ਮੱਧ ਪ੍ਰਦੇਸ਼ ਦੇ ਡਿੰਡੌਰੀ ਜ਼ਿਲ੍ਹੇ ਦੇ ਕਸਬੇ ਸ਼ਾਹਪੁਰਾ ’ਚ ਰਹਿੰਦੇ ਇੱਕ ਵਕੀਲ ਦਿਆਰਾਮ ਸਾਹੂ ਨੂੰ ਕੱਚ ਖਾਣ ਦਾ ਖ਼ਤਰਨਾਕ ਸ਼ੌਕ ਹੈ। ਉਹ ਪਿਛਲੇ 45 ਸਾਲਾਂ ਤੋਂ ਕੱਚ ਖਾ ਰਹੇ ਹਨ। ਉਨ੍ਹਾਂ ਨੂੰ ਬਚਪਨ ਤੋਂ ਹੀ ਕੱਚ ਖਾਣ ਦਾ ਜਿਵੇਂ ਇੱਕ ਜਨੂੰਨ ਜਿਹਾ ਸੀ, ਜੋ ਹੁਣ ਤੱਕ ਕਾਇਮ ਹੈ।
ਸ੍ਰੀ ਦਿਆਰਾਮ ਦੱਸਦੇ ਹਨ ਕਿ ਉਨ੍ਹਾਂ ਨੂੰ ਕੱਚ ਖਾਣ ਦੀ ਜਿਵੇਂ ਇੱਕ ਲਤ ਹੀ ਲੱਗ ਗਈ ਹੈ। ਇਸ ਮਾੜੀ ਆਦਤ ਨਾਲ ਉਨ੍ਹਾਂ ਦੇ ਦੰਦਾਂ ਦਾ ਬਹੁਤ ਨੁਕਸਾਨ ਹੋਇਆ ਹੈ ਪਰ ਉਹ ਬੱਲਬ ਤੇ ਬੋਤਲ ਦੇ ਟੁਕੜੇ ਬਹੁਤ ਆਸਾਨੀ ਨਾਲ ਖਾ ਜਾਂਦੇ ਹਨ। ਵਿਡੀਓ ਵਿੱਚ ਇਹ ਸਾਫ਼ ਵਿਖਾਈ ਦਿੰਦਾ ਹੈ।
ਉਹ ਖ਼ੁਦ ਦੱਸਦੇ ਹਨ ਕਿ ਕਿਸੇ ਹੋਰ ਵਿਅਕਤੀ ਨੂੰ ਉਨ੍ਹਾਂ ਦੀ ਰੀਸ ਨਹੀਂ ਕਰਨੀ ਚਾਹੀਦੀ। ਪਹਿਲਾਂ ਤਾਂ ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਕੱਚ ਖਾਣ ਤੋਂ ਵਰਜਦੀ ਸੀ ਪਰ ਹੁਣ ਉਹ ਖ਼ੁਦ ਉਨ੍ਹਾਂ ਲਈ ਤਾਜ਼ਾ ਤੇ ਸਾਫ਼–ਸੁਥਰਾ ਕੱਚ ਲੱਭ ਕੇ ਲਿਆਉਂਦੀ ਹੈ।
ਪਤਨੀ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਜਦੋਂ ਉਹ ਸਹੁਰੇ ਪਰਿਵਾਰ ਪੁੱਜੇ ਸਨ, ਤਾਂ ਉਹ ਆਪਣੇ ਪਤੀ ਨੂੰ ਚੋਰੀ–ਛਿਪੇ ਕੱਚ ਖਾਂਦਾ ਵੇਖ ਕੇ ਬਹੁਤ ਹੈਰਾਨ ਹੋਏ ਸਨ। ਤਦ ਉਨ੍ਹਾਂ ਨੇ ਉਨ੍ਹਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਉਹ ਮੰਨੇ ਨਹੀਂ। ਪਰ ਹੁਣ ਉਹ ਖ਼ੁਦ ਆਪਣੇ ਪਤੀ ਨੂੰ ਕੱਚ ਲਿਆ ਕੇ ਦਿੰਦੇ ਹਨ।
#WATCH: Dayaram Sahu, a lawyer from Dindori has been eating glass since last 40-45 years, says,"it's an addiction for me. This habit has caused damage to my teeth. I wouldn't suggest others to follow as it's dangerous for health. I have reduced eating it now." #MadhyaPradesh pic.twitter.com/DRWXXb93qA
— ANI (@ANI) September 14, 2019
ਜਦੋਂ ਦਿਆਰਾਮ ਹੁਰਾਂ ਨਾਲ ਇਸ ਬਾਰੇ ਗੱਲ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਕੁਝ ਵੱਖਰਾ ਕਰਨ ਦੀ ਇੱਛਾ ਸੀ; ਬੱਸ ਕੱਚ ਖਾਣ ਦੀ ਸ਼ੁਰੂਆਤ ਉਨ੍ਹਾਂ ਸ਼ੁਰੂਆਤ ਸਿਰਫ਼ ਇਸੇ ਕਾਰਨ ਕੀਤੀ ਸੀ।
ਪਹਿਲਾਂ ਉਹ ਇੱਕ ਕਿਲੋਗ੍ਰਾਮ ਤੱਕ ਕੱਚ ਰੋਜ਼ਾਨਾ ਖਾ ਜਾਂਦੇ ਸਨ ਪਰ ਹੁਣ ਜਦੋਂ ਦੰਦ ਕਮਜ਼ੋਰ ਹੋ ਗਏ ਹਨ, ਇਸੇ ਲਈ ਉਨ੍ਹਾਂ ਹੁਣ ਕੱਚ ਖਾਣਾ ਹੌਲੀ–ਹੌਲੀ ਕਾਫ਼ੀ ਘਟਾ ਦਿੱਤਾ ਹੈ।