ਉੱਤਰ ਪ੍ਰਦੇਸ਼ ਦੇ ਕਤਨਿਰਆਘਾਟ ਵਣ ਜੀਵਨ ਵਿਭਾਗ ਦੇ ਕਤਨਿਰਆ ਰੇਂਜ ਦੇ ਭਵਾਨੀਪੁਰ ਪਿੰਡ ਚ ਨਦੀ ਕੰਢੇ ਗਏ ਪੇਂਡੂ ਵਿਅਕਤੀ ਨੂੰ ਮਗਰਮੱਛ ਨਦੀ ਚ ਖਿੱਚ ਕੇ ਲੈ ਗਿਆ। ਪੁਲਿਸ ਤੇ ਵਣ ਵਿਭਾਗ ਦੇ ਗੋਤਾਖੋਰਾਂ ਦੀ ਮਦਦ ਨਾਲ ਲਾਪਤਾ ਦੀ ਭਾਲ ਕੀਤੀ ਜਾ ਰਹੀ ਹੈ। ਹਾਲੇ ਤਕ ਲਾਸ਼ ਦਾ ਪਤਾ ਨਹੀਂ ਚੱਲ ਸਕਿਆ ਹੈ।
ਇਹ ਭਿਆਨਕ ਘਟਨਾ ਐਤਵਾਰ ਨੂੰ ਸੁਜੌਲੀ ਖੇਤਰ ਦੇ ਭਵਾਨੀਪੁਰ ਪਿੰਡ ਦੀ ਹੈ। ਦਸਿਆ ਜਾ ਰਿਹਾ ਹੈ ਕਿ 55 ਸਾਲਾ ਪਿਆਰੇਲਾਲ ਯਾਦਵ ਪੁੱਤਰ ਠਾਕੁਰ ਰੋਜ਼ਾਨਾ ਵਾਂਗ ਐਤਵਾਰ ਨੂੰ ਖੇਤ ਚ ਕੰਮ ਕਰ ਰਿਹਾ ਸੀ। ਇਸ ਵਿਚਾਲੇ ਉਹ ਗੇਰੂਆਂ ਨਦੀ ਕੋਲ ਜੰਗਲ ਪਾਣੀ ਲਈ ਗਿਆ ਸੀ ਕਿ ਅਚਾਨਕ ਗੇਰੂਆ ਨਦੀ ਤੋਂ ਨਿਕਲੇ ਮਗਰਮੱਛ ਨੇ ਪਿਆਰੇਲਾਲ ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਮੁੰਹ ਚ ਦਬਾ ਕੇ ਨਦੀ ਚ ਖਿੱਚ ਕੇ ਲੈ ਗਿਆ।
ਨੇੜਲੇ ਖੇਤਾਂ ਚ ਕੰਮ ਕਰ ਰਹੇ ਲੋਕਾਂ ਦੀ ਨਜ਼ਰ ਵੀ ਉਸ ਤੇ ਪਈ ਪਰ ਕੋਈ ਕੁਝ ਸਮਝ ਪਾਉਂਦਾ, ਉਸ ਤੋਂ ਪਹਿਲਾਂ ਹੀ ਮਗਰਮੱਣ ਪਿਆਰੇਲਾਲ ਨੂੰ ਖਿੱਚ ਕੇ ਡੂੱਘੇ ਪਾਣੀ ਚ ਲੈ ਗਿਆ। ਕੁਝ ਦੇਰ ਮਗਰੋਂ ਪਿੰਡ ਦੇ ਲੋਕ ਵੀ ਡਾਂਗਾ ਲੈ ਕੇ ਮੌਕੇ ਤੇ ਪੁੱਜੇ ਪਰ ਤਕ ਮਗਰਮੱਛ ਪਿਆਰੇਲਾਲ ਨੂੰ ਲੈ ਕੇ ਪਾਣੀ ਚ ਜਾ ਚੁੱਕਾ ਸੀ।
ਘਟਨਾ ਦੀ ਸੂਚਨਾ ਮਿਲਣ ਮਗਰੋਂ ਮੌਕੇ ਤੇ ਪੁੱਜੀ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਨਦੀ ਚ ਪਿਆਰੇਲਾਲ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਖ਼ਬਰ ਲਿਖੇ ਜਾਣ ਤਕ ਕੋਈ ਸਫਲਤਾ ਹਾਸਲ ਨਾ ਹੋ ਸਕੀ।
..