ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਧਾਨੀ ਦਿੱਲੀ `ਚ ਠੰਢ ਨੇ ਤੋੜਿਆ 45 ਸਾਲ ਦਾ ਰਿਕਾਰਡ

ਦਸੰਬਰ ਦੀ ਠੰਢ ਨੇ ਰਾਜਧਾਨੀ ਦਿੱਲੀ `ਚ 45 ਸਾਲ ਦਾ ਰਿਕਾਰਡ ਤੋੜਿਆ

ਦਿੱਲੀ ਵਾਲਿਆਂ ਨੂੰ 45 ਸਾਲ ਬਾਅਦ ਇੰਨੀ ਭਿਅੰਕਰ ਝੱਲਣੀ ਪੈ ਰਹੀ ਹੈ। ਮੌਸਮ ਵਿਭਾਗ ਮੁਤਾਬਕ ਇਸ ਵਾਰ ਦਸੰਬਰ ਮਹੀਨੇ `ਚ ਰਾਜਧਾਨੀ ਲਗਾਤਾਰ ਛੇ ਦਿਨ ਤੱਕ ਸ਼ੀਤ ਲਹਿਰ ਦੀ ਚਪੇਟ `ਚ  ਰਹੀ। ਇਸ ਤੋਂ ਪਹਿਲਾਂ ਸਿਰਫ 1973 `ਚ ਅਜਿਹੇ ਮੌਕਾ ਆਇਆ ਸੀ, ਜਦੋਂ ਦਸੰਬਰ ਮਹੀਨੇ `ਚ ਰਾਜਧਾਨੀ ਲਗਾਤਾਰ ਛੇ ਦਿਨਾਂ ਤੱਕ ਸ਼ੀਤ ਲਹਿਰ ਦੀ ਚਪੇਟ `ਚ ਰਹੀ ਹੋਵੇ। ਸਰਦੀ ਦੇ ਸਿਤਮ ਨੂੰ ਅਜਿਹਾ ਵੀ ਸਮਝਿਆ ਜਾ ਸਕਦਾ ਹੈ ਕਿ ਪੂਰੇ ਮਹੀਨੇ `ਚ 26 ਦਿਨ ਅਜਿਹੇ ਰਹੇ ਜਦੋਂ ਘੱਟੋਂ ਘੱਟ ਤਾਪਮਾਨ ਆਮ ਨਾਲੋਂ ਹੇਠਾਂ ਰਿਹਾ।


ਰਾਜਧਾਨੀ ਦੇ ਲੋਕਾਂ ਨੇ ਇਸ ਵਾਰ ਦਸੰਬਰ ਮਹੀਨੇ ਰਿਕਾਰਡ ਤੋੜ ਸਰਦੀ ਦਾ ਸਾਹਮਣਾ ਕੀਤਾ। ਇਸ ਦੌਰਾਨ ਤਾਪਮਾਨ ਲਗਾਤਾਰ ਆਮ ਨਾਲੋਂ ਹੇਠਾਂ ਬਣਿਆ ਰਿਹਾ ਅਤੇ ਸ਼ੀਤ ਲਹਿਰ ਦੇ ਚਲਦੇ ਲੋਕ ਆਪਣੇ ਘਰਾਂ `ਚ ਹੀ ਰਹਿਣ ਲਈ ਮਜਬੂਰ ਬਣੇ ਰਹੇ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪਿਛਲੇ ਪੰਜਾਹ ਸਾਲਾਂ `ਚ ਇਹ ਤੀਜਾ ਮੌਕਾ ਹੈ ਜਦੋਂ ਦਸੰਬਰ ਮਹੀਨੇ `ਚ ਐਨੀ ਠੰਢ ਪਈ ਹੈ।

 

ਇਸ ਵਾਰ ਦਸੰਬਰ ਮਹੀਨੇ ਦਾ ਔਸਤ ਤਾਪਮਾਨ 6.7 ਡਿਗਰੀ ਸੈਲਸੀਐਸ ਰਿਹਾ ਜੋ ਕਿ ਆਮ ਨਾਲੋਂ 1.6 ਡਿਗਰੀ ਸੈਲਸੀਐਸ ਘੱਟ ਹੈ। ਇਸ ਤੋਂ ਪਹਿਲਾਂ ਸਾਲ 2005 `ਚ ਦਸੰਬਰ ਮਹੀਨੇ ਦਾ ਔਸਤ ਤਾਪਮਾਨ ਇਸ ਤੋਂ ਘੱਟ ਭਾਵ 6 ਡਿਗਰੀ ਸੈਲਸੀਐਸ ਰਿਹਾ ਸੀ। 


ਮੌਸਮ ਵਿਭਾਗ ਮੁਤਾਬਕ ਇਸ ਦਸੰਬਰ ਮਹੀਨੇ `ਚ 14 ਦਿਨ ਅਜਿਹੇ ਰਹੇ ਹਨ ਜਦੋਂ ਘੱਟੋ ਘੱਟ ਤਾਪਮਾਨ ਚਾਰ ਡਿਗਰੀ ਤੋਂ ਘੱਟ ਰਿਹਾ। ਜਿ਼ਕਰਯੋਗ ਹੈ ਕਿ ਚਾਰ ਡਿਗਰੀ ਤੋਂ ਘੱਟ ਤਾਪਮਾਨ ਨੂੰ ਹੀ ਸ਼ੀਤ ਲਹਿਰ ਵਰਗੀ ਸਥਿਤੀ ਮੰਨਿਆ ਜਾਂਦਾ ਹੈ। ਸ਼ੀਤ ਲਹਿਰ ਵਰਗੀ ਇਹ ਸਥਿਤੀ ਦਿੱਲੀ `ਚ ਛੇ ਦਿਨ ਤੱਕ ਲਗਾਤਾਰ ਬਣੀ ਰਹੀ। ਇਸ ਤੋਂ ਪਹਿਲਾਂ 1973 ਦੇ ਦਸੰਬਰ ਮਹੀਨੇ `ਚ ਹੋਇਆ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:the cold of December broke a 45 year record in Delhi