ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਗੈਂਗਰੇਪ–ਕਤਲ ਕੇਸ ਦੇ ਦੋ ਦੋਸ਼ੀਆਂ ਦੀ ਪਟੀਸ਼ਨ ਅਦਾਲਤ ਵੱਲੋਂ ਮੁੱਢੋਂ ਰੱਦ

ਦਿੱਲੀ ਗੈਂਗਰੇਪ–ਕਤਲ ਕੇਸ ਦੇ ਦੋ ਦੋਸ਼ੀਆਂ ਦੀ ਪਟੀਸ਼ਨ ਅਦਾਲਤ ਵੱਲੋਂ ਮੁੱਢੋਂ ਰੱਦ

ਸਾਲ 2012 ਦੇ ਬਹੁ–ਚਰਚਿਤ ਦਿੱਲੀ ਸਮੂਹਕ ਬਲਾਤਕਾਰ ਤੇ ਕਤਲ ਕਾਂਡ ਦੇ ਦੋ ਦੋਸ਼ੀਆਂ ਦੀ ਪਟੀਸ਼ਨ ਉੱਤੇ ਅੱਜ ਪਟਿਆਲਾ ਹਾਊਸ ਅਦਾਲਤ ਨੇ ਸੁਣਵਾਈ ਕੀਤੀ। ਇਸ ਵਿੱਚ ਦੋਸ਼ੀਆਂ ਦੇ ਵਕੀਲ ਨੇ ਕਿਹਾ ਸੀ ਕਿ ਤਿਹਾੜ ਜੇਲ੍ਹ ਦੇ ਪ੍ਰਬੰਧਕਾਂ ਵੱਲੋਂ ਉਸ ਦੇ ਮੁਵੱਕਿਲਾਂ ਨੂੰ ਲੋੜੀਂਦੇ ਦਸਤਾਵੇਜ਼ ਨਹੀਂ ਦਿੱਤੇ ਜਾ ਰਹੇ ਪਰ ਅੱਜ ਅਦਾਲਤ ਨੇ ਦੋਵੇਂ ਧਿਰਾਂ ਨੂੰ ਸੁਣਨ ਤੋਂ ਬਾਅਦ ਪਟੀਸ਼ਨ ਰੱਦ ਕਰ ਦਿੱਤੀ।

 

 

ਦਰਅਸਲ, ਹੁਣ ਚਾਰੇ ਦੋਸ਼ੀ 1 ਫ਼ਰਵਰੀ ਨੂੰ ਤੈਅ ਫਾਂਸੀ ਦੀ ਸਜ਼ਾ ਤੋਂ ਬਚਣ ਲਈ ਹਰ ਤਰ੍ਹਾਂ ਦੇ ਜਤਨ ਕਰ ਰਹੇ ਹਨ।

 

 

ਇਸ ਮਾਮਲੇ ਨੂੰ ਮੀਡੀਆ ਵੱਲੋਂ ਨਿਰਭਯਾ ਕਾਂਡ ਵਜੋਂ ਵੀ ਚੇਤੇ ਕਰਦਾ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਦੋਸ਼ੀਆਂ ਦੇ ਵਕੀਲ ਵੱਲੋਂ ਮੰਗੇ ਗਏ ਸਾਰੇ ਸਬੰਧਤ ਦਸਤਾਵੇਜ਼ ਉਨ੍ਹਾਂ ਨੂੰ ਪਹਿਲਾਂ ਹੀ ਮੁਹੱਈਆ ਕਰਵਾ ਦਿੱਤੇ ਹਨ। ਦੋਸ਼ੀ ਦੇਰੀ ਕਰਨ ਦੀਆਂ ਤਰਕੀਬਾਂ ਹੀ ਅਪਣਾ ਰਹੇ ਹਨ।

 

 

ਦੋਸ਼ੀ ਵਿਨੇ ਸ਼ਰਮਾ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਮਿੱਠਾ–ਜ਼ਹਿਰ ਦਿੱਤਾ ਗਿਆ ਤੇ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਪਰ ਕੋਈ ਮੈਡੀਕਲ ਰਿਪੋਰਟ ਨਹੀਂ ਦਿੱਤੀ ਜਾ ਰਹੀ।

 

 

ਅਦਾਲਤ ਨੇ ਇਸ ਮਾਮਲੇ ’ਤੇ ਕਿਹਾ ਕਿ ਹੁਣ ਹੋਰ ਕਿਸੇ ਦਿਸ਼ਾ–ਨਿਰਦੇਸ਼ ਦੀ ਜ਼ਰੂਰਤ ਨਹੀਂ ਹੈ। ਅਦਾਲਤ ਨੇ ਦੋਸ਼ੀ ਦੇ ਵਕੀਲ ਦੀ ਉਹ ਪਟੀਸ਼ਨ ਰੱਦ ਕਰ ਦਿੱਤੀ; ਜਿਸ ਵਿੱਚ ਕਿਹਾ ਗਿਆ ਸੀ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਦਸਤਾਵੇਜ਼ ਨਹੀਂ ਦੇ ਰਿਹਾ।

 

 

ਦੋਸ਼ੀਆਂ ਦੇ ਵਕੀਲ ਏਪੀ ਸਿੰਘ ਨੇ ਇਹ ਦੋਸ਼ ਲਾਉਂਦਿਆਂ ਅਦਾਲਤ ’ਚ ਅਰਜ਼ੀ ਲਾਈ ਸੀ ਕਿ ਜੇਲ੍ਹ ਪ੍ਰਸ਼ਾਸਨ ਨੇ ਹੁਣ ਤੱਕ ਉਹ ਦਸਤਾਵੇਜ਼ ਨਹੀਂ ਸੌਂਪੇ ਹਨ, ਜਿਨ੍ਹਾਂ ਦੀ ਅਕਸ਼ੇ ਕੁਮਾਰ ਸਿੰਘ (31) ਤੇ ਪਵਨ ਸਿੰਘ (25) ਲਈ ਕਿਊਰੇਟਿਵ ਪਟੀਸ਼ਨ ਦਾਇਰ ਕਰਨ ਲਈ ਜ਼ਰੂਰਤ ਹੈ। ਇਸ ਅਰਜ਼ੀ ਉੱਤੇ ਸਨਿੱਚਰਵਾਰ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Court rejects Petition of two Delhi Gang Rape Murder case convicts