ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਿਸ ਕੰਪਨੀ ’ਤੇ ਲਾਈ ਸੀ ਰੋਕ, ਭਾਰਤ ਨੇ ਉਸੇ ਤੋਂ ਖ਼ਰੀਦੇ ਹਵਾਈ ਜਹਾਜ਼

ਜਿਸ ਕੰਪਨੀ ’ਤੇ ਲਾਈ ਸੀ ਰੋਕ, ਭਾਰਤ ਨੇ ਉਸੇ ਤੋਂ ਖ਼ਰੀਦੇ ਹਵਾਈ ਜਹਾਜ਼

ਭਾਰਤੀ ਰੱਖਿਆ ਮੰਤਰਾਲੇ ਨੇ ਜਿਹੜੇ ਹਵਾਈ ਜਹਾਜ਼ ਸੌਦੇ ਵਿੱਚ ਪ੍ਰੀ–ਕੰਟਰੈਕਟ ਨਿਯਮਾਂ ਦੀ ਉਲੰਘਣਾ ਲਈ ਸਵਿਟਜ਼ਰਲੈਂਡ ਦੀ ਜਹਾਜ਼ਕੰਪਨੀ ਪਿਲਾਟਸ ਉੱਤੇ ਇੱਕ ਸਾਲ ਲਈ ਪਾਬੰਦੀ ਲਾਈ ਸੀ; ਹੁਣ ਉਸੇ ਸੌਦੇ ਵਿੱਚ ਹਾਸਲ ਹਵਾਈ ਜਹਾਜ਼ ਚਲਾਉਣ ਲਈ ਸਿਰਫ਼ ਤਿੰਨ ਮਹੀਨਿਆਂ ਦੇ ਅੰਦਰ ਪਾਬੰਦੀ ਵਿੱਚ ਢਿੱਲ ਵੀ ਦੇਣੀ ਪੈ ਗਈ।

 

 

ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਪਿਲਾਟਸ ਉੱਤੇ ਲਾਈ ਰੋਕ ਨੂੰ ਅੰਸ਼ਕ ਤੌਰ ਉੱਤੇ ਹਟਾਉਣ ਬਾਰੇ ਹੁਕਮ ਜੱਗ–ਜ਼ਾਹਿਰ ਕੀਤਾ ਹੈ। ਇਸ ਹੁਕਮ ਮੁਤਾਬਕ ਹਵਾਈ ਫ਼ੌਜ ਵੱਲੋਂ ਵਰਤੇ ਜਾ ਰਹੇ 75 ਪਿਲਾਟਸ ਬੇਸਿਕ ਟ੍ਰੇਨਰ ਹਵਾਈ ਜਹਾਜ਼ਾਂ ਦੇ ਰੱਖ–ਰਖਾਅ ਲਈ ਪਿਲਾਟਸ ਕੰਪਨੀ ਨਾਲ ਸਮਝੌਤਾ ਕੀਤਾ ਜਾ ਸਕੇਗਾ।

 

 

ਗ਼ੌਰਤਲਬ ਹੈ ਕਿ ਇਸੇ ਵਰ੍ਹੇ 12 ਜੁਲਾਈ ਨੂੰ ਜਾਰੀ ਇੱਕ ਹੁਕਮ ਰਾਹੀਂ ਪਿਲਾਟਸ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਕਾਰੋਬਾਰੀ ਸਮਝੌਤਾ ਕਰਨ ਉੱਤੇ ਇੱਕ ਸਾਲ ਲਈ ਰੋਕ ਲਾ ਦਿੱਤੀ ਗਈ ਸੀ ਪਰ ਹਵਾਈ ਫ਼ੌਜ ਦੇ ਹੈੱਡਕੁਆਰਟਜ਼ ਵੱਲੋਂ ਕਿਹਾ ਗਿਆ ਕਿ ਬਿਨਾ ਪਿਲਾਟਸ ਦੀ ਮਦਦ ਦੇ ਇਨ੍ਹਾਂ ਹਵਾਈ ਜਹਾਜ਼ਾਂ ਦਾ ਰੱਖ–ਰਖਾਅ ਸੰਭਵ ਨਹੀਂ ਹੈ।

 

 

ਇਨ੍ਹਾਂ ਹਵਾਈ ਜਹਾਜ਼ਾਂ ਦੀ ਖ਼ਰੀਦ 2012 ’ਚ ਕੀਤੀ ਗਈ ਸੀ ਤੇ ਇਸ ਤੋਂ ਪਹਿਲਾਂ ਸਾਲ 2010 ਦੌਰਾਨ ਹੋਈ ਪ੍ਰੀ–ਕੰਟਰੈਕਟ ਨਿਯਮਾਂ ਦੀ ਕੰਪਨੀ ਨੇ ਉਲੰਘਣਾ ਕੀਤੀ। ਇਸ ਮਾਮਲੇ ਵਿੱਚ ਸੰਜੇ ਭੰਡਾਰੀ ਨੂੰ ਬਾਅਦ ਵਿੱਚ ਸੀਬੀਆਈ ਨੇ ਗ੍ਰਿਫ਼ਤਾਰ ਵੀ ਕੀਤਾ ਸੀ ਪਰ ਤਦ ਤੱਕ ਇਹ ਹਵਾਈ ਜਹਾਜ਼ ਸੌਦਾ ਪੂਰਾ ਵੀ ਹੋ ਚੁੱਕਾ ਸੀ।

 

 

ਇਸ ਸੌਦੇ ਅਧੀਨ ਲਏ ਗਏ 75 ਹਵਾਈ ਜਹਾਜ਼ ਭਾਰਤੀ ਹਵਾਈ ਜਹਾਜ਼ ਵੱਲੋਂ ਵਰਤੇ ਜਾ ਰਹੇ ਹਨ। ਭਾਵੇਂ 38 ਹੋਰ ਪਿਲਾਟਸ ਹਵਾਈ ਜਹਾਜ਼ ਖ਼ਰੀਦੇ ਜਾਣੇ ਸਨ ਪਰ ਉਹ ਖ਼ਰੀਦ ਟਾਲ਼ ਦਿੱਤੀ ਗਈ ਹੈ। ਹੁਕਮ ਅਧੀਨ ਇਨ੍ਹਾਂ ਹਵਾਈ ਜਹਾਜ਼ਾਂ ਦੇ ਰੱਖ–ਰਖਾਅ ਲਈ ਪਿਲਾਟਸ ਕੰਪਨੀ ਉੱਤੇ ਪਾਬੰਦੀ ਲਾਗੂ ਨਹੀਂ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The company was prohibited now India is purchasing aircrafts from the same company