ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿਹੋਵਾ ਦੇ ਸਰਕਾਰੀ ਹਸਪਤਾਲ ਨੂੰ ਮਿਲੇਗੀ 100 ਬੈਡਾਂ ਦੀ ਸਹੂਲਤ

ਹਰਿਆਣਾ ਦੇ ਖੇਡ ਤੇ ਯੁਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਪਿਹੋਵਾ ਦੀ ਜਨਤਾ ਨੂੰ ਨਵੇਂ ਸਾਲ 'ਤੇ ਸਿਹਤ ਸਹੂਲਤਾਂ ਦੀ ਅਨੋਖਾ ਤੋਹਫਾ ਮਿਲਣ ਜਾ ਰਿਹਾ ਹੈ। ਇਸ ਨਵੇਂ ਸਾਲ ’ਚ ਪਿਹੋਵਾ ਦੇ ਲੋਕਾਂ ਨੂੰ 50 ਬੈਡ ਦੇ ਸਰਕਾਰੀ ਹਸਪਤਾਲ ਨੂੰ ਸਪਰਪਿਤ ਕੀਤਾ ਜਾਵੇਗਾ ਅਤੇ ਇਸ ਹਸਪਤਾਲ ਨੂੰ 100 ਬੈਡ ਤਕ ਅਪਗ੍ਰੇਡ ਕਰਨ ਦੀ ਮੰਗ ਨੂੰ ਮੁੱਖ ਮੰਤਰੀ ਮਨੋਹਰ ਲਾਲ ਦੇ ਸਾਹਮਣੇ ਰੱਖਿਆ ਗਿਆ ਹੈ। 


ਉਨ੍ਹਾਂ ਕਿਹਾ ਕਿ ਹਸਪਤਾਲ ’ਚ ਮਰੀਜਾਂ ਨੂੰ ਸਾਰੀ ਤਰਾਂ ਦੀਆਂ ਸਿਹਤ ਸਹੂਲਤਾਂ ਮਿਲ ਪਾਏਗੀ ਅਤੇ ਇਸ ਪ੍ਰੋਜੈਕਟ 'ਤੇ ਸਰਕਾਰ ਵੱਲੋਂ 18 ਕਰੋੜ ਰੁਪਏ ਦਾ ਬਜਟ ਖਰਚ ਕੀਤਾ ਗਿਆ ਹੈ। ਅਹਿਮ ਪਹਿਲੂ ਇਹ ਹੈ ਕਿ 50 ਬੈਡ ਦਾ ਸਰਕਾਰੀ ਹਸਪਤਾਲ 24 ਜਨਵਰੀ, 2020 ਤਕ ਪੂਰਾ ਹੋ ਜਾਵੇਗਾ।

 

ਖੇਡ ਰਾਜ ਮੰਤਰੀ ਸੰਦੀਪ ਸਿੰਘ ਪਿਹੋਵਾ ਅਨਾਜ ਮੰਡੀ ਕੋਲ ਨਵੇਂ ਬਣੇ ਰੈਨ ਬਸੇਰਾ ਦੇ ਉਦਘਾਟਨ ਸਮਾਰੋਹ ’ਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਖੇਡ ਮੰਤਰੀ ਨੇ 95 ਲੱਖ ਦੀ ਲਾਗਤ ਨਾਲ ਬਣੇ ਰੈਨ ਬਸੇਰੇ ਦਾ ਉਦਘਾਟਨ ਕੀਤਾ।

 

ਸ੍ਰੀ ਸੰਦੀਪ ਸਿੰਘ ਨੇ ਕਿਹਾ ਕਿ ਰੈਨ ਬਸੇਰੇ ’ਚ 250 ਲੋਕਾਂ ਦੇ ਠਹਿਰਣ ਦੀ ਵਿਵਸਥਾਂ ਹੋਵੇਗੀ ਅਤੇ ਇਸ ਰੈਲ ਬਸੇਰੇ ’ਚ ਡਬਲ ਸਟੋਰੀ ਕਮਰਿਆਂ ਦੀ ਵਿਵਸਾ ਹੈ, ਜਿਸ ’ਚ 6 ਡੋਰਮੇਟਰੀ, ਰਸੋਈ, ਦਫਤਰ, ਪਖਾਨੇ ਦੀ ਵੀ ਸਹੂਲਤ ਉਪਲੱਬਧ ਕਰਵਾਈ ਹੈ। ਇਹ ਰੈਨ ਬਸੇਰੇ ਜਿਲਾ ਕੁਰੂਕਸ਼ੇਤਰ ਦਾ ਪਹਿਲਾ ਅਜਿਹਾ ਰੈਨ ਬਸੇਰੇ ਹੈ, ਜਿੱਥੇ ਲੋਕਾਂ ਰਾਤ ਦੇ ਸਮੇਂ ਇਕ ਸਥਾਈ ਮਕਾਨ ਦੀ ਤਰਾਂ ਰਹਿ ਸਕਦੇ ਹਨ ਅਤੇ ਇਸ ਕੜਕੇ ਦੀ ਠੰਡ ਤੋਂ ਨਿਜਾਤ ਪਾ ਸਕਦੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Government Hospital of Pehova will get 100 beds facility