ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਕੀਤਾ ਸਵਾਲ - ਦਵਿੰਦਰ ਸਿੰਘ ਨੂੰ ਕੌਣ ਚੁੱਪ ਕਰਵਾਉਣਾ ਚਾਹੁੰਦਾ ਹੈ? 

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਸ਼ਮੀਰ ਘਾਟੀ 'ਚੋਂ ਗ੍ਰਿਫਤਾਰ ਕੀਤੇ ਗਏ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਦੇ ਮਾਮਲੇ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪੇ ਜਾਣ 'ਤੇ ਸ਼ੁੱਕਰਵਾਰ ਨੂੰ ਸਵਾਲ ਕੀਤਾ ਕਿ ਆਖਰ ਕੌਣ ਇਸ 'ਅੱਤਵਾਦੀ' ਨੂੰ ਚੁੱਪ ਕਰਾਉਣਾ ਚਾਹੁੰਦਾ ਹੈ? ਰਾਹੁਲ ਗਾਂਧੀ ਨੇ ਟਵੀਟ ਕੀਤਾ, "ਅੱਤਵਾਦੀ ਡੀਐਸਪੀ (ਮੁਅੱਤਲ) ਦਵਿੰਦਰ ਨੂੰ ਚੁੱਪ ਕਰਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕੇਸ ਨੂੰ ਐਨਆਈਏ ਦੇ ਹਵਾਲੇ ਕਰ ਦਿੱਤਾ ਜਾਵੇ।"
 

ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ, "ਅੱਤਵਾਦr ਡੀਐਸਪੀ ਦਵਿੰਦਰ ਨੂੰ ਚੁੱਪ ਕਰਵਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕੇਸ ਨੂੰ ਐਨਆਈਏ ਦੇ ਹੱਥ 'ਚ ਸੌਂਪ ਦੇਣਾ।'' ਉਨ੍ਹਾਂ ਕਿਹਾ ਕਿ ਮੌਜੂਦਾ ਐਨਆਈਏ ਮੁਖੀ ਦੇ ਅਧੀਨ ਇਸ ਕੇਸ ਦੀ ਜਾਂਚ ਦਾ ਕੁਝ ਨਤੀਜਾ ਨਹੀਂ ਆਉਣ ਵਾਲਾ। ਰਾਹੁਲ ਨੇ ਕਿਹਾ, "ਐਨਆਈਏ ਦਾ ਮੁਖੀ ਵੀ ਦੂਜਾ ਮੋਦੀ ਹੀ ਹੈ - ਵਾਈ.ਕੇ., ਜਿਨ੍ਹਾਂ ਨੇ ਗੁਜਰਾਤ ਦੰਗਿਆਂ ਅਤੇ ਹਰੇਨ ਪਾਂਡਯਾ ਦੇ ਕਤਲ ਮਾਮਲੇ ਦੀ ਜਾਂਚ ਕੀਤੀ ਸੀ। ਵਾਈ.ਕੇ. ਦੀ ਦੇਖਰੇਖ 'ਚ ਇਹ ਕੇਸ ਖਤਮ ਹੋਣ ਵਰਗਾ ਹੈ।''

 

 

ਆਖੀਰ 'ਚ ਰਾਹੁਲ ਨੇ ਸਵਾਲ ਕੀਤਾ ਕਿ ਆਖਰ ਅੱਤਵਾਦੀ ਦਵਿੰਦਰ ਸਿੰਘ ਨੂੰ ਕੌਣ ਚੁੱਪ ਕਰਵਾਉਣਾ ਚਾਹੁੰਦਾ ਹੈ ਅਤੇ ਕਿਉਂ? ਉਨ੍ਹਾਂ ਨੇ ਹੈਸ਼ਟੈੱਗ ਨਾਲ ਲਿਖਿਆ, "ਅੱਤਵਾਦੀ ਦਵਿੰਦਰ ਨੂੰ ਕੌਣ ਲੋਕ ਚੁੱਪ ਕਰਵਾਉਣਾ ਚਾਹੁੰਦਾ ਹੈ ਅਤੇ ਕਿਉਂ?" ਰਾਹੁਲ ਨੇ ਪਹਿਲਾਂ ਵੀ ਦਵਿੰਦਰ ਸਿੰਘ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਐਨਐਸਏ ਅਜੀਤ ਡੋਭਾਲ ਦੀ ਚੁੱਪੀ 'ਤੇ ਸਵਾਲ ਚੁੱਕੇ ਸਨ। ਉਨ੍ਹਾਂ ਕਿਹਾ ਸੀ ਕਿ ਦਵਿੰਦਰ ਸਿੰਘ ਵਿਰੁੱਧ ਫਾਸਟ ਟਰੈਕ ਅਦਾਲਤ 'ਚ ਕੇਸ ਚੱਲਣਾ ਚਾਹੀਦਾ ਹੈ ਅਤੇ ਦੋਸ਼ੀ ਪਾਏ ਜਾਣ 'ਤੇ ਉਸ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
 

ਜ਼ਿਕਰਯੋਗ ਹੈ ਕਿ ਦਵਿੰਦਰ ਸਿੰਘ ਨੂੰ ਹਿਜ਼ਬੁਲ ਮੁਜਾਹੀਦੀਨ ਦੇ ਅੱਤਵਾਦੀਆਂ ਨਾਲ ਫੜਿਆ ਗਿਆ ਸੀ। ਉਹ 13 ਜਨਵਰੀ ਨੂੰ ਹਿਜ਼ਬੁਲ ਕਮਾਂਡਰ ਸਈਦ ਨਵੀਦ, ਇਕ-ਦੂਜੇ ਅੱਤਵਾਦੀ ਰਫੀ ਰੈਦਰ ਅਤੇ ਹਿਜ਼ਬੁਲ ਦੇ ਵਰਕਰ ਇਰਫਾਨ ਮੀਰ ਨੂੰ ਲੈ ਕੇ ਜੰਮੂ ਜਾ ਰਿਹਾ ਸੀ। ਉਸ ਦੀ ਕਾਰ ਕੁਲਗਾਮ ਜ਼ਿਲ੍ਹੇ ਦੇ ਸ੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ 'ਤੇ ਪਹੁੰਚੀ ਸੀ, ਉਦੋਂ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The best way to silence Terrorist DSP Davinder is to hand the case to the NIA