ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੀ ਦੀ ਲਾਸ਼ ਹੱਥਾਂ ’ਚ ਲੈ ਕੇ ਖੱਜਲ ਖੁਆਰ ਹੁੰਦੇ ਰਹੇ ਮਾਪੇ

ਸਥਾਨਕ ਇਲਾਕੇ ਚ ਵੀਰਵਾਰ ਨੂੰ ਵਾਪਰੀ ਇੱਕ ਘਟਨਾ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਜਿਸ ਵਿਚ ਮਾਪੇ ਆਪਣੀ ਧੀ ਦੀ ਲਾਸ਼ ਹੱਥਾਂ ਚ ਲੈ ਕੇ ਘੰਟਿਆਂ ਬੱਧੀ ਖ਼ੱਜਲ ਖੁਆਰ ਹੁੰਦੇ ਰਹੇ ਪਰ ਕਿਸੇ ਨੇ ਵੀ ਉਨ੍ਹਾਂ ਦੀ ਮਦਦ ਨਾ ਕੀਤੀ।

 

ਜਾਣਕਾਰੀ ਮੁਤਾਬਕ ਬਿਹਾਰ ਦੇ ਬੇਗੁਸਰਾਏ ਦੇ ਰਹਿਣ ਵਾਲੇ ਇਹ ਗਰੀਬ ਮਾਪੇ ਆਪਣੀ ਬੀਮਾਰ ਧੀ ਨੂੰ ਲੈ ਕੇ ਬੱਸ ਚ ਸਫਰ ਕਰ ਰਹੇ ਸਨ ਕਿ ਉਸੇ ਦੌਰਾਨ ਬੀਮਾਰ ਧੀ ਦੀ ਮੌਤ ਹੋ ਗਈ। ਜਿਸ ਪਿੱਛੋਂ ਬੱਸ ਚਾਲਕ ਅਤੇ ਕੰਡਕਟਰ ਨੇ ਉਨ੍ਹਾਂ ਨੂੰ ਬੱਸ ਤੋਂ ਥੱਲੇ ਲਾਹ ਦਿੱਤਾ। ਜਿਸ ਬਾਅਦ ਲਾਸ਼ ਹੱਥਾਂ ਚ ਦੇਖ ਕੇ ਲੋਕਾਂ ਨੇ ਇਸ ਬਜ਼ੁਰਗ ਜੋੜੇ ਨੂੰ ਰੇਲ ਚ ਵੀ ਚੜ੍ਹਨ ਨਾ ਦਿੱਤਾ। ਮਜਬੂਰ ਹੋ ਕੇ ਇਹ ਗਰੀਬ ਜੋੜਾ ਪਲੇਟਫਾਰਮ ਤੇ ਖ਼ੱਜਲ ਖੁਆਰ ਹੁੰਦਾ ਰਿਹਾ।

 

ਮੌਕੇ ਤੇ ਪਹਿਲਾਂ ਤੋਂ ਹੀ ਮੌਜੂਦ ਇੱਕ ਮੀਡੀਆ ਕਰਮੀ ਦੀ ਨਜ਼ਰ ਇਨ੍ਹਾਂ ਤੇ ਪਈ ਜਿਸ ਬਾਅਦ ਮੀਡੀਆਕਰਮੀ ਨੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਨਾਲ ਰਾਬਤਾ ਕਾਇਮ ਕੀਤਾ ਤੇ ਇੱਕ ਗੱਡੀ ਦਾ ਪ੍ਰਬੰਧ ਕਰਵਾਇਆ ਜਿਸ ਚ ਆਪਣੀ ਧੀ ਦੀ ਲਾਸ਼ ਰੱਖ ਕੇ ਇਹ ਗਰੀਬ ਜੋੜਾ ਉਸਨੂੰ ਆਪਣੇ ਘਰ ਲੈ ਗਿਆ।

 

ਜਿ਼ਕਰਯੋਗ ਹੈ ਕਿ ਇਸ ਗਰੀਬ ਜੋੜੇ ਦੀ ਬੀਮਾਰ ਧੀ ਅਨੀਤਾ ਕਾਫੀ ਦਿਨਾਂ ਤੋਂ ਪੀਲੀਏ ਤੋਂ ਪੀੜਤ ਸੀ। ਜਿਸ ਇਲਾਜ ਇਹ ਮਾਪੇ ਡਾਕਟਰ ਦੀ ਬਜਾਏ ਕਿਸੇ ਤਾਂਤਰਿਕ ਕੋਲੋਂ ਕਰਵਾ ਰਹੇ ਸਨ। ਲੜਕੀ ਦੀ ਹਾਲਤ ਠੀਕ ਨਾ ਹੋਣ ਤੋਂ ਬਾਅਦ ਇਸ ਤਾਂਤਰਿਕ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਜਿਸ ਵਿਚ ਉਕਤ ਲੜਕੀ ਨੂੰ ਮਾਪੇ ਘਰ ਵਾਪਸ ਲਿਆ ਰਹੇ ਸਨ ਕਿ ਰਸਤੇ ਚ ਉਸਨੇ ਦਮ ਤੋੜ ਦਿੱਤਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The body of the daughter of parents who are suffering wanderers in the hands