ਗਵਾਲੀਅਰ ਦੀ ਦਰਪਣ ਕਲੋਨੀ ਇਲਾਕੇ ਚ ਲੰਘੀ ਰਾਤ ਇੱਕ ਮਕਾਨ ਚ ਅੱਗ ਲੱਗਣ ਕਾਰਨ ਤੇਜ਼ ਧਮਾਕਾ ਹੋਇਆ। ਧਮਾਕਾ ਇੰਨਾ ਤੇਜ਼ ਸੀ ਕਿ ਮਕਾਨ ਦੀ ਦੀਵਾਰ ਗੁਆਂਢ ਦੇ ਘਰ ਦੀ ਦੀਵਾਰ ਤੇ ਜਾ ਡਿੱਗੀ। ਜਿਸ ਨਾਲ ਗੁਆਂਢ ਦੇ ਮਕਾਨ ਚ ਸੌ ਰਹੇ 9 ਲੋਕ ਮਲਬੇ ਚ ਦੱਬ ਗਏ।
ਘਟਨਾ ਚ ਮਕਾਨ ਮਾਲਿਕ ਸਮੇਤ ਪਰਿਵਾਰ ਦੇ 4 ਲੋਕਾਂ ਦੀ ਮੌਤੇ ਤੇ ਮੌਤ ਹੋ ਗਈ ਜਦਕਿ 5 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਬਾਅਦ ਚ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ।
Madhya Pradesh: Four people dead, two injured in wall collapse due to refrigerator compressor blast, in Gwalior's Darpan Colony pic.twitter.com/lB6DCQH9LD
— ANI (@ANI) September 29, 2018
ਜਾਣਕਾਰੀ ਮੁਤਾਬਕ ਅੰਤਰਾਮ ਪਰਿਹਾਰ ਦੇ ਗੁਆਂਢ ਚ ਰਹਿਣ ਵਾਲੇ ਰਾਣਾ ਜੀ ਦੇ ਮਕਾਨ ਚ ਪਹਿਲਾਂ ਅੱਗ ਲੱਗੀ ਫਿਰ ਤੇਜ਼ ਧਮਾਕਾ ਹੋਇਆ ਅਤੇ ਉਸਤੋਂ ਬਾਅਦ ਮਕਾਨ ਦੀ ਦੀਵਾਰ ਅੰਤਰਾਮ ਦੇ ਘਰ ਤੇ ਜਾ ਡਿੱਗੀ ਜਿਸ ਕਾਰਨ ਅੰਤਰਾਮ ਪਰਿਹਾਰ ਦਾ ਮਕਾਨ ਢਹਿ ਢੇਰੀ ਹੋ ਗਿਆ। ਇਸ ਮਕਾਨ ਚ ਇੱਕ ਹੀ ਪਰਿਵਾਰ ਦੇ 9 ਲੋਕ ਸੌ ਰਹੇ ਸਨ ਜਿਨ੍ਹਾਂ ਚ ਮਲਬੇ ਚ ਦੱਬੁਣ ਕਾਰਨ ਉਨ੍ਹਾਂ ਦੀ ਪਤਨੀ ਉਮਾ, ਦੋ ਧੀਆਂ ਖੁਸ਼ੀ ਅਤੇ ਕਸ਼ੀਸ਼ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ ਪੰਜ ਹੋਰਨਾਂ ਲੋਕਾਂ ਨੂੰ ਸੱਟਾਂ ਲੱਗੀਆਂ।
ਧਮਾਕਾ ਹੁੰਦੇ ਹੀ ਸਥਾਨਕ ਲੋਕਾਂ ਨੇ ਥਾਟੀਪੁਰ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਬਚਾਅ ਮੁਹਿੰਮ ਚ ਜੁੱਟ ਗਏ। ਪੁਲਿਸ ਦੀ ਮਦਦ ਨਾਲ ਲੋਕਾਂ ਨੇ ਪੀੜਤ ਪਰਿਵਾਰ ਦੇ 5 ਮੈਂਬਰਾਂ ਨੂੰ ਬਾਹਰ ਕੱਢਿਆ।
ਜਾਣਕਾਰੀ ਮੁਤਾਬਕ ਅੰਤਰਾਮ ਦੇ ਗੁਆਂਢ ਚ ਸਥਿਤ ਰਾਣਾ ਜੀ ਦੇ ਮਕਾਨ ਦੇ ਉਪਰਲੇ ਫਲੋਰ ਤੇ ਏਸੀ ਰੱਖਿਆ ਹੋਇਆ ਸੀ ਅਤੇ ਹੋ ਸਕਦਾ ਹੈ ਫਰਿੱਜ ਤੋਂ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।