ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੂੜਾ ਚੁੱਕਣ ਵਾਲੀ ਔਰਤ ਦੀ ਮਜ਼ਦੂਰ ਨੇ ਲੁੱਟੀ ਪੱਤ

ਜਬਲਪੁਰ ਅਤੇ ਕਟਨੀ ਰੇਲਵੇ ਸਟੇਸ਼ਨ ਵਿਚਕਾਰ ਚਲਦੀ ਰੇਲ ਦੇ ਜਨਰਲ ਕੋਚ ਵਿਚ 30 ਸਾਲਾਂ ਔਰਤ ਨਾਲ ਕਥਿਤ ਤੌਰ ਤੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


ਜਬਲਪੁਰ ਰੇਲਵੇ ਪੁਲਿਸ ਥਾਣਾ (ਜੀਆਰਪੀ) ਇੰਚਾਰਜ ਵਾਈ ਮਿਸ਼ਰਾ ਨੇ ਦੱਸਿਆ ਕਿ ਵਿਧਿਆਂਚਲ ਐਕਸਪ੍ਰੈਸ ਰੇਲ ਨੰਬਰ 11271 ਚ ਸੋਮਵਾਰ ਮੰਗਲਵਾਰ ਦੀ ਰਾਤ ਨੂੰ 32 ਸਾਲਾਂ ਉਮੇਸ਼ ਉਰਫ਼ ਮੁੰਨਾ ਬਾਲਮਿਕੀ ਨੇ ਔਰਤ ਨਾਲ ਜਨਰਲ ਕੋਚ ਵਿਚ ਬਲਾਤਕਾਰ ਕੀਤਾ। ਦੋਸ਼ੀ ਨੂੰ ਉਸੇ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। 

 

ਉਨ੍ਹਾਂ ਦੱਸਿਆ ਕਿ ਰੇਲ ਦੇ ਇਕ ਡੁੱਬੇ ਚ ਇੱਕ ਜਾਂ ਦੋ ਯਾਰਤੀ ਹੀ ਸਵਾਰ ਸਨ।ਪੀੜਤ ਮਹਿਲਾ ਇੱਕ ਡੱਬੇ ਚ ਸਭ ਤੋਂ ਪਿਛੇ ਵਾਲੀ ਸੀਟ ਤੇ ਲੰਮੀ ਪੈ ਕੇ ਆਰਾਮ ਕਰ ਰਹੀ ਸੀ ਕਿ ਦੋਸ਼ੀ ਉਸ ਕੋਲ ਗਿਆ ਤੇ ਧਮਕਾਉਣ ਤੋਂ ਬਾਅਦ ਉਸ ਨਾਲ ਬਲਾਤਕਾਰ ਕਰਨ ਲੱਗਿਆ। ਜੀਆਰਪੀ ਗਾਰਡ ਨੇ ਗਸ਼ਤ ਦੌਰਾਨ ਟ੍ਰੇਨ ਚ ਦੋਨਾਂ ਨੂੱ ਨਗਨ ਹਾਲਤ ਚ ਫੜ੍ਹਿਆ।

 

ਮਹਿਲਾ ਦੇ ਇੱਕ ਸ਼ਟੇਸ਼ਨ ਤੇ ਰੁੱਕਦਿਆਂ ਹੀ ਜੀਆਰਪੀ ਚ ਮਾਮਲਾ ਦਰਜ ਕਰਵਾਇਆ। ਜਾਣਕਾਰੀ ਮੁਤਾਬਕ ਪੀੜਤ ਮਹਿਲਾ ਕੂੜਾ ਚੁੱਕਣ ਦਾ ਕੰਮ ਕਰਦੀ ਹੈ ਤੇ ਮਦਨ ਸ਼ਟੇਸ਼ਨ ਕੋਲ ਰਹਿੰਦੀ ਹੈ ਜਦਕਿ ਦੋਸ਼ੀ ਮਜ਼ਦੂਰੀ ਦਾ ਕੰਮ ਕਰਦਾ ਹੈ।   

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The garbage dump womans laborer plundered