ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਭਿਆ ਕਾਂਡ ਦੇ ਦੋਸ਼ੀ ’ਚ ਜਾਗਿਆ ਫਾਹੇ ’ਤੇ ਟੰਗੇ ਜਾਣ ਦਾ ਡਰ!

ਅਦਾਲਤ ਵਲੋਂ ਮਿਲੀ ਫਾਂਸੀ ਦੀ ਸਜ਼ਾ ਦਾ ਡਰ ਕੀ ਹੁੰਦਾ ਹੈ। ਇਸ ਖਬਰ ਤੋਂ ਤੁਹਾਨੂੰ ਬਖੂਬੀ ਸਮਝ ਆ ਜਾਵੇਗਾ। ਸਾਲ 2012 ਚ ਵਾਪਰੇ ਦਿੱਲੀ ਦੇ ਨਿਰਭਿਆ ਸਮੂਹਿਕ ਜਬਰ ਜਨਾਹ ਮਾਮਲੇ ਚ ਚਾਰ ਦੋਸ਼ੀਆਂ ਚੋਂ ਇੱਕ ਅਕਸ਼ੈ ਕੁਮਾਰ ਸਿੰਘ  ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਚ ਇੱਕ ਮੁੜ-ਵਿਚਾਰ ਪਟੀਸ਼ਨ ਦਾਇਰ ਕੀਤੀ।

 

 

ਆਪਣੀ ਪਟੀਸ਼ਨ ਚ ਅਕਸ਼ੇ ਸਿੰਘ ਨੇ ਸੁਪਰੀਮ ਕੋਰਟ ਤੋਂ ਪੁੱਛਿਆ ਹੈ ਕਿ ਉਸ ਨੂੰ ਮੌਤ ਦੀ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ, ਜਦੋਂ ਕਿ ਉਸ ਦੇ ਜੀਉਣ ਦੇ ਸਾਲ ਪਹਿਲਾਂ ਦੇ ਸਾਲਾਂ ਨਾਲੋਂ ਘੱਟ ਹੋ ਗਏ ਹਨ। ਵੇਦ, ਪੁਰਾਣ ਅਤੇ ਗ੍ਰੰਥਾਂ ਦਾ ਜ਼ਿਕਰ ਕਰਦਿਆਂ ਅਕਸ਼ੈ ਨੇ ਕਿਹਾ ਹੈ ਕਿ ਲੋਕ ਸਤਯੁਗ ਚ ਜ਼ਿਆਦਾ ਸਾਲਾਂ ਤਕ ਜੀਊਂਦੇ ਰਹਿੰਦੇ ਸਨ ਜੋ ਕਿ ਹੁਣ ਨਹੀਂ ਹੈ।

 

 

ਅਕਸ਼ੇ ਸਿੰਘ ਨੇ ਆਪਣੀ ਪਟੀਸ਼ਨ ਚ ਦਿੱਲੀ ਚ ਹਵਾ ਪ੍ਰਦੂਸ਼ਣ ਅਤੇ ਪ੍ਰਦੂਸ਼ਿਤ ਪਾਣੀ ਦਾ ਵੀ ਜ਼ਿਕਰ ਕੀਤਾ ਹੈ। ਪਟੀਸ਼ਨ ਚ ਕਿਹਾ ਗਿਆ ਹੈ ਕਿ ਦਿੱਲੀ ਐਨਸੀਆਰ ਚ ਪ੍ਰਦੂਸ਼ਿਤ ਹਵਾ ਤੇ ਪਾਣੀ ਬਾਰੇ ਹਰੇਕ ਕੋਈ ਜਾਣਦਾ ਹੈ। ਜ਼ਿੰਦਗੀ ਛੋਟੀ ਹੁੰਦੀ ਜਾ ਰਹੀ ਹੈ, ਅਜਿਹੀ ਹਾਲਤ ਚ ਮੌਤ ਦੀ ਸਜ਼ਾ ਕਿਉਂ?

 

ਜ਼ਿਕਰਯੋਗ ਹੈ ਕਿ 16-17 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ਚ ਚਲਦੀ ਬੱਸ ਚ 23 ਸਾਲਾ ਨਿਰਭਿਆਨਾਲ 6 ਦੋਸ਼ੀਆਂ ਨੇ ਬੇਰਹਿਮੀ ਨਾਲ ਬਲਾਤਕਾਰ ਕੀਤਾ ਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਮਗਰੋਂ ਸੜਕ 'ਤੇ ਸੁੱਟ ਦਿੱਤਾ ਸੀ। ਨਿਰਭਿਆਦੀ ਮੌਤ 29 ਦਸੰਬਰ 2012 ਨੂੰ ਸਿੰਗਾਪੁਰ ਦੇ ਮਾਉਂਟ ਐਲਿਜ਼ਾਬੈਥ ਹਸਪਤਾਲ ਵਿੱਚ ਹੋਈ। ਇਸ ਖੌਫ਼ਨਾਕ ਵਾਰਦਾਤ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ।

 

ਸੁਪਰੀਮ ਕੋਰਟ ਨੇ ਪਹਿਲਾਂ ਮੁਕੇਸ਼, ਪਵਨ ਗੁਪਤਾ ਅਤੇ ਵਿਨੈ ਸ਼ਰਮਾ ਦੀ ਮੁੜਵਿਚਾਰ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਫੈਸਲੇ 'ਤੇ ਵਿਚਾਰ ਕਰਨ ਦਾ ਕੋਈ ਅਧਾਰ ਨਹੀਂ ਹੈ। 2017 ਵਿੱਚ ਅਦਾਲਤ ਨੇ ਨਿਰਭਿਆਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਇਨ੍ਹਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਫੈਸਲੇ ਦੀ ਪੁਸ਼ਟੀ ਕੀਤੀ ਸੀ।

 

ਖਾਸ ਗੱਲ ਇਹ ਹੈ ਕਿ ਇਸ ਘਟਨਾ ਚ ਸ਼ਾਮਲ 6 ਦੋਸ਼ੀਆਂ ਚੋਂ ਇਕ, ਰਾਮ ਸਿੰਘ ਨੇ ਕਥਿਤ ਤੌਰ 'ਤੇ ਤਿਹਾੜ ਜੇਲ੍ਹ ਚ ਖੁਦਕੁਸ਼ੀ ਕਰ ਲਈ ਸੀ ਜਦਕਿ ਇਕ ਹੋਰ ਦੋਸ਼ੀ ਨਾਬਾਲਗ ਸੀ ਤੇ ਉਸ ਨੂੰ ਤਿੰਨ ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਸੁਧਾਰ ਘਰ ਤੋਂ ਰਿਹਾ ਕਰ ਦਿੱਤਾ ਗਿਆ ਸੀ ਜਦਕਿ ਤਾਜ਼ਾ ਰਿਪੋਰਟਾਂ ਮੁਤਾਬਕ ਬਾਕੀ 4 ਦੋਸ਼ੀਆਂ ਨੂੰ ਸਜ਼ਾ ਮੁਤਾਬਕ ਫਾਹੇ ਤੇ ਟੰਗਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਚੋਂ ਅਕਸ਼ੇ ਕੁਮਾਰ ਸਿੰਘ ਵੀ ਇਕ ਮੁਜਰਮ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The fear of being hanged on a condemned conviction in a Nirbhaya gangrape case