ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘2022 ਤੱਕ ਹਰੇਕ ਬੇਘਰ ਪਰਿਵਾਰ ਨੂੰ ਆਪਣਾ ਘਰ ਦੇਣ ਦਾ ਟੀਚਾ’

1 / 3‘2022 ਤੱਕ ਹਰੇਕ ਬੇਘਰ-ਗਰੀਬ ਪਰਿਵਾਰ ਨੂੰ ਆਪਣਾ ਘਰ ਦੇਣ ਦਾ ਟੀਚਾ’

2 / 3‘2022 ਤੱਕ ਹਰੇਕ ਬੇਘਰ-ਗਰੀਬ ਪਰਿਵਾਰ ਨੂੰ ਆਪਣਾ ਘਰ ਦੇਣ ਦਾ ਟੀਚਾ’

3 / 3‘2022 ਤੱਕ ਹਰੇਕ ਬੇਘਰ-ਗਰੀਬ ਪਰਿਵਾਰ ਨੂੰ ਆਪਣਾ ਘਰ ਦੇਣ ਦਾ ਟੀਚਾ’

PreviousNext

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸਿ਼ਰਡੀ ਚ ਸਾਈਂਬਾਬਾ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ ਮੋਦੀ ਨੇ ਮਹਾਰਾਸ਼ਟਰ ਚ ਪ੍ਰਧਾਨ ਮੰਤਰੀ ਆਵਾਸ ਯੋਜਾਨਾ ਪੇਂਡੂ ਅਧਿਨ 2,44,444 ਪਰਿਵਾਰਾਂ ਨੂੰ ਉਨ੍ਹਾਂ ਦੇ ਘਰ ਸਪੁਰਦ ਕੀਤੇ। ਇਸ ਤੋਂ ਬਾਅਦ ਇੱਕ ਲੋਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ, ਪੂਰੇ ਮਹਾਰਾਸ਼ਟਰ ਨੂੰ, ਪੂਰੇ ਭਾਰਤ ਨੂੰ, ਦੇਸ਼ ਦੇ ਹਰੇਕ ਨਾਗਰਿਕ ਨੂੰ ਦਸਿ਼ਹਰੇ ਦੀਆਂ ਬਹੁਤ-ਬਹੁਤ ਵਧਾਈਆਂ।

 

 

 

ਮੋਦੀ ਨੇ ਕਿਹਾ ਕਿ ਮੇਰ ਇਹੀ ਕੋਸਿ਼ਸ਼ ਰਹਿੰਦੀ ਹੈ ਕਿ ਹਰੇਕ ਤਿਓਹਾਰ ਦੇਸ਼ਵਾਸੀਆਂ ਨਾਲ ਮਨਾਵਾਂ ਅਤੇ ਇਸੇ ਭਾਵਨਾ ਅੱਜ ਵਿਚਕਾਰ ਹਾਜ਼ਰ ਹੋਇਆ ਹੈ।

 

 

 

ਮੋਦੀ ਨੇ ਭਾਸ਼ਣ ਦਿੰਦਿਆਂ ਕਿਹਾ ਕਿ ਆਪਣਾ ਘਰ ਜੀਵਨ ਨੂੰ ਆਸਾਨ ਬਣਾ ਦਿੰਦਾ ਹੈ ਅਤੇ ਗਰੀਬੀ ਤੋਂ ਲੜਣ ਦਾ ਨਵਾਂ ਉਤਸ਼ਾਹ ਪੈਦਾ ਕਰਦਾ ਹੈ। ਇਸ ਗੱਲ ਨੂੰ ਧਿਆਨ ਚ ਰੱਖਦਿਆਂ ਸਰਕਾਰ ਨੇ 2022 ਤੱਕ ਦੇਸ਼ ਦੇ ਹਰੇਕ ਬੇਘਰ-ਗਰੀਬ ਪਰਿਵਾਰ ਨੂੰ ਆਪਣਾ ਘਰ ਦੇਣ ਦਾ ਟੀਚਾ ਰੱਖਿਆ ਹੈ। ਮੈਨੂੰ ਖ਼ੁਸ਼ੀ ਹੈ ਕਿ ਲਗਭਗ-ਲਗਭਗ ਅੱਧਾ ਰਸਤਾ ਅਸੀਂ ਤੈਅ ਕਰ ਚੁੱਕੇ ਹਾਂ।

 

ਇਸ ਮੌਕੇ ਪੀਐਮ ਮੋਦੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣੇ ਲਗਭਗ ਢਾਈ ਲੱਖ ਘਰਾਂ ਦੀਆਂ ਚਾਬੀਆਂ ਗਰੀਬ ਅਤੇ ਬੇਘਰਾਂ ਨੂੰ ਸੌਂਪੀਆਂ।

 

ਮੋਦੀ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਚਾਰ ਸਾਲਾਂ ਚ 25 ਲੱਖ ਘਰ ਬਣਾਏ ਸਨ ਜਦਕਿ ਲੰਘੇ ਚਾਰ ਸਾਲਾਂ ਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ 1 ਕਰੋੜ 25 ਲੱਖ ਘਰ ਬਣਵਾਏ ਹਨ।

 

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੀ ਨੀਅਤ ਸਾਫ ਹੈ ਇਸ ਲਈ ਅਸੀਂ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਚ ਦਿਨ ਰਾਤ ਰੁੱਝੇ ਹਨ। ਜਿਸ ਕਾਰਨ ਅਸੀਂ ਬੇਹੱਦ ਤੇਜ਼ੀ ਨਾਲ ਕੰਮ ਕਰ ਰਹੇ ਹਾਂ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The goal of giving each home to every homeless and poor family by 2022