ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਜੇ ਤੋਂ ਉਠਣ ਨੂੰ ਕਿਹਾ ਤਾਂ ਗੁੱਸੇ ’ਚ ਸਹੁਰੇ ਨੇ ਕੀਤਾ ਕਤਲ

ਮੰਜੇ ਤੋਂ ਉਠਣ ਨੂੰ ਕਿਹਾ ਤਾਂ ਗੁੱਸੇ ’ਚ ਸਹੁਰੇ ਨੇ ਕੀਤਾ ਕਤਲ

ਬੁਲੰਦਸ਼ਹਿਰ ਦੇ ਗੁਲਾਵਠੀ ਵਿਚ ਸਹੁਰੇ ਨੇ ਆਪਣੀ ਨੂੰਹ ਦੇ ਸਿਰ ਉਤੇ ਪਾਇਪ ਦਾ ਹੱਥਾ ਮਾਰਕੇ ਕਤਲ ਕਰ ਦਿੱਤਾ। ਪੁਲਿਸ ਨੇ ਕਤਲ ਮੁਲਜ਼ਮ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।

 

ਬੁੱਧਵਾਰ ਦੀ ਸਵੇਰੇ ਰੋਜ਼ਾ ਰੱਖਣ ਦੇ ਬਾਅਦ ਨਮਾਜ਼ ਪੜ੍ਹਕੇ ਪਿੰਡ ਅਕਬਰਪੁਰ ਝੋਝਾ ਵਾਸੀ ਫਤੇਹਦੀਨ ਘਰ ਆਇਆ ਅਤੇ ਮੰਜੇ ਉਤੇ ਲੇਟ ਗਿਆ। ਦੱਸਿਆ ਜਾਂਦਾ ਹੈ ਕਿ ਫਤੇਹਦੀਨ ਤੋਂ ਨੂੰਹ ਰਿਜਵਾਨਾ ਨੇ ਕਣਕ ਸੁਕਾਉਣ ਲਈ ਜਦੋਂ ਮੰਜੀ ਮੰਗੀ, ਤਾਂ ਸਹੁਰੇ ਨੇ ਉਸ ਮੰਜਾ ਨਾ ਦਿੱਤਾ ਦਿੱਛਾ, ਜਿਸ ਨੂੰ ਲੈ ਕੇ ਫਤੇਹਦੀਨ ਅਤੇ ਰਿਜਵਾਨਾ ਵਿਚਕਾਰ ਵਿਵਾਦ ਵਧ ਗਿਆ।

 

ਦੋਸ਼ ਹੈ ਕਿ ਫਤੇਹਦੀਨ ਨੇ ਘਰ ਵਿਚ ਮੌਜੂਦ ਨਲ ਦਾ ਹੱਥਾ ਕੱਢਕੇ ਰਿਜਵਾਨਾ ਦੇ ਸਿਰ ’ਚ ਮਰ ਦਿੱਤਾ, ਜਿਸ ਨਾਲ ਰਿਜਵਾਨਾ ਦੀ ਮੌਕੇ ਉਤੇ ਹੀ ਮੌਤ ਹੋ ਗਈ।  ਰਿਜਵਾਨਾ ਦੀ ਮੌਤ ਬਾਅਦ ਪਰਿਵਾਰ ਵਿਚ ਕੋਹਰਾਮ ਮਚ ਗਿਆ। ਗੁਲਾਵਠੀ ਕੋਤਵਲੀ ਮੁੱਖੀ ਇੰਸਪੈਕਟਰ ਵਿਜੇਂਦਰ ਸਿੰਘ ਭੜਾਨਾ ਨੇ ਦੱਸਿਆ ਕਿ ਵਾਰਦਾਤ ਦੇ ਬਾਅਦ ਮੁਲਜ਼ਮ ਘਰ ਵਿਚ ਮੌਜੂਦ ਰਿਹਾ ਅਤੇ ਪੁਲਿਸ ਦੀ ਉਡੀਕ ਕਰਦਾ ਰਿਹਾ। ਮੌਕੇ ਉਤੇ ਪੁੱਜੀ ਪੁਲਿਸ ਨੇ ਮੁਲਜ਼ਮ ਫਤੇਹਦੀਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਲਾਸ਼ ਨੂੰ ਪੋਸਟਮ ਮਾਰਟਮ ਲਈ ਭੇਜ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The angry fatherinlaw did the murder of the daughterinlaw in bulandsahar