ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾੜੀ ਨੂੰ ਪਾਉਣ ਦੇ ਲਾਲਚ 'ਚ ਪੁਲਿਸ ਦੇ ਜਾਲ਼ ’ਚ ਫਸਿਆ ਖਤਰਨਾਕ ਡਕੈਤ

ਮੱਧ ਪ੍ਰਦੇਸ਼ ਦੇ ਛਤਰਪੁਰ ਦੇ ਨੌਗਾਂਵ ਬਲਾਕ ਚ ਪੁਲਿਸ ਨੇ ਇੱਕ ਲੋੜੀਂਦੇ ਡਕੈਤ ਨੂੰ ਫੜਨ ਦਾ ਇੱਕ ਵਿਲੱਖਣ ਤਰੀਕਾ ਕੱਢਿਆ। ਡਕੈਤ ਨੂੰ ਲਾੜੀ ਦਿਵਾਉਣ ਦਾ ਲਾਲਚ ਦਿੱਤਾ ਗਿਆ। ਇੱਕ ਮਹਿਲਾ ਪੁਲਿਸ ਅਧਿਕਾਰੀ ਨੇ ਝੂਠੇ ਵਿਆਹ ਦੀ ਪੇਸ਼ਕਸ਼ ਕਰਦਿਆਂ ਡਾਕੂ ਨੂੰ ਗ੍ਰਿਫਤਾਰ ਕਰ ਲਿਆ।

 

ਦੱਸ ਦੇਈਏ ਕਿ ਮੱਧ ਪ੍ਰਦੇਸ਼ ਪੁਲਿਸ ਲਈ ਤਿੰਨ ਸਾਲਾਂ ਤੋਂ ਵੱਧ ਸਮੇਂ ਲਈ ਸਿਰ ਦਰਦ ਰਹੇ ਬਾਲਕਿਸ਼ਨ ਚੌਬੇ (55) ਦੀ ਨਾਟਕੀ ਗ੍ਰਿਫਤਾਰੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਲੋਕ ਮਹਿਲਾ ਅਧਿਕਾਰੀ ਅਤੇ ਵਿਭਾਗ ਦੀ 'ਸੋਚ' ਦੀ ਪ੍ਰਸ਼ੰਸਾ ਕਰ ਰਹੇ ਹਨ।

 

ਬਾਲਕਿਸ਼ਨ ਗਿਰੋਹ ਦੇ ਲੁਟੇਰੇ ਛਤਰਪੁਰ ਦੇ ਖਜੂਰਾਹੋ ਖੇਤਰ ਚ ਪਿੰਡ ਵਾਸੀਆਂ ਨੂੰ ਲੁੱਟਦਾ ਸੀ। ਬਾਲਕਿਸ਼ਨ ਖਿਲਾਫ ਕਤਲ ਅਤੇ ਲੁੱਟ ਖੋਹ ਦੇ ਕਈ ਕੇਸ ਦਰਜ ਹਨ, ਉਹ ਜੁਰਮ ਕਰਨ ਤੋਂ ਬਾਅਦ ਉੱਤਰ ਪ੍ਰਦੇਸ਼ ਚ ਜਾ ਕੇ ਲੁੱਕ ਜਾਂਦਾ ਸੀ। ਪੁਲਿਸ ਨੇ ਉਸਨੂੰ ਫੜਨ ਲਈ ਕਈ ਵਾਰ ਛਾਪਾ ਮਾਰਿਆ ਪਰ ਸਫਲ ਨਹੀਂ ਹੋ ਸਕੀ। ਬਾਲਕਿਸ਼ਨ ਕਈ ਮਹੀਨਿਆਂ ਤੋਂ ਲੁਕਿਆ ਹੋਇਆ ਸੀ। ਹਾਲਾਂਕਿ ਲੁਕਣ ਤੋਂ ਪਹਿਲਾਂ ਉਸਨੇ ਆਪਣੇ ਕੁਝ ਜਾਣਕਾਰਾਂ ਨੂੰ ਉਸ ਲਈ ਇਕ ਲਾੜੀ ਲੱਭਣ ਲਈ ਕਿਹਾ ਸੀ।

 

ਛਤਰਪੁਰ ਨੌਗਾਵ ਬਲਾਕ ਦੀ ਗੜੌਲੀ ਚੌਕੀ ਦੇ ਇੰਚਾਰਜ ਥਾਣਾ ਸਬ-ਇੰਸਪੈਕਟਰ ਮਾਧਵੀ ਅਗਨੀਹੋਤਰੀ ਨੂੰ ਉਸ ਨੂੰ ਕਾਬੂ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। 30 ਸਾਲਾ ਮਾਧਵੀ ਨੂੰ ਇਕ ਵਿਲੱਖਣ ਵਿਚਾਰ ਆਇਆ ਤੇ ਉਸਨੇ ਆਪਣੀ ਪੁਰਾਣੀ ਤਸਵੀਰ ਬਾਲਕਿਸ਼ਨ ਚੌਬੇ ਨੂੰ ਮੁਖਬਰਾਂ ਰਾਹੀਂ ਵਿਆਹ ਦੀ ਪੇਸ਼ਕਸ਼ ਲਈ ਭੇਜੀ।

 

ਨੌਗਾਵ ਦੇ ਸਬ-ਪੁਲਿਸ ਅਧਿਕਾਰੀ (ਐਸ.ਡੀ.ਓ.ਪੀ.) ਸ੍ਰੀਨਾਥ ਸਿੰਘ ਬਘੇਲ ਮਾਧਵੀ ਅਗਨੀਹੋਤਰੀ ਦੇ ਪਲਾਨ ਤੋਂ ਖ਼ੁਸ਼ ਹੋਏ ਤੇ ਉਨ੍ਹਾਂ ਨੂੰ ਐਸਆਈ ਅਤੁੱਲ ਝਾ. ਮਨੋਜ ਯਾਦਵ, ਏਐਸਆਈ ਗਿਆਨ ਸਿੰਘ ਅਤੇ ਤਿੰਨ ਕਾਂਸਟੇਬਲ ਦੇ ਨਾਲ ਟੀਮ ਦੀ ਅਗਵਾਈ ਕਰਨ ਲਈ ਕਿਹਾ।

 

ਡਕੈਤ ਬਾਲਕਿਸ਼ਨ ਨੂੰ ਵੀਰਵਾਰ ਨੂੰ ਨੌਗਾਵ ਥਾਣਾ ਖੇਤਰ ਦੀ ਸਰਹੱਦ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਬਿਜੋਰੀ ਪਿੰਡ ਵਚ ਮਾਧਵੀ ਨਾਲ ਵਿਆਹ ਦੀ ਗੱਲਬਾਤ ਲਈ ਸੱਦਿਆ ਗਿਆ ਸੀ। ਉਸ ਦੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਮਾਧਵੀ ਨੇ ਇਸ਼ਾਰਾ ਕੀਤਾ ਤੇ ਡਕੈਤ ਆਪਣੀ ਪਿਸਤੌਲ ਤੇ ਪਹੁੰਚਦਾ, ਉਸ ਤੋਂ ਪਹਿਲਾਂ ਪੁਲਿਸ ਦੀ ਟੀਮ ਨੇ ਉਸਨੂੰ ਕਾਬੂ ਕਰ ਗ੍ਰਿਫਤਾਰ ਕਰ ਲਿਆ। ਉਸਨੂੰ ਸ਼ੁੱਕਰਵਾਰ ਨੂੰ ਇੱਥੇ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The dreaded dacoit caught in the trap of police in the greed to get a bride read how