ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਮਾਚਲ ਪ੍ਰਦੇਸ਼ `ਚ ਸੁਰੰਗ ਅੰਦਰ ਬਣੇਗਾ ਦੇਸ਼ ਦਾ ਪਹਿਲਾ ਰੇਲਵੇ ਸਟੇਸ਼ਨ

1 / 4ਹਿਮਾਚਲ ਪ੍ਰਦੇਸ਼ `ਚ ਸੁਰੰਗ ਅੰਦਰ ਬਣੇਗਾ ਦੇਸ਼ ਦਾ ਪਹਿਲਾ ਰੇਲਵੇ ਸਟੇਸ਼ਨ

2 / 4himachal pradesh tunnel

3 / 4himachal pradesh tunnel

4 / 4ਹਿਮਾਚਲ ਪ੍ਰਦੇਸ਼ `ਚ ਸੁਰੰਗ ਅੰਦਰ ਬਣੇਗਾ ਦੇਸ਼ ਦਾ ਪਹਿਲਾ ਰੇਲਵੇ ਸਟੇਸ਼ਨ

PreviousNext

ਕੋਲਕਾਤਾ ਅਤੇ ਦਿੱਲੀ ਚ ਅਜਿਹੇ ਕਈ ਮੈਟਰੋ ਸਟੇਸ਼ਨ ਹਨ ਜੋ ਜ਼ਮੀਨ ਦੇ ਹੇਠਾਂ ਬਣੇ ਹਨ ਪਰ ਦੇਸ਼ ਚ ਛੇਤੀ ਹੀ ਹੁਣ ਇਕ ਰੇਲਵੇ ਸਟੇਸ਼ਨ ਅਜਿਹਾ ਹੋਵੇਗਾ, ਜੋ ਸੁਰੰਗ ਦੇ ਅੰਦਰ ਬਣਾਇਆ ਜਾਵੇਗਾ। ਹਿਮਾਚਲ ਪ੍ਰਦੇਸ਼ ਦੇ ਕੇਲਾਂਗ ਚ ਬਣਨ ਵਾਲਾ ਇਹ ਸਟੇਸ਼ਨ ਸਮੁੰਦਰ ਤਲ ਤੋਂ 3,000 ਮੀਟਰ ਦੀ ਉੱਚਾਈ `ਤੇ ਹੋਵੇਗਾ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਚੀਨ-ਭਾਰਤ ਸਰਹੱਦ ਦੇ ਰਣਨੀਤਕ ਮਹੱਤਵ ਦੇ ਲਿਹਾਜ ਨਾਲ ਬਿਲਾਸਪੁਰ-ਮਨਾਲੀ-ਲੇਹ ਰੇਲ ਲਾਈਨ ਦਾ ਹਿੱਸਾ ਹੈ।

 

ਉੱਤਰ ਰੇਲਵੇ ਦੇ ਮੁੱਖ ਨਿਰਮਾਣ ਇੰਜੀਨੀਅਰ ਡੀ. ਆਰ. ਗੁਪਤਾ ਨੇ ਦੱਸਿਆ ਕਿ ਕੇਲਾਂਗ, ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲ੍ਹੇ ਦਾ ਪ੍ਰਸ਼ਾਸਨਿਕ ਕੇਂਦਰ ਹੈ। ਇਹ ਮਨਾਲੀ ਤੋਂ 26 ਕਿਲੋਮੀਟਰ ਅਤੇ ਭਾਰਤ-ਤਿੱਬਤ ਸਰਹੱਦ ਤੋਂ 120 ਕਿਲੋਮੀਟਰ ਦੂਰ ਹੈ। ਅਜੇ ਇਸ ਰੇਲ ਲਾਈਨ `ਤੇ ਸਰਵੇਖਣ ਚੱਲ ਰਿਹਾ ਹੈ। ਇਕ ਵਾਰ ਇਸ ਦੇ ਪੂਰਾ ਹੋਣ `ਤੇ ਇਹ ਦੇਸ਼ ਦਾ ਪਹਿਲਾ ਅਜਿਹਾ ਰੇਲਵੇ ਸਟੇਸ਼ਨ ਹੋਵੇਗਾ।

 

ਆਖਰੀ ਸਰਵੇਖਣ ਪੂਰਾ ਹੋਣ `ਤੇ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੇ ਹੋਰ ਵੀ ਸਟੇਸ਼ਨ ਇਸ ਲਾਈਨ `ਤੇ ਬਣਨਗੇ। ਇਸ ਲਾਈਨ ਦੇ ਪੂਰਾ ਹੋਣ `ਤੇ ਬਿਲਾਸਪੁਰ ਅਤੇ ਲੇਹ ਵਿਚਾਲੇ ਸੁੰਦਰਨਗਰ, ਮੰਡੀ, ਮਨਾਲੀ, ਕੇਲਾਂਗ, ਕੋਕਸਰ, ਦਾਰਚਾ, ਉਪਸ਼ੀ ਅਤੇ ਕਾਰੂ ਰੇਲਵੇ ਸਟੇਸ਼ਨ ਹੋਣਗੇ।

 

ਇਹ ਰੇਲ ਮਾਰਗ ਭਾਰਤ-ਚੀਨ ਸਰਹੱਦ `ਤੇ ਸਾਮਾਨ ਅਤੇ ਕਰਮਚਾਰੀਆਂ ਦੀ ਆਵਾਜਾਈ ਦੇ ਲਿਹਾਜ ਨਾਲ ਰਣਨੀਤਕ ਤੌਰ `ਤੇ ਅਹਿਮ ਹੈ। ਮੁੱਢਲੇ ਸਰਵੇ ਮੁਤਾਬਕ ਇਸ ਮਾਰਗ `ਤੇ 74 ਸੁਰੰਗਾਂ ਬਣਨਗੀਆਂ, ਇਸ ਦੇ ਨਾਲ ਹੀ 124 ਵੱਡੇ ਪੁਲ ਅਤੇ 396 ਛੋਟੇ ਪੁਲਾਂ ਦਾ ਵੀ ਨਿਰਮਾਣ ਕੀਤਾ ਜਾਵੇਗਾ। ਇਸ ਰੇਲ ਮਾਰਗ ਦੇ ਪੂਰਾ ਹੋਣ `ਤੇ ਦਿੱਲੀ ਅਤੇ ਲੇਹ ਵਿਚਾਲੇ ਦੂਰੀ ਪੂਰੀ ਕਰਨ ਵਿਚ ਲੱਗਣ ਵਾਲਾ ਸਮਾਂ ਕਰੀਬ ਅੱਧਾ ਹੋ ਜਾਵੇਗਾ।

 

ਹਾਲੇ ਇਸ ਦੂਰੀ ਨੂੰ ਪੂਰਾ ਕਰਨ `ਚ ਕਰੀਬ 40 ਘੰਟੇ ਲੱਗਦੇ ਹਨ ਜਦਕਿ ਰੇਲ ਲਾਈਨ ਬਣਨ ਮਗਰੋਂ ਇਹ ਸਮਾਂ 20 ਘੰਟਿਆਂ ਦਾ ਹੋ ਜਾਵੇਗਾ। ਇਸ ਰੇਲ ਲਾਈਨ ਲਈ ਆਖਰੀ ਸਰਵੇਖਣ 30 ਮਹੀਨਿਆਂ ਚ ਪੂਰਾ ਹੋਣ ਦੀ ਉਮੀਦ ਹੈ।

       

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The first railway station will be built under the tunnel in Himachal Pradesh