ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਨੌਜਵਾਨ ਨੂੰ ‘ਗਰਭਵਤੀ’ ਦਰਸਾਉਣ ਵਾਲੀ ਲੈਬ ਸਰਕਾਰ ਨੇ ਕਰਵਾਈ ਬੰਦ

​​​​​​​ਨੌਜਵਾਨ ਨੂੰ ‘ਗਰਭਵਤੀ’ ਦਰਸਾਉਣ ਵਾਲੀ ਲੈਬ ਸਰਕਾਰ ਨੇ ਕਰਵਾਈ ਬੰਦ

ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਫੂਪ ਕਸਬੇ ’ਚ ਇੱਕ ਪ੍ਰਾਈਵੇਟ ਪੈਥਾਲੋਜੀ ਲੈਬ ਦਾ ਕਾਰਨਾਮਾ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਉਸ ਨੂੰ ਬੰਦ ਕਰਵਾ ਦਿੱਤਾ ਹੈ।

 

 

ਲੈਬ ਨੇ ਬੁਖ਼ਾਰ ਤੋਂ ਪੀੜਤ ਨੌਜਵਾਨ ਦੇ ‘ਗਰਭਵਤੀ’ ਹੋਣ ਦੀ ਰਿਪੋਰਟ ਜਾਰੀ ਕਰ ਦਿੱਤੀ ਸੀ। ਉਸ ਤੋਂ ਬਾਅਦ ਉਸ ਨੌਜਵਾਨ ਨੇ ਲੈਬ. ਦੀ ਜਾਂਚ–ਰਿਪੋਰਟ ਵਾਇਰਲ ਕਰ ਦਿੱਤੀ ਸੀ।

 

 

ਸੂਤਰਾਂ ਮੁਤਾਬਕ ਇਹ ਮਾਮਲਾ ਸਨਿੱਚਰਵਾਰ ਨੂੰ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਲੈਬ. ਪੁੱਜੀ ਤੇ ਉਸ ਨੂੰ ਸੀਲ ਕਰ ਦਿੱਤਾ। ਜਾਂਚ ਜਾਰੀ ਹੈ।

 

 

ਭਿੰਡ ਤੋਂ 12 ਕਿਲੋਮੀਟਰ ਦੂਰ ਫੂਪ ਵਿਖੇ ਸ਼ਿਆਮ ਪੈਥਾਲੋਜੀ ਲੈਬ ਵਿੱਚ 40 ਸਾਲਾਂ ਦਾ ਇੱਕ ਨੌਜਵਾਨ ਬੁਖ਼ਾਰ ਕਾਰਨ ਮਲੇਰੀਆ ਤੇ ਟਾਇਫ਼ਾਇਡ ਦੇ ਟੈਸਟ ਕਰਵਾਉਣ ਗਿਆ ਸੀ।

 

 

ਉਹ ਨੌਜਵਾਨ ਸਨਿੱਚਰਵਾਰ ਨੂੰ ਜਦੋਂ ਜਾਂਚ ਰਿਪੋਰਟ ਡਾਕਟਰ ਕੋਲ ਲੈ ਕੇ ਗਿਆ, ਤਾਂ ਡਾਕਟਰ ਉਹ ਰਿਪੋਰਟ ਵੇਖ ਕੇ ਹੈਰਾਨ ਹੋ ਗਿਆ ਕਿਉਂਕਿ ਉਸ ਰਿਪੋਰਟ ਵਿੱਚ ਉਸ ਨੌਜਵਾਨ ਨੂੰ ‘ਗਰਭਵਤੀ’ ਕਰਾਰ ਦੇ ਦਿੱਤਾ ਸੀ।

 

 

ਭਿੰਡ ਦੇ ਸੀਐੱਮਓ ਡਾ. ਜੇ.ਪੀ.ਐੱਸ. ਕੁਸ਼ਵਾਹਾ ਨੇ ਦੱਸਿਆ ਕਿ ਲੈਬ ਸੰਚਾਲਕ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਸ ਨੂੰ ਸੀਲ ਕਰਵਾ ਦਿੱਤਾ ਗਿਆ ਹੈ ਤੇ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Bhind lab that depicted a youth as pregnant sealed by Govt