ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਕਤਲ ਕਰਨ ਮਗਰੋਂ ਗ੍ਰਿਫਤਾਰੀ ਲਈ ਪੁਲਿਸ ਨੂੰ ਕੀਤਾ ਫ਼ੋਨ

ਪਤਨੀ ਦਾ ਕਲਤ ਕਰਕੇ ਪੁਲਿਸ ਨੂੰ ਕੀਤਾ ਫੋਨ, ਕਹੀ ਇਹ ਗੱਲ..

ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਚ ਇਕ ਮਾਮੂਲੀ ਝਗੜੇ ਨੂੰ ਲੈ ਕੇ 41 ਸਾਲਾ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕਥਿਤ ਤੌਰ ਉਤੇ ਕਤਲ ਕਰ ਦਿੱਤਾ ਅਤੇ ਫਿਰ ਪੁਲਿਸ ਨੂੰ ਸੂਚਿਤ ਕਰ ਅਪਰਾਧ ਲਈ ਖੁਦ ਨੂੰ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

 

ਸੀਨੀਅਰ ਪੁਲਿਸ ਇੰਸਪੈਕਟਰ ਐਮ ਜੇ ਬੱਗਾ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਅੰਬਰਨਾਥ ਸ਼ਹਿਰ ਦੇ ਵਾਸੀ ਦੀਪਕ ਸੁਖਲਾਲ ਭੋਈ ਨੇ ਸ਼ਿਵਾਜੀ ਨਗਰ ਪੁਲਿਸ ਥਾਣੇ ਵਿਚ ਫੋਨ ਕਰਕੇ ਅਪਰਾਧ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਉਥੇ ਆਉਣ ਵਿਚ ਅਸਮਰਥ ਹੈ ਕਿਉਂਕਿ ਉਸਦਾ ਕਰੀਬ ਦੋ ਸਾਲ ਦਾ ਪੁੱਤਰ ਸੋ ਰਿਹਾ ਹੈ।

 

ਉਨ੍ਹਾਂ ਦੱਸਿਆ ਕਿ ਘਟਨਾ ਦੇ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਅਤੇ ਉਸਦੀ ਪਤਨੀ ਰੂਪਾਲੀ ਭੋਈ (39) ਵਿਚ ਰੋਜ਼ ਝਗੜਾ ਹੁੰਦਾ ਸੀ। ਉਨ੍ਹਾਂ ਦੀ ਨੌ ਸਾਲ ਦੀ ਇਕ ਧੀ ਵੀ ਹੈ। ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:thane man kills wife then called shivajinagar police to arrest him