ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰੋਧੀ ਧੜੇ ਦੇ ਬੇਭਰੋਸਗੀ ਮਤਾ ਸੰਸਦ 'ਚ ਪੇਸ਼ ਕਰਨ ਲਈ ਮੋਦੀ ਨੇ ਕੀਤਾ ਧੰਨਵਾਦ

ਬੀਤੇ ਦਿਨੀਂ ਲੋਕ ਸਭਾ `ਚ ਆਪਣੀ ਸਰਕਾਰ ਖਿਲਾਫ਼ ਵਿਰੋਧੀ ਧੜੇ ਵਲੋਂ ਪੇਸ਼ ਕੀਤੇ ਬੇਭਰੋਸਗੀ ਮਤੇ ਨੂੰ ਲੈ ਕੇ ਕਾਂਗਰਸ `ਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਕਿਹਾ ਕਿ ਉਹ ਕਾਂਗਰਸ ਦੇ ਧੰਨਵਾਦੀ ਹਨ ਕਿ ਬੇਭਰੋਸਗੀ ਮਤੇ ਨੇ ਵਿਰੋਧੀ ਧੜੇ ਦੇ ਖੋਖਲੇਪਨ ਨੂੰ ਆਹਮਣੋ ਸਾਹਮਣੇ ਲਿਆਉਣ ਦਾ ਮੌਕਾ ਦਿੱਤਾ।


ਜਾਣਕਾਰੀ ਮੁਤਾਬਕ ਸੰਸਦ ਦੇ ਸੈਸ਼ਨ ਦੌਰਾਨ ਭਾਜਪਾ ਸੰਸਦੀ ਬੋਰਡ ਦੀ ਪਹਿਲੀ ਬੈਠਕ ਪਿੱਛੋਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਬੈਠਕ `ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਵਲੋਂ ਪੇਸ਼ ਪ੍ਰਸਤਾਵ ਉਨ੍ਹਾਂ ਦੀ ਕੱਚੀ ਸਿਆਸੀ ਅਤੇ ਸਮਝ ਦੀ ਕਮੀ ਨੂੰ ਦਰਸਾਉਂਦਾ ਹੈ। ਸਰਕਾਰ ਵਿਰੁੱਧ ਪੇਸ਼ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ `ਚ ਜਿੱਤ ਪਿੱਛੋਂ ਭਾਜਪਾ ਸੰਸਦੀ ਪਾਰਟੀ ਦੀ ਬੈਠਕ `ਚ ਪਾਰਟੀ ਆਗੂਆਂ ਅਤੇ ਸੰਸਦ ਮੈਂਬਰਾਂ ਨੇ ਮੋਦੀ ਨੂੰ ਵਧਾਈ ਦਿੱਤੀ। ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨੂੰ ਲੱਡੂ ਖੁਆਇਆ। 

 

ਪਾਰਟੀ ਸੂਤਰਾਂ ਮੁਤਾਬਕ ਸ਼ਾਹ ਨੇ ਬੈਠਕ ਦੌਰਾਨ ਵਿਰੋਧੀ ਧਿਰ `ਤੇ ਨਿਸ਼ਾਨਾ ਲਾੳਂੁਦਿਆਂ ਕਿਹਾ ਕਿ ਅਜਿਹਾ  ਪ੍ਰਸਤਾਵ ਉਦੋਂ ਲਿਆਂਦਾ ਜਾਂਦਾ ਹੈ, ਜਦੋਂ ਸਰਕਾਰ ਘੱਟ ਗਿਣਤੀ ਚ ਹੋਵੇ ਜਾਂ ਦੇਸ਼ ਵਿਚ ਅਸ਼ਾਂਤੀ ਵਾਲੇ ਹਾਲਾਤ ਹੋਣ। ਮੌਜੂਦਾ ਸਮੇਂ ਚ ਅਜਿਹੇ ਪ੍ਰਸਤਾਵ ਨੂੰ ਲਿਆਉਣ ਦਾ ਕੋਈ ਕਾਰਨ ਨਹੀਂ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thank you very much for presenting the anti-opposition motion in Parliament