ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿਆਜ਼ ਦੀ ਕੀਮਤ ਨੂੰ ਘੱਟ ਰੱਖਣ ਲਈ ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ

ਕੇਂਦਰ ਵੱਲੋਂ ਪਿਆਜ਼ ਉਤਪਾਦਕ ਸੂਬਿਆਂ ਵਿੱਚ ਸੋਕੇ ਦੀ ਸਥਿਤੀ ਦੇ ਮੱਦੇਨਜ਼ਰ ਆਉਣ ਵਾਲੇ ਮਹੀਨਿਆਂ ਵਿੱਚ ਇਸ ਮਹੱਤਵਪੂਰਨ ਫ਼ਸਲ ਦੀ ਕੀਮਤ ਉੱਤੇ ਕੰਟਰਲ ਰੱਖਣ ਲਈ 50,000 ਟਨ ਪਿਆਜ਼ ਦਾ ਸਟਾਕ ਬਣਾਉਣਾ ਸ਼ੁਰੂ ਕੀਤਾ ਗਿਆ ਹੈ। ਖੁਰਾਕ ਮੰਤਰਾਲੇ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।


ਸਰਕਾਰੀ ਅੰਕੜਿਆਂ ਮੁਤਾਬਕ, ਏਸ਼ੀਆ ਵਿੱਚ ਪਿਆਜ਼ ਦੀ ਸਭ ਤੋਂ ਵੱਡੀ ਥੋਕ ਮੰਡੀ ਮਹਾਰਾਸ਼ਟਰ ਦੇ ਲਾਸਲਗਾਂਵ ਵਿੱਚ ਇਸ ਦਾ ਥੋਕ ਭਾਅ 29 ਫ਼ੀਸਦੀ ਵੱਧ ਕੇ 11 ਰੁਪਏ ਪ੍ਰਤੀ ਕਿਲੋਗ੍ਰਾਮ ਚੱਲ ਰਿਹਾ ਹੈ। ਪਿਛਲੇ ਸਾਲ ਇਸੀ ਦੌਰਾਨ ਭਾਅ 8.50 ਰੁਪਏ ਦਾ ਸੀ। 


ਦਿੱਲੀ ਵਿੱਚ ਖੁਦਰਾ ਪਿਆਜ਼ 20 ਤੋਂ 25 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਚੱਲ ਰਿਹਾ ਹੈ। ਅਧਿਕਾਰੀ ਨੇ ਪੀਟੀਆਈ ਭਾਸ਼ਾ ਨੂੰ ਕਿਹਾ, "ਉਤਪਾਦਕ ਖੇਤਰ ਵਿੱਚ ਸੋਕੇ ਦੀ ਸਥਿਤੀ ਕਾਰਨ, ਰਬੀ ਦੇ ਪਿਆਜ਼ ਦੀ ਪੈਦਾਵਾਰ ਘੱਟ ਹੋਣ ਦੀ ਸੰਭਾਵਨਾ ਹੈ। ਇਸ ਨਾਲ ਸਪਲਾਈ ਅਤੇ ਭਾਅ, ਦੋਹਾਂ ਉੱਤੇ ਦਬਾਅ ਵੱਧ ਸਕਦਾ ਹੈ।


ਸਹਿਕਾਰੀ ਸੰਸਥਾ ਨਾਫੇਡ ਨੂੰ (price stabilisation fund) 'ਕੀਮਤ ਸਥਿਰਤਾ ਫੰਡ ਤਹਿਤ ਪਿਆਜ਼ ਖ਼ਰੀਦਣ ਲਈ ਕਿਹਾ ਗਿਆ ਹੈ, ਉਸ ਨੇ ਹੁਣ ਤੱਕ ਰਬੀ ਦੇ ਲਗਭਗ 32,000 ਟਨ ਰਬੀ ਦੀ ਏਸੀ ਕਿਸਮਾਂ ਦਾ ਪਿਆਜ਼ ਖਰੀਦਿਆ ਹੈ, ਜਿਸ ਨੂੰ ਸੰਭਾਲ ਕੇ ਕੁਝ ਸਮੇਂ ਲਈ ਰੱਖਿਆ ਜਾ ਸਕਦਾ ਹੈ। ਇਹ ਭੰਡਾਰ ਜੁਲਾਈ ਤੋਂ ਬਾਅਦ ਨਵੀਂ ਸਪਲਾਈ ਨਾ ਹੋਣ ਵੇਲੇ ਵਰਤਿਆ ਜਾ ਸਕਦਾ ਹੈ। 

 

ਅਧਿਕਾਰੀ ਨੇ ਦੱਸਿਆ ਕਿ ਪਿਆਜ਼ ਤੋਂ ਇਲਾਵਾ ਸਰਕਾਰ ਇਸ ਸਾਲ ਦਲਹਨ ਲਈ ਵੀ 16.15 ਲੱਖ ਟਨ ਬਫ਼ਰ ਸਟਾਕ ਬਣਾ ਰਹੀ ਹੈ। ਇਸ ਸਾਲ ਮਹਾਂਰਾਸ਼ਟਰ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਰਗੇ ਪ੍ਰਮੁੱਖ ਪਿਆਜ਼ ਉਤਪਾਦਕ ਸੂਬਿਆਂ ਸੋਕੇ ਦੀ ਸਥਿਤੀ ਤੋਂ ਲੰਘ ਰਹੇ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The big step taken by the government to keep the onion price low