ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਦੇ ਇਸ ਫੈਸਲੇ ਦਾ ਕਾਂਗਰਸ ਆਗੂ ਨੇ ਕੀਤਾ ਸਵਾਗਤ

ਮੋਦੀ ਸਰਕਾਰ ਦੇ ਇਸ ਫੈਸਲੇ ਦਾ ਕਾਂਗਰਸ ਆਗੂ ਨੇ ਕੀਤਾ ਸਵਾਗਤ

ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਕਾਰਪੋਰੇਟ ਕਰ ਦੀ ਦਰ ਘੱਟ ਕੀਤੇ ਜਾਣ ਦੇ ਸਰਕਾਰ ਦੇ ਕਦਮ ਸਵਾਗਤ ਕੀਤਾ, ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਨਿਵੇਸ਼ ਦੀ ਸਥਿਤੀ ਬੇਹਤਰ ਹੋਣ ਉਤੇ ਸ਼ੱਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦਾ ਇਸ ਕਦਮ ਨਾਲ ਭਾਰਤੀ ਉਦਯੋਗ ਜਗਤ ਵਿਚ ਜੋ ਡਰ ਪੈਦਾ ਹੋਇਆ ਹੈ ਉਹ ਦੂਰ ਨਹੀਂ ਹੋਵੇਗਾ।

 

ਰਮੇਸ਼ ਨੇ ਟਵੀਟ ਕਰਕੇ ਕਿਹਾ ਕਿ ਪਿਛਲੇ ਬਜਟ ਦੇ ਤਿੰਨ ਮਹੀਨਿਆਂ ਬਾਅਦ ਅਤੇ ਆਉਣ ਵਾਲੇ ਬਜਟ ਦੇ ਚਾਰ ਮਹੀਨੇ ਪਹਿਲਾਂ ਮੋਦੀ ਨੇ ਕਾਰਪੋਰੇਟ ਕਰ ਦੀ ਦਰ ਵਿਚ ਕਟੌਤੀ ਕੀਤੀ ਹੈ। ਇਸ ਕਦਮ ਦਾ ਸਵਾਗਤ ਹੈ, ਪ੍ਰੰਤੂ ਇਸ ਉਤੇ ਸ਼ੱਕ ਹੈ ਕਿ ਇਸ ਨਾਲ ਨਿਵੇਸ਼ ਦੀ ਸਥਿਤੀ ਵਿਚ ਸੁਧਾਰ ਕਰੇਗਾ।

 

ਸਰਕਾਰ ਨੇ ਸੁਸਤ ਪੈਂਦੀ ਅਰਥ ਵਿਵਸਥਾ ਨੂੰ ਰਫਤਾਰ ਦੇਣ ਲਈ ਸ਼ੁੱਕਰਵਾਰ ਨੂੰ ਕਈ ਵੱਡੇ ਐਲਾਨ ਕੀਤੇ। ਇਨ੍ਹਾਂ ਐਲਾਨਾਂ ਵਿਚ ਕੰਪਨੀਆਂ ਲਈ ਇਨਕਮ ਟੈਕਸ ਦੀ ਦਰ ਕਰੀਬ 10 ਫੀਸਦੀ ਘਟਾਕੇ 25.17 ਫੀਸਦੀ ਕਰਨਾ ਅਤੇ ਨਵੀਂ ਨਿਰਮਾਣ ਕੰਪਨੀਆਂ ਲਈ ਕਾਰਪੋਰੇਟ ਟੈਕਸ ਦੀ ਪ੍ਰਭਾਵੀ ਦਰ ਘਟਾਕੇ 17.01 ਫੀਸਦੀ ਕਰਨਾ ਸ਼ਾਮਲ ਹੈ।

 

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਹ ਐਲਾਨ ਉਸ ਸਮੇਂ ਕੀਤਾ ਹੈ ਜਦੋਂ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਆਰਥਿਕ ਵਾਧਾ ਦਰ ਛੇ ਸਾਲ ਤੇ ਹੇਠਲੇ ਪੱਧਰ ਉਤੇ 5 ਫੀਸਦੀ ਉਤੇ ਆ ਗਈ। ਇਨ੍ਹਾਂ ਐਲਾਨਾਂ ਨਾਲ ਨਿਵੇਸ਼ ਨੂੰ ਉਤਸਾਹ ਮਿਲਣ ਅਤੇ ਰੁਜ਼ਾਗਰ ਪੈਦਾ ਕਰਨ ਨੂੰ ਗਤੀ ਮਿਲਣ ਦੀ ਉਮੀਦ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: The Congress leader welcomed the Modi government decision