ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਦੇਨ ਨੂੰ ਫੜਨ  ’ਚ ਮਦਦਗਾਰ ਰਿਹਾ ਕੁੱਤਾ ਹੁਣ ਕਰੇਗਾ ਦਿੱਲੀ ਮੈਟਰੋ ਦੀ ਰਾਖੀ

ਲਾਦੇਨ ਨੂੰ ਫੜਨ  ’ਚ ਮਦਦਗਾਰ ਰਿਹਾ ਕੁੱਤਾ ਹੁਣ ਕਰੇਗਾ ਦਿੱਲੀ ਮੈਟਰੋ ਦੀ ਰਾਖੀ

ਅੱਤਵਾਦੀ ਓਸਾਮਾ ਬਿਨ–ਲਾਦੇਨ ਨੂੰ ਫੜਨ ਵਿੱਚ ਅਮਰੀਕੀ ਸਮੁੰਦਰੀ ਫ਼ੌਜ ਦੀ ਇੱਕ ਵਿਸ਼ੇਸ਼ ਟੀਮ ਦੀ ਮਦਦ ਕਰਨ ਵਾਲੀ ਨਸਲ ਦਾ ਕੁੱਤਾ ਹੁਣ ਦਿੱਲੀ ’ਚ ਦੌੜਨ ਵਾਲੀਆਂ ਮੈਟਰੋ ਰੇਲਾਂ ਦੀ ਰਾਖੀ ਕਰੇਗਾ।

 

 

‘ਖੋਜ’ ਨਾਂਅ ਦਾ ਇਹ ਕੁੱਤਾ ਹੁਣ ਦਿੱਲੀ ’ਚ ਮੈਟਰੋ ਰੇਲਾਂ ਦੀ ਰਾਖੀ ਲਈ ਤਾਇਨਾਤ ਸੀਆਈਐੱਸਐੱਫ਼ (CISF – ਸੈਂਟਰਲ ਇੰਡਸਟ੍ਰੀਅਲ ਸਕਿਓਰਿਟੀ ਫ਼ੋਰਸ) ਦੇ ਜਵਾਨਾਂ ਨੂੰ ਦਿੱਤਾ ਜਾਵੇਗਾ।

 

 

ਪ੍ਰਾਪਤ ਜਾਣਕਾਰੀ ਮੁਤਾਬਕ CISF ਨੇ ਬੈਲਜੀਅਮ ’ਚ ਪਾਈ ਜਾਣ ਵਾਲੀ ਮੈਲੀਨੋਇਸ ਨਾਂਅ ਦੀ ਨਸਲ ਦੇ ਕੁੱਤੇ ‘ਖੋਜ’ ਨੂੰ ਕਿਸੇ ਵਿਅਕਤੀ ਤੋਂ ਖ਼ਰੀਦਿਆ ਹੈ। ਉਸ ਨੂੰ ਹੁਣ 10 ਮਹੀਨਿਆਂ ਦੀ ਟ੍ਰੇਨਿੰਗ ਲਈ ਬੰਗਲੌਰ ਭੇਜ ਦਿੱਤਾ ਗਿਆ ਹੈ। ਇਸ ਦੀ ਖ਼ਰੀਦ ਤੇ ਟ੍ਰੇਨਿੰਗ ਉੱਤੇ ਇੱਕ ਲੱਖ ਰੁਪਏ ਤੋਂ ਵੱਧ ਦਾ ਖ਼ਰਚਾ ਆ ਗਿਆ ਹੈ।

 

 

ਇਹ ਸਾਰਾ ਖ਼ਰਚਾ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਕੀਤਾ ਹੈ।

 

 

ਅਧਿਕਾਰੀਆਂ ਨੇ ਦੱਸਿਆ ਕਿ ਇਹ ਕੁੱਤਾ ਖ਼ਾਸ ਤੌਰ ਉੱਤੇ ਅਸਲੇ ਤੇ ਵਿਸਫ਼ੋਟਕ ਪਦਾਰਥਾਂ ਲੈ ਕੇ ਘੁੰਮਣ ਵਾਲੇ ਆਤਮਘਾਤੀ (ਫ਼ਿਦਾਈਨ) ਹਮਲਾਵਰ ਅੱਤਵਾਦੀਆਂ ਉੱਤੇ ਚੌਕਸ ਨਜ਼ਰ ਰੱਖੇਗਾ।

 

 

ਮੈਲੀਨੋਇਸ ਨਾਂਅ ਦੀ ਨਸਲ ਦੇ ਕੁੱਤਿਆਂ ਨੇ ਹੀ ਅਲ–ਕਾਇਦਾ ਦੇ ਮੁਖੀ ਓਸਾਮਾ ਬਿਨ–ਲਾਦੇਨ ਦੇ ਪਾਕਿਸਤਾਨੀ ਸ਼ਹਿਰ ਐਬਟਾਬਾਦ ਦੇ ਅਸਲ ਟਿਕਾਣੇ ਦਾ ਪਤਾ ਲਾਉਣ ਵਿੱਚ ਮਦਦ ਕੀਤੀ ਸੀ। ਤਦ ਤੋਂ ਇਹ ਨਸਲ ਬਹੁਤ ਜ਼ਿਆਦਾ ਮਸ਼ਹੂਰ ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The dogs who helped in accessing Laden will now keep secure Delhi Metro