ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ’ਚ 22 ਮਾਰਚ ਨੂੰ ਬਸਾਂ ਮਿੱਥੇ ਸਮੇਂ ਲਈ ਬੰਦ

ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਨਤਾ ਕਰਫਊ ਦੇ ਮੱਦੇਨਜ਼ਰ ਸਾਰੇ ਡਿਪੋ ਜਨਰਲ ਮੈਨੇਜਰ ਨੂੰ 22 ਮਾਰਚ, 2020 ਨੂੰ ਸਵੇਰੇ 7:00 ਵਜੇ ਤੋਂ ਰਾਤ 9:00 ਵਜੇ ਤਕ ਰਾਜ ਟ੍ਰਾਂਸਪੋਰਟ ਦੀ ਸਾਰੀਆਂ ਬੱਸਾਂ ਦਾ ਸੰਚਾਲਨ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ ਇਸ ਤੋਂ ਇਲਾਵਾ, ਸਵਾਰੀਆਂ ਦੀ ਉਪਲਬਧਤਾ ਤੇ ਆਮਦਨ ਨੂੰ ਦੇਖਦੇ ਹੋਏ, ਉਨਾਂ ਨੇ ਡਿਪੋ ਜਨਰਲ ਮੈਨੇਜਰਾਂ ਨੂੰ ਰਸਤੇ 'ਤੇ ਜਾਣ ਵਾਲੀਆਂ ਬੱਸਾਂ ਵਿਚ ਵੀ ਕਟੌਤੀ ਕਰਨ ਨੂੰ ਵੀ ਕਿਹਾ ਹੈ

 

ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਰਾਜ ਸਰਕਾਰ ਕੋਰੋਨ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਰ ਪੱਧਰ 'ਤੇ ਕੰਮ ਕਰ ਰਹੀ ਹੈ ਅਤੇ ਇਸ ਦਿਸ਼ਾ ਵਿਚ 22 ਮਾਰਚ ਨੂੰ ਬੱਸਾਂ ਦਾ ਸੰਚਾਲਨ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਘੱਟ ਤੋਂ ਘੱਟ ਲੋਕ ਇਕ ਦੂਜੇ ਦੇ ਸੰਪਰਕ ਵਿਚ ਆਉਣ ਉਨਾਂ ਨੇ ਕਿਹਾ ਕਿ ਇਸ ਦਿਨ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਉਪਰੋਕਤ ਸਮੇਂ ਅਨੁਸਾਰ ਆਪਣੇ ਘਰਾਂ ਵਿਚ ਹੀ ਰਹਿਣਗੇ

 

ਟ੍ਰਾਂਸਪੋਰਟ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਇਸ ਵਾਇਰਸ ਦੇ ਮੱਦੇਨਜਰ ਦਫਤਰਾਂ, ਬੱਸ ਅੱਡਿਆਂ ਤੇ ਵਰਕਸ਼ਾਪਾਂ ਦੀ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਸਮੇਂ-ਸਮੇਂ 'ਤੇ ਇਨਾਂ ਨੂੰ ਕੀਟਾਣੂ ਮੁਕਤ ਕੀਤਾ ਜਾਵੇ ਇਸ ਤਰਾਂ, ਬੱਸਾਂ ਨੂੰ ਵੀ ਪੂਰੀ ਸਾਫ-ਸਫਾਈ ਤੇ ਸੈਨੇਟਾਈਜੇਸ਼ਨ ਤੋਂ ਬਾਅਦ ਹੀ ਰੂਟਾਂ 'ਤੇ ਚਲਾਇਆ ਜਾਵੇ ਉਨਾਂ ਨੇ ਦਫਤਰਾਂ ਦੇ ਸਾਰੇ ਕਰਮਚਾਰੀਆਂ, ਡਰਾਈਵਰਾਂ ਅਤੇ ਕਨਡਕਟਰਾਂ ਨੂੰ ਮਾਸਕ ਉਪਬਲਧ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ

 

ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਮੌਜੂਦਾ ਸਥਿਤੀ ਦੇਖਦੇ ਹੋਏ ਸਾਰੇ ਡਰਾਈਵਿੰਗ ਟ੍ਰੇਨਿੰਗ ਸਕੂਲਾਂ ਨੂੰ ਵੀ ਅਗਲੇ ਆਦੇਸ਼ਾਂ ਤਕ ਬੰਦ ਕੀਤਾ ਜਾਵੇ ਅਤੇ ਇਹ ਵੀ ਯਕੀਨੀ ਕੀਤਾ ਜਾਵੇ ਕਿ ਲੋਕ ਦਫਤਰਾਂ ਵਿਚ ਅਧਿਕਾਰੀਆਂ ਨਾਲ ਮਿਲਣ ਲਈ ਨਾ ਪਾਉਣ ਵਿਸ਼ੇਸ਼ ਸਥਿਤੀ ਵਿਚ ਹੀ ਇਕ ਸਮੇਂ ਵਿਚ ਸਿਰਫ ਇਕ ਵਿਅਕਤੀ ਨੂੰ ਹੀ ਮਿਲਣ ਦਾ ਸਮੇਂ ਦਿੱਤਾ ਜਾਵੇ ਉਨਾਂ ਨੇ ਕਿਹਾ ਕਿ ਲੋਕ ਬੇਹੱਦ ਜ਼ਰੂਰੀ ਕੰਮ ਹੋਣ 'ਤੇ ਦਫ਼ਤਰ ਆਉਣ ਨਹੀਂ ਤਾਂ ਉਹ ਅਧਿਕਾਰੀਆਂ ਤੋਂ ਫੋਨ 'ਤੇ ਹੀ ਸੰਪਰਕ ਕਰ ਕੇ ਆਪਣੀ ਸਮੱਸਿਆ ਦੱਸ ਸਕਦੇ ਹਨ

 

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਰੋਨਾ ਵਾਇਰਸ ਦੇ ਚੱਲਦੇ 22 ਮਾਰਚ, 2020 ਨੂੰ ਦੇਸ਼ ਦੀ ਜਨਤਾ ਤੋਂ ਸਵੇਰੇ 7:00 ਤੋਂ ਰਾਤ 9:00 ਵਜੇ ਤਕ ਆਪਣੇ ਘਰਾਂ ਤੋਂ ਨਾ ਨਿਕਲਨ ਦੀ ਅਪੀਲ ਕੀਤੀ ਹੈ ਉਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਤੇ ਸਮਾਜ ਦੇ ਹਿੱਤ ਵਿਚ ਪ੍ਰਧਾਨ ਮੰਤਰੀ ਵੱਲੋਂ ਜਨਤਾ ਕਰਫਊ ਦਾ ਪਾਲਣ ਕਰਨ ਅਤੇ ਭੀੜ ਵਾਲੇ ਇਲਾਕਿਆਂ ਵਿਚ ਜਾਣ ਤੋਂ ਬਚਣ ਉਨਾਂ ਨੇ ਕਿਹਾ ਕਿ ਸਾਫ-ਸਫਾਈ ਅਤੇ ਸਾਵਧਾਨੀ ਨਾਲ ਹੀ ਕੋਰੋਨਾ ਵਾਇਰਸ 'ਤੇ ਕਾਬੂ ਪਾਇਆ ਜਾ ਸਕਦਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:the bus closes for the scheduled time on March 22 In Haryana