ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਿਸ ਪ੍ਰੋਫ਼ੈਸਰ ਦੀ BHU ’ਚ ਨਿਯੁਕਤੀ ’ਤੇ ਹੋਇਆ ਸੀ ਹੰਗਾਮਾ, ਉਸ ਦੇ ਪਿਤਾ ਨੂੰ ਪਦਮਸ਼੍ਰੀ

ਜਿਸ ਪ੍ਰੋਫ਼ੈਸਰ ਦੀ BHU ’ਚ ਨਿਯੁਕਤੀ ’ਤੇ ਹੋਇਆ ਸੀ ਹੰਗਾਮਾ, ਉਸ ਦੇ ਪਿਤਾ ਨੂੰ ਪਦਮਸ਼੍ਰੀ

ਗਣਤੰਤਰ ਦਿਵਸ ਦੀ ਪੂਰਵ–ਸੰਧਿਆ ਮੌਕੇ ਪਦਮ–ਪੁਰਸਕਾਰਾਂ ਦਾ ਵੀ ਐਲਾਨ ਹੋਇਆ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਚਰਚਾ ਜਿਸ ਨਾਂਅ ਨੂੰ ਲੈ ਕੇ ਹੋਈ, ਉਹ ਹਨ ਰਾਜਸਥਾਨ ਦੇ ਭਜਨ ਗਾਇਕ ਰਮਜ਼ਾਨ ਖ਼ਾਨ ਉਰਫ਼ ਮੁੰਨਾ ਮਾਸਟਰ। ਉਨ੍ਹਾਂ ਨੂੰ ਪਦਮਸ਼੍ਰੀ ਨਾਲ ਨਿਵਾਜ਼ਿਆ ਗਿਆ ਹੈ। ਉਹ ਪ੍ਰੋਫ਼ੈਸਰ ਫ਼ਿਰੋਜ਼ ਖ਼ਾਨ ਦੇ ਪਿਤਾ ਹਨ; ਜਿਨ੍ਹਾਂ ਦੀ ਬਨਾਰਸ ਹਿੰਦੂ ਯੂਨੀਵਰਸਿਟੀ (BHU) ਦੇ ਸੰਸਕ੍ਰਿਤ ਵਿਭਾਗ ’ਚ ਨਿਯੁਕਤੀ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਸੀ।

 

 

ਜੈਪੁਰ ਦੇ ਰਹਿਣ ਵਾਲੇ ਰਮਜ਼ਾਨ ਖ਼ਾਨ ਨੇ ਭਗਵਾਨ ਸ੍ਰੀਕ੍ਰਿਸ਼ਨ ਤੇ ਗਊ–ਭਗਤੀ ਉੱਤੇ ਬਹੁਤ ਸਾਰੇ ਭਜਨ ਗਾਏ ਹਨ।

 

 

ਚੇਤੇ ਰਹੇ ਪਿੱਛੇ ਜਿਹੇ ਪ੍ਰੋਫ਼ੈਸਰ ਫ਼ਿਰੋਜ਼ ਖ਼ਾਨ ਦੀ ਨਿਯੁਕਤੀ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ। ਹੁਣ ਉਨ੍ਹਾਂ ਦੇ ਪਿਤਾ ਨੁੰ ਪਦਮਸ਼੍ਰੀ ਮਿਲਣ ’ਤੇ ਪ੍ਰੋਫ਼ੈਸਰ ਖ਼ਾਨ ਦਾ ਨਾਂਅ ਮੁੜ ਸੁਰਖ਼ੀਆਂ ’ਚ ਹੈ।

 

 

ਸਨਿੱਚਰਵਾਰ ਨੂੰ ਪਦਮ–ਪੁਰਸਕਾਰਾਂ ਦਾ ਐਲਾਨ ਕੀਤਾ ਗਿਆ; ਜਿਨ੍ਹਾਂ ਵਿੱਚ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡੇਜ਼ ਸਮੇਤ 7 ਹਸਤੀਆਂ ਨੂੰ ਪਦਮ–ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ।

 

 

ਇਸ ਵਾਰ ਸਰਕਾਰ ਨੇ 118 ਹਸਤੀਆਂ ਨੂੰ ਪਦਮਸ਼੍ਰੀ ਦੇਣ ਦਾ ਐਲਾਨ ਕੀਤਾ ਹੈ। 61 ਸਾਲਾ ਸ੍ਰੀ ਰਮਜ਼ਾਨ ਖ਼ਾਨ ਨੇ ਸ੍ਰੀ ਸ਼ਿਆਮ ਸੁਰਭਿ ਵੰਦਨਾ ਨਾਂਅ ਦੀ ਕਿਤਾਬ ਵੀ ਲਿਖੀ ਹੈ। ਰਮਜ਼ਾਨ ਖ਼ਾਨ ਸੰਸਕ੍ਰਿਤ ਦੇ ਵੀ ਚੰਗੇ ਜਾਣਕਾਰ ਮੰਨੇ ਜਾਂਦੇ ਹਨ।

 

 

ਚੇਤੇ ਰਹੇ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਨੇ ਪ੍ਰੋਫ਼ੈਸਰ ਫ਼ਿਰੋਜ਼ ਖ਼ਾਨ ਦੀ ਆਪਣੇ ਸੰਸਕ੍ਰਿਤ ਵਿਭਾਗ ਵਿੱਚ ਹੋਈ ਨਿਯੁਕਤੀ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਇਸ ਨਿਯੁਕਤੀ ਦਾ ਵਿਰੋਧ ਕਰਨ ਲਈ ਵਿਦਿਆਰਥੀ ਪਿਛਲੇ ਵਰ੍ਹੇ 7 ਨਵੰਬਰ ਨੂੰ ਬੇਮਿਆਦੀ ਹੜਤਾਲ ’ਤੇ ਬੈਠ ਗਏ ਸਨ। ਉਹ ਵਿਰੋਧ–ਪ੍ਰਦਰਸ਼ਨ ਇੱਕ ਮਹੀਨਾ ਚੱਲੇ ਸਨ।

 

 

ਵਿਦਿਆਰਥੀਆਂ ਦੀ ਦਲੀਲ ਸੀ ਕਿ ਗ਼ੈਰ–ਹਿੰਦੂ ਅਧਿਆਪਕ ਸੰਸਕ੍ਰਿਤ ਵਿਭਾਗ ’ਚ ਧਾਰਮਿਕ ਰੀਤਾਂ–ਰਿਵਾਜ ਨਹੀਂ ਸਿਖਾ ਸਕਦਾ।

 

 

ਇਨ੍ਹਾਂ ਵਿਰੋਧ–ਪ੍ਰਦਰਸ਼ਨਾਂ ਤੋਂ ਦੁਖੀ ਹੋ ਕੇ ਅੰਤ ਪ੍ਰੋ. ਫ਼ਿਰੋਜ਼ ਖ਼ਾਨ ਨੇ ਅਸਤੀਫ਼ਾ ਦੇ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:That Professor s father got Padmshri who was appointed in BHU and there was ruckus