਾਭਾਸਾਂ ਨੂੰ ਧਿਆਨ ’ਚ ਰੱਖਦਿਆਂ 7 ਹਫ਼ਤਿਆਂ ਦੇ ਸਮੇਂ ਲਈ HCQ ਉੱਤੇ ਰੱਖਣਾ ਹੋਵੇਗਾ।

 

 

‘ਵਿਗਿਆਨਕ ਤੇ ਉਦਯੋਗਿਕ ਖੋਜ ਕੌਂਸਲ’ (ਕੌਂਸਲ ਆਵ੍ ਸਾਇੰਟੀਫ਼ਿਕ ਐਂਡ ਇੰਡਸਟ੍ਰੀਅਲ ਰਿਸਰਚ – CSIR) ਗੰਭੀਰ ਰੂਪ ਵਿੱਚ ਬਿਮਾਰ ਕੋਵਿਡ–19 ਦੇ ਰੋਗੀਆਂ ਵਿੱਚ ਮੌਤ–ਦਰ ਨੂੰ ਘਟਾਉਣ ਲਈ ਦਵਾਈ ਦੀ ਪ੍ਰਭਾਵਕਤਾ ਦਾ ਮੁੱਲਾਂਕਣ ਕਰਨ ਲਈ ਇੱਕ ਉੱਘੜ–ਦੁੱਘੜਾ, ਬਲਾਈਂਡਡ, ਦੋ–ਬਾਜ਼ੂ, ਸਰਗਰਮੀ ਨਾਲ ਕੰਪੇਅਰੇਟਰ–ਕੰਟਰੋਲਡ ਕਲੀਨਿਕਲ ਪ੍ਰੀਖਣ ਸ਼ੁਰੂ ਕਰ ਰਹੀ ਹੈ। ਕੋਵਿਡ–19 ਅਤੇ ਗ੍ਰਾਮ–ਨੈਗੇਟਿਵ ਸੈਪਸਿਸ ਤੋਂ ਪੀੜਤ ਮਰੀਜ਼ਾਂ ਦੀਆਂ ਕਲੀਨਿਕਲ ਵਿਸ਼ੇਸ਼ਤਾਵਾਂ ਵਿਚਾਲੇ ਸਮਾਨਤਾਵਾਂ ਨੂੰ ਵੇਖਦਿਆਂ ‘ਡ੍ਰੱਗਜ਼ ਕੰਟਰੋਲਰ ਜਨਰਲ ਆਵ੍ ਇੰਡੀਆ’ (ਡੀਸੀਜੀਆਈ – DCGI) ਨੇ ਇਸ ਪ੍ਰੀਖਣ ਦੀ ਮਨਜ਼ੂਰੀ ਦਿੱਤੀ ਹੈ ਤੇ ਛੇਤੀ ਹੀ ਇਸ ਦੀ ਸ਼ੁਰੂਆਤ ਕਈ ਹਸਪਤਾਲਾਂ ’ਚ ਹੋ ਜਾਵੇਗੀ।

 

 

ਬਾਇਓਟੈਕਨੋਲੋਜੀ ਵਿਭਾਗ ਨੇ ਸਿਹਤ–ਸੰਭਾਲ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਮੈਡੀਕਲ ਉਪਕਰਣ ਡਾਇਓਗਨੌਸਟਿਕਸ, ਥੈਰਾਪਿਯੂਟਿਕਸ, ਡ੍ਰੱਗਜ਼ ਅਤੇ ਵੈਕਸੀਨ ਦੇ ਵਿਕਾਸ ਵਿੱਚ ਮਦਦ ਲਈ ਕੋਵਿਡ–19 ਕੰਸੋਰਟੀਅਮ ਲਈ ਅਰਜ਼ੀਆਂ ਮੰਗੀਆਂ ਹਨ। ਨਿਮਨਲਿਖਤ ਲਈ ਬਹੁ–ਪੱਖੀ ਪਹੁੰਚ ਅਪਣਾਈ ਜਾ ਰਹੀ ਹੈ:

  • ਵੱਖੋ–ਵੱਖਰੇ ਪਲੇਟਫ਼ਾਰਮਾਂ ਵਰਤਦਿਆਂ ਅਤੇ ਵਿਕਾਸ ਦੇ ਵੱਖੋ–ਵੱਖਰੇ ਪੜਾਵਾਂ ’ਤੇ ਵੈਕਸੀਨ ਉਮੀਦਵਾਰਾਂ ਉੱਤੇ ‘ਨੈਸ਼ਨਲ ਬਾਇਓਫ਼ਾਰਮਾ ਮਿਸ਼ਨ’ ਅਧੀਨ ਤੇਜ਼ੀ ਨਾਲ ਨਜ਼ਰ ਰੱਖੀ ਜਾ ਰਹੀ ਹੈ।
  • ਨਵੇਂ ਤਰੀਕੇ ਨਾਲ ਵਰਤੋਂ ਲਈ ਮੌਜੂਦਾ ਵੈਕਸੀਨ ਦੇ ਉਮੀਦਵਾਰਾਂ ਤੇ ਨਵੀਂ ਵੈਕਸੀਨ ਦੇ ਉਮੀਦਵਾਰਾਂ ਹਿਤ ਫ਼ੰਡਿੰਗ ਸਹਾਇਤਾ ਦੀ ਸਿਫ਼ਾਰਸ਼ ਕੀਤੀ ਗਈ ਹੈ।
  • ਕੋਵਿਡ–19 ਦੇ ਖਾਤਮੇ ਲਈ ਡੀਐੱਨਏ ਵੈਕਸੀਨ ਦੇ ਵਿਕਾਸ ਹਿਤ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ, – ਵੈਕਸੀਨ ਦੇ ਉਮੀਦਵਾਰ ਗੇੜ–III ਲਈ ਰੀਕੌਂਬੀਨੈਂਟ ਬੀਸੀਜੀ ਵੈਕਸੀਨ ਦੇ ਮਨੁੱਖੀ ਕਲੀਨਿਕਲ ਪ੍ਰੀਖਣਾਂ ਹਿਤ ਇਨਐਕਟੀਵੇਟਡ ਰੇਬੀਜ਼ ਵੈਕਟਰ ਦਾ ਉਪਯੋਗ ਕਰ ਰਹੇ ਹਨ।
  • ਮੌਲੀਕਿਯੂਲਰ ਅਤੇ ਰੈਪਿਡ ਡਾਇਓਗਨੌਸਟਿਕ ਕਿਟਸ ਦੇ ਦੇਸ਼ ਵਿੱਚ ਉਤਪਾਦਨ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

 

 

ਚਾਰ ਜ਼ਿਲ੍ਹਿਆਂ – ਮਹੇ (ਪੁੱਦੂਚੇਰੀ), ਕੋਡਾਗੂ (ਕਰਨਾਟਕ), ਪੌੜੀ ਗੜ੍ਹਵਾਲ (ਉੱਤਰਾਖੰਡ) ਅਤੇ ਪ੍ਰਤਾਪਗੜ੍ਹ (ਰਾਜਸਥਾਨ) ’ਚ ਪਿਛਲੇ 28 ਦਿਨਾਂ ਦੌਰਾਨ ਕੋਈ ਤਾਜ਼ਾ ਕੇਸ ਦਰਜ ਨਹੀਂ ਹੋਏ। ਹੁਣ 23 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 61 ਹੋਰ ਜ਼ਿਲ੍ਹੇ ਜੁੜ ਗਏ ਹਨ, ਜਿੱਥੇ ਪਿਛਲੇ 14 ਦਿਨਾਂ ਦੌਰਾਨ ਕੋਈ ਤਾਜ਼ਾ ਕੇਸ ਦਰਜ ਨਹੀਂ ਹੋਏ ਹਨ। ਇਸ ਸੂਚੀ ਵਿੱਚ ਚਾਰ ਨਵੇਂ ਜ਼ਿਲ੍ਹੇ ਸ਼ਾਮਲ ਕੀਤੇ ਗਏ ਹਨ: ਮਹਾਰਾਸ਼ਟਰ ਤੋਂ ਲਾਤੂਰ, ਉਸਮਾਨਾਬਾਦ, ਹਿੰਗੋਲੀ ਅਤੇ ਵਾਸ਼ਿਮ ਸ਼ਾਮਲ ਕੀਤੇ ਗਏ ਹਨ।

ਦੇਸ਼ ’ਚ ਕੋਵਿਡ–19 ਦੇ ਕੁੱਲ 18,601 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਕੁੱਲ ਮਾਮਲਿਆਂ ਵਿੱਚੋਂ 3252 ਵਿਅਕਤੀ ਭਾਵ 17.48% ਠੀਕ ਹੋ ਚੁੱਕੇ ਹਨ / ਠੀਕ ਹੋਣ ਪਿੱਛੋਂ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ ਕੋਵਿਡ–19 ਕਾਰਨ ਕੁੱਲ 590 ਮੌਤਾਂ ਹੋ ਚੁੱਕੀਆਂ ਹਨ।

 

 

ਕੋਵਿਡ–19 ਨਾਲ ਸਬੰਧਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਐਡਵਾਈਜ਼ਰੀ ਲਈ ਕ੍ਰਿਪਾ ਕਰ ਕੇ ਨਿਯਮਤ ਰੂਪ ’ਚ ਇੱਥੇ ਜਾਓ: https://www.mohfw.gov.in/

 

 

ਕੋਵਿਡ–19 ਨਾਲ ਸਬੰਧਤ ਤਕਨੀਕੀ ਸੁਆਲ technicalquery.covid19@gov.in ਉੱਤੇ ਅਤੇ ਹੋਰ ਸੁਆਲ ncov2019@gov.in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

 

 

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕ੍ਰਿਪਾ ਕਰ ਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾੱਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tests to treat Corona virus in Indian Hospitals initiated