ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਜ਼ਮ ਖ਼ਾਨ ਦੇ ਮੁੰਡੇ ਦੀ ਵਿਧਾਇਕੀ ਅਦਾਲਤ ਵੱਲੋਂ ਰੱਦ

ਆਜ਼ਮ ਖ਼ਾਨ ਦੇ ਮੁੰਡੇ ਦੀ ਵਿਧਾਇਕੀ ਅਦਾਲਤ ਵੱਲੋਂ ਰੱਦ

ਉੱਤਰ ਪ੍ਰਦੇਸ਼ ਦੇ ਰਾਮਪੁਰ ਹਲਕੇ ਤੋਂ ਸੰਸਦ ਮੈਂਬਰ ਆਜ਼ਮ ਖ਼ਾਨ ਨੂੰ ਅੱਜ ਉਸ ਵੇਲੇ ਇੱਕ ਵੱਡਾ ਝਟਕਾ ਲੱਗਾ, ਜਦੋਂ ਉਨ੍ਹਾਂ ਦੇ ਪੁੱਤਰ ਤੇ ਰਾਮਪੁਰ ਦੀ ਸਵਾਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਅਬਦੁੱਲ੍ਹਾ ਆਜ਼ਮ ਦੀ ਚੋਣ ਰੱਦ ਕਰ ਦਿੱਤੀ।

 

 

ਇਸ ਸੀਟ ਤੋਂ ਦਾਅਵੇਦਾਰ ਰਹੇ ਨਵਾਬ ਕਾਜ਼ਿਮ ਅਲੀ ਨੇ ਅਬਦੁੱਲ੍ਹਾ ਦੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ। ਕਾਜ਼ਿਮ ਅਲੀ ਨੇ ਅਬਦੁੱਲ੍ਹਾ ਦੀ ਉਮਰ ਘੱਟ ਹੋਣ ਕਾਰਨ ਇਹ ਚੋਣ ਰੱਦ ਕਰਨ ਲਈ ਆਪਣੀ ਇੱਕ ਅਰਜ਼ੀ ਦਾਖ਼ਲ ਕੀਤੀ ਸੀ। ਚੋਣ ਸਮੇਂ ਅਬਦੁੱਲ੍ਹਾ ਆਜ਼ਮ ਖ਼ਾਨ 25 ਸਾਲਾਂ ਦਾ ਵੀ ਨਹੀਂ; ਇਸ ਲਈ ਉਹ ਚੋਣ ਲੜਨ ਦੇ ਵੀ ਅਯੋਗ ਸੀ।

 

 

ਸੁਣਵਾਈ ਦੌਰਾਨ ਆਜ਼ਮ ਖ਼ਾਨ ਦੀ ਪਤਨੀ ਤੇ ਅਬਦੁੱਲ੍ਹਾ ਦੇ ਜਨਮ ਵਿੱਚ ਮਦਦ ਕਰਨ ਵਾਲੀ ਡਾਕਟਰ ਵੀ ਅਦਾਲਤ ’ਚ ਪੇਸ਼ ਹੋਈਆਂ। ਅੱਜ ਹਾਈ ਕੋਰਟ ਨੇ ਕਾਜ਼ਿਮ ਅਲੀ ਦੀ ਪਟੀਸ਼ਨ ਪ੍ਰਵਾਨ ਕਰਦਿਆਂ ਅਬਦੁੱਲ੍ਹਾ ਦੀ ਚੋਣ ਰੱਦ ਕਰ ਦਿੱਤੀ।

 

 

ਇਹ ਫ਼ੈਸਲਾ ਜਸਟਿਸ ਐੱਸਪੀ ਕੇਸਰਵਾਨੀ ਦੇ ਬੈਂਚ ਨੇ ਸੁਣਾਇਆ। ਹਾਈ ਕੋਰਟ ਨੇ 27 ਸਤੰਬਰ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਚੋਣ ਸਮੇਂ ਨਿਰਧਾਰਤ ਘੱਟੋ–ਘੱਟ ਉਮਰ 25 ਸਾਲ ਨਾ ਹੋਣ ਕਾਰਨ ਇਹ ਚੋਣ ਰੱਦ ਕੀਤੀ ਗਈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Court rejects MLAship of Azam Khan s son