ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

10 ਸਾਲ ਦੀ ਸਜ਼ਾ ਸੁਣਦੇ ਹੀ ਅਦਾਲਤ ਤੋਂ ਫਰਾਰ ਹੋਇਆ ਬਲਾਤਕਾਰੀ ! ਪੜ੍ਹੋ ਕੀ ਹੋਇਆ ਆਖਰ

ਮੱਧ ਪ੍ਰਦੇਸ਼ ਦੀ ਜ਼ਿਲ੍ਹਾ ਅਦਾਲਤ ਚ ਬਲਾਤਕਾਰ ਦੇ ਮਾਮਲੇ ਚ 10 ਸਾਲ ਦੀ ਸਜ਼ਾ ਸੁਣਦੇ ਹੀ 28 ਸਾਲਾਂ ਦੋਸ਼ੀ ਕਟਹਿਰੇ ਤੋਂ ਛਾਲ ਮਾਰ ਕੇ ਅਦਾਲਤ ਤੋਂ ਫਰਾਰ ਹੋ ਗਿਆ।


ਰਾਜਪੁਰ ਥਾਣੇ ਦੇ ਮੁਖੀ ਰਾਜੇਸ਼ ਯਾਦਵ ਨੇ ਬੁੱਧਵਾਰ ਦੱਸਿਆ ਕਿ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਮੀਰ ਨੇ ਮੰਗਲਵਾਰ ਸ਼ਾਮ ਨੂੰ ਵਾਸਵੀ ਪਿੰਡ ਵਾਸੀ ਵਿਜੇ ਸੋਲੰਕੀ ਨੂੰ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤਾ। ਜੱਜ ਨੇ ਦੋਸ਼ੀ ਨੂੰ 10 ਸਾਲ ਦੀ ਸਜ਼ਾ ਅਤੇ 7 ਹਜ਼ਾਰ ਰੁਪਏ ਦਾ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ।

 

ਅਦਾਲਤ ਚ ਜਿਵੇਂ ਵੀ ਜੱਜ ਨੇ ਸਜ਼ਾ ਦਾ ਐਲਾਨ ਕੀਤਾ, ਸੋਲੰਕੀ ਤੁਰੰਤ ਅਦਾਲਤ ਤੋਂ ਫਰਾਰ ਹੋ ਗਿਆ। ਹੁਣ ਪੁਲਿਸ ਫਰਾਰ ਦੋਸ਼ੀ ਦੀ ਭਾਲ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The convicted absconding accused has been sentenced to 10 years