ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ’ਚ ਰਾਮ ਮੰਦਰ ਉਸਾਰੀ ਦਾ ਐਲਾਨ 19 ਫ਼ਰਵਰੀ ਨੂੰ ਸੰਭਵ

ਅਯੁੱਧਿਆ ’ਚ ਰਾਮ ਮੰਦਰ ਉਸਾਰੀ ਦਾ ਐਲਾਨ 19 ਫ਼ਰਵਰੀ ਨੂੰ ਸੰਭਵ

ਰਾਮ ਜਨਮ ਭੂਮੀ ਤੀਰਥ ਖੇਤਰ ਟ੍ਰੱਸਟ ਦੀ ਪਹਿਲੀ ਮੀਟਿੰਗ 19 ਫ਼ਰਵਰੀ ਨੂੰ ਦਿੱਲੀ ’ਚ ਹੋਵੇਗੀ। ਇਸ ਮੀਟਿੰਗ ’ਚ ਅਯੁੱਧਿਆ ਵਿਖੇ ਰਾਮ ਮੰਦਰ ਦੇ ਨਿਰਮਾਣ ਦੀ ਤਰੀਕ ਬਾਰੇ ਫ਼ੈਸਲਾ ਹੋ ਸਕਦਾ ਹੈ। ਤੀਰਥ ਟ੍ਰੱਸਟ ਦੇ ਮੈਂਬਰ ਵਿਮਲੇਂਦਰ ਮੋਹਨ ਮਿਸ਼ਰ ਨੇ ਇਸ ਦੀ ਪੁਸ਼ਟੀ ਕੀਤੀ।

 

 

ਟ੍ਰੱਸਟ ਨਾਲ ਸਬੰਧਤ ਸੂਤਰਾਂ ਮੁਤਾਬਕ ਇਸ ਮੀਟਿੰਗ ’ਚ ਮੰਦਰ ਦੀ ਉਸਾਰੀ ਦੀ ਪ੍ਰਕਿਰਿਆ ਉੱਤੇ ਵੀ ਫ਼ੈਸਲਾ ਲਿਆ ਜਾ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਟ੍ਰੱਸਟ ਦੀ ਪਹਿਲੀ ਮੀਟਿੰਗ ਵਿੱਚ ਨਾਮਜ਼ਦ ਕੀਤੇ ਜਾਣ ਵਾਲੇ ਮੈਂਬਰਾਂ ਦੇ ਨਾਂਵਾਂ ਉੱਤੇ ਵੀ ਚਰਚਾ ਹੋ ਸਕਦੀ ਹੈ।

 

 

ਇਸ ਤੋਂ ਪਹਿਲਾਂ ਰਾਮ ਜਨਮ ਭੂਮੀ ਟ੍ਰੱਸਟ ਕਮੇਟੀ ਨੇ ਮੰਦਰ ਦੀ ਉਸਾਰੀ ਸ਼ੁਰੂ ਕਰਨ ਲਈ ਰਾਮਨੌਮੀ ਦੇ ਦਿਨ ਦਾ ਪ੍ਰਸਤਾਵ ਰੱਖਿਆ ਸੀ। ਟ੍ਰੱਸਟ ਦੇ ਪ੍ਰਧਾਨ ਮਹੰਤ ਨ੍ਰਿਤ ਗੋਪਾਲ ਦਾਸ ਨੇ ਇੱਛਾ ਪ੍ਰਗਟਾਈ ਹੈ ਕਿ ਦੋ ਅਪ੍ਰੈਲ ਨੂੰ ਰਾਮਨੌਮੀ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਦਰ ਨਿਰਮਾਣ ਦਾ ਨੀਂਹ–ਪੱਥਰ ਰੱਖਣ।

 

 

ਰਾਮ ਜਨਮ ਭੂਮੀ ਟ੍ਰੱਸਟ ਦੇ ਸੀਨੀਅਰ ਮੈਂਬਰ ਤੇ ਮਹੰਤ ਨ੍ਰਿਤ ਗੋਪਾਲ ਦਾਸ ਦੇ ਉੱਤਰ–ਅਧਿਕਾਰੀ ਮਹੰਤ ਕਮਲ ਨੈਨ ਦਾਸ ਦਾ ਕਹਿਣਾ ਹੈ ਕਿ ਟ੍ਰੱਸਟ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਰਾਮ ਮੰਦਰ ਦੀ ਉਸਾਰੀ ਸ਼ੁਰੂ ਕਰਨ ਦੀਆਂ ਸਾਰੀਆਂ ਪ੍ਰਕਿਰਿਆਵਾਂ ਪਹਿਲਾਂ ਤੋਂ ਹੀ ਤੈਅ ਹਨ। ਉਨ੍ਹਾਂ ਕਿਹਾ ਕਿ ਰਾਮ ਜਨਮ ਭੂਮੀ ਅੰਦੋਲਨ ਦੇ ਨਾਇਕ ਅਸ਼ੋਕ ਸਿੰਘਲ ਦੇ ਵੇਲੇ ਹੀ ਰਾਮ ਮੰਦਰ ਨਿਰਮਾਣ ਦਾ ਖ਼ਾਕਾ ਤਿਆਰ ਕਰ ਲਿਆ ਗਿਆ ਸੀ।

 

 

ਮਹੰਤ ਨ੍ਰਿਤ ਗੋਪਾਲ ਦਾਸ ਨੇ ਦੱਸਿਆ ਕਿ ਇਸ ਨਕਸ਼ੇ ਦੇ ਆਧਾਰ ’ਤੇ ਮੰਦਰ ਦੀ ਪਹਿਲੇ ਗੇੜ ਦੀ ਉਸਾਰੀ ਅਗਲੇ ਦੋ ਸਾਲਾਂ ’ਚ ਮੁਕੰਮਲ ਹੋ ਜਾਵੇਗੀ। ਇਸ ਤੋਂ ਬਾਅਦ ਉੱਥੇ ਰਾਮਲਲਾ ਦੀ ਪੂਜਾ–ਅਰਚਨਾ ਸ਼ੁਰੂ ਕਰ ਦਿੱਤੀ ਜਾਵੇਗੀ।

 

 

ਫ਼ਿਲਹਾਲ ਟ੍ਰੱਸਟ ਦੇ ਇਸ ਪ੍ਰਸਤਾਵ ਉੱਤੇ ਅੰਤਿਮ ਫ਼ੈਸਲਾ ਸਰਕਾਰ ਵੱਲੋਂ ਨਵੇਂ ਕਾਇਮ ਕੀਤੇ ਟ੍ਰੱਸਟ ਨੇ ਕਰਨਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The date for construction of Ram Mandir may be announced on 19th February