ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੇਰੇ ਲੈਣ ਤੋਂ ਪਹਿਲਾਂ ਲਾੜੀ ਨੇ ਰੱਖੀ ਇਹ ਸ਼ਰਤ, ਖਾਲੀ ਹੱਥ ਪਰਤਿਆ ਲਾੜਾ

ਉੱਤਰ ਪ੍ਰਦੇਸ਼ ਦੇ ਬਿਜਨੌਰ 'ਚ ਲਾੜੇ ਦੇ ਗੂੰਗਾ-ਬੋਲਾ ਹੋਣ ਕਾਰਨ ਲਾੜੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਲਾੜੀ ਦੀ ਜਿੱਦ ਅੱਗੇ ਬਾਰਾਤ ਖਾਲੀ ਹੱਥ ਵਾਪਸ ਪਰਤ ਗਈ। ਦਰਅਸਲ ਬਾਰਾਤ ਆਉਣ ਤੋਂ ਕੁੱਝ ਦੇਰ ਬਾਅਦ ਲਾੜੀ ਨੂੰ ਲਾੜੇ ਦੇ ਗੂੰਗਾ-ਬੋਲਾ ਹੋਣ ਦੀ ਸੂਹ ਮਿਲ ਗਈ ਸੀ। ਉਸ ਨੇ ਲਾੜੇ ਅੱਗੇ ਆਪਣਾ ਨਾਂ ਦੱਸਣ ਦੀ ਸ਼ਰਤ ਰੱਖ ਦਿੱਤੀ। ਇਸ ਮਗਰੋਂ ਲਾੜੀ ਨੇ ਫੇਰੇ ਲੈਣ ਤੋਂ ਇਨਕਾਰ ਕਰ ਦਿੱਤਾ। 
 

ਘਟਨਾ ਚਾਂਦਪੁਰ ਖੇਤਰ ਦੇ ਪਿੰਡ ਬੁੰਦਰਾ ਖੁਰਦ ਦੀ ਹੈ। ਬੀਤੇ ਵੀਰਵਾਰ ਨੂੰ ਇਕ ਵਿਅਕਤੀ ਦੀ ਬੇਟੀ ਦਾ ਵਿਆਹ ਸੀ। ਬਾਰਾਤ ਪਿੰਡ ਦੇਵੀਪੁਰਾ ਤੋਂ ਆਈ ਸੀ। ਬਾਰਾਤ ਦੀ ਖਾਤਰਦਾਰੀ ਹੋਈ। ਬਾਰਾਤੀਆਂ ਨੇ ਨਾਸ਼ਤਾ-ਪਾਣੀ ਕਰਨ ਤੋਂ ਬਾਅਦ ਖਾਣਾ ਵੀ ਖਾ ਲਿਆ। ਬਾਰਾਤ ਦੇ ਖਾਣਾ ਖਾਣ ਤੋਂ ਬਾਅਦ ਲਾੜੀ ਨੂੰ ਅਚਾਨਕ ਲਾੜੇ ਦੇ ਗੂੰਗਾ-ਬੋਲਾ ਹੋਣ ਦੀ ਖਬਰ ਮਿਲੀ। ਫੇਰੇ ਲੈਣ ਤੋਂ ਪਹਿਲਾਂ ਲਾੜੀ ਨੇ ਲਾੜੇ ਨੂੰ ਆਪਣਾ ਨਾਂ ਦੱਸਣ ਦੀ ਸ਼ਰਤ ਰੱਖ ਦਿੱਤੀ। ਇਹ ਗੱਲ ਸੁਣ ਕੇ ਸਾਰੇ ਹੈਰਾਨ ਰਹਿ ਗਏ। ਬਾਰਾਤੀਆਂ ਅਤੇ ਘਰਾਤੀਆਂ ਦੋਹਾਂ ਨੇ ਲੜਕੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਲਾੜੀ ਨਾ ਮੰਨੀ। ਇਸ ਦੌਰਾਨ ਲੜਕੀ ਵਾਲਿਆਂ ਨੇ ਬਿਚੌਲੀਏ ਨਾਲ ਮਾਰਕੁੱਟ ਵੀ ਕੀਤੀ।
 

ਉਸ ਸਮੇਂ ਪਿੰਡ ਵਾਸੀਆਂ ਨੇ ਸਮਝਾ-ਬੁਝਾ ਕੇ ਮਾਮਲਾ ਸ਼ਾਂਤ ਕਰਵਾਇਆ। ਦੇਰ ਸ਼ਾਮ ਬਾਰਾਤ ਖਾਲੀ ਹੱਥ ਵਾਪਸ ਪਰਤ ਗਈ। ਸ਼ੁੱਕਰਵਾਰ ਤੜਕੇ ਲੜਕੇ ਦਾ ਪਰਿਵਾਰ ਫਿਰ ਲੜਕੀ ਦੇ ਪਿੰਡ ਪਹੁੰਚ ਗਿਆ। ਇਸ ਦੌਰਾਨ ਪਿੰਡ 'ਚ ਪੰਚਾਇਤ ਹੋਈ। ਪੰਚਾਇਤ 'ਚ ਲੜਕੀ ਵਾਲਿਆਂ ਨੇ ਵਿਆਹ 'ਚ ਖਰਚ ਹੋਈ ਰਕਮ ਦੀ ਮੰਗ ਕੀਤੀ। ਇਸ 'ਤੇ ਦੋਹਾਂ ਧਿਰਾਂ ਵਿਚਕਾਰ ਬਹਿਸਬਾਜ਼ੀ ਹੋ ਗਈ। ਦੱਸਿਆ ਜਾ ਰਿਹਾ ਹੈ ਲੜਕੀ ਦੇ ਜੀਜੇ ਅਤੇ ਲੜਕੇ ਵੱਲੋਂ ਆਏ ਇਕ ਵਿਅਕਤੀ ਵਿਚਕਾਰ ਝੜਪ ਹੋਈ। ਇਸ ਸਬੰਧ 'ਚ ਕਿਸੇ ਧਿਰ ਵੱਲੋਂ ਪੁਲਿਸ 'ਚ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The bride kept such a condition in front of the groom before taking the fere barat returned when bet not fulfilled