ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ’ਚ ਘਟੀ ਬੱਚਾ-ਮਾਂ ਮੌਤ ਦਰ, ਇਹ ਨੇ ਅੰਕੜੇ

ਹਰਿਆਣਾ ਸਰਕਾਰ ਸੂਬੇ ਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਇਕ ਪਾਸੇ ਜਿੱਥੇ ਐਚ.ਪੀ.ਐਸ. ਰਾਹੀਂ 447 ਮੈਡੀਕਲ ਅਧਿਕਾਰੀਆਂ ਦੀ ਨਿਯਮਤ ਭਰਤੀ ਪ੍ਰਕ੍ਰਿਆ ਚੱਲ ਰਹੀ ਹੈ। ਉੱਥੇ ਦੂਸਰੇ ਪਾਸੇ ਸੂਬੇ ਚ 342 ਡਾਕਟਰਾਂ ਦੀ ਭਰਤੀ ਐਡਹਾਕ 'ਤੇ ਕਰਨ ਦਾ ਫੈਸਲਾ ਕੀਤਾ ਹੈ। ਸ੍ਰੀ ਵਿਜ ਨੇ ਇਹ ਜਾਣਕਾਰੀ ਅੱਜ ਇੱਥੇ ਵਿਧਾਨਸਭਾ ਵਿਚ ਬਜਟ ਸ਼ੈਸ਼ਨ ਦੇ ਤੀਜੇ ਦਿਨ ਪ੍ਰਸ਼ਨਕਾਲ ਦੌਰਾਨ ਦਿੱਤੀ।

 

ਵਿਧਾਇਕ ਸ਼ਮਸ਼ੇਰ ਸਿੰਘ ਦੇ ਇਕ ਸੁਆਲ ਦੇ ਜਵਾਬ ਵਿਚ ਉਨਾਂ ਨੇ ਦਸਿਆ ਕਿ ਅਸੰਧ ਵਿਧਾਨਸਭਾ ਦੇ ਜਨਤਕ ਸਿਹਤ ਕੇਂਦਰਾਂ ਅਤੇ ਮੁੱਢਲੇ ਸਿਹਤ ਕੇਂਦਰਾਂ ਵਿਚ ਕਰਮਚਾਰੀਆਂ ਦੇ ਮੰਜੂਰ 231 ਆਸਾਮੀਆਂ ਅਤੇ ਮੌਜੂਦਾ ਵਿਚ ਕੰਮ ਕਰ ਰਹੇ ਕਰਮਚਾਰੀਆਂ ਦੀ ਗਿਣਤੀ 97 ਹੈ।

 

ਸਿਹਤ ਮੰਤਰੀ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡਾਂ ਅਨੁਸਾਰ 1 ਹਜਾਰ ਆਬਾਦੀ 'ਤੇ 1 ਡਾਕਟਰ ਹੋਣਾ ਚਾਹੀਦਾ ਹੈ ਪਰ ਸਾਡੇ ਦੇਸ਼ ਵਿਚ 1800 ਦੀ ਆਬਾਦੀ 'ਤੇ 1 ਡਾਕਟਰ ਮੌਜੂਦ ਹੈ। ਪਰ ਸੂਬੇ ਵਿਚ ਜਲਦੀ ਹੀ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ। ਪੈਰਾ ਮੈਡੀਕਲ ਸਟਾਫ ਦੇ ਵੱਖ-ਵੱਖ ਆਸਾਮੀਆਂ ਦੀ ਵਿਸਥਾਰਿਤ ਜਾਣਕਾਰੀ ਵੀ ਹਰਿਆਣਾ ਕਰਮਚਾਰੀ ਚੋਣ ਬੋਰਡ ਨੂੰ ਭੇਜੀ ਜਾ ਚੁੱਕੀ ਹੈ।

 

ਉਨਾਂ ਨੇ ਕਿਹਾ ਕਿ ਇਸ ਸਾਲ ਸੂਬੇ ਦੇ ਮੈਡੀਕਲ ਕਾਲਜ ਵਿਚ ਜੋ ਵਿਦਿਆਰਥੀ ਐਮ.ਬੀ.ਐਸ. ਵਿਚ ਦਾਖਿਲਾ ਲੈਣਗੇ ਉਨਾਂ ਵਿਦਿਆਰਥੀਆਂ ਤੋਂ ਦਾਖਿਲਾ ਦੇ ਸਮੇਂ 'ਤੇ ਇਕ ਸਹੁੰ ਪੱਤਰ ਲਿਆ ਜਾਵੇਗਾ ਕਿ ਐਮ.ਬੀ.ਬੀ.ਐਸ. ਦੀ ਪੜਾਈ ਪੂਰੀ ਕਰਨ ਦੇ ਬਾਅਦ ਉਨਾਂ ਨੁੰ ਦੋ ਸਾਲ ਤਕ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਕੰਮ ਕਰਨਾ ਹੋਵੇਗਾ। 

 

ਉਨਾਂ ਦਸਿਆ ਕਿ 342 ਡਾਕਟਰਾਂ ਦੀ ਭਰਤੀ ਐਡਹਾਕ 'ਤੇ ਕੀਤੀ ਜਾਵੇਗੀ ਅਤੇ ਐਮ.ਬੀ.ਬੀ.ਐਸ. ਨੂੰ 85,000 ਰੁਪਏ ਪ੍ਰਤੀ ਮਹੀਨਾ ਅਤੇ ਮਾਹਰ ਡਾਕਟਰ ਨੂੰ ਡੇਢ ਲੱਖ ਰੁਪਏ ਮਹੀਨੇ ਦਾ ਪੈਕੇਜ ਦਿੱਤਾ ਜਾਵੇਗਾ।

 

ਮੰਤਰੀ ਨੇ ਦਸਿਆ ਕਿ ਸਿਹਤ ਵਿਭਾਗ ਵਿਚ ਜੋ ਮੰਜੂਰ ਆਸਾਮੀਆਂ ਖਾਲੀ ਪਏ ਹਨ ਉਨਾਂ ਨੂੰ ਪਾਰਟ ਟੂ ਦੇ ਤਹਿਤ ਭਰਿਆ ਜਾਵੇਗਾ। ਜਿਸ ਦੇ ਲਈ ਇਕ ਯੋਜਨਾ ਵੀ ਬਣਾਈ ਜਾ ਰਹੀ ਹੈ।

 

ਉਨਾਂ ਨੇ ਦਸਿਆ ਕਿ ਸੂਬੇ ਵਿਚ ਬਿਹਤਰ ਸਿਹਤ ਸੇਵਾਵਾਂ ਮਹੁਈਆ ਕਰਵਾਈ ਜਾ ਰਹੀਆਂ ਹਨ। ਅੱਜ ਸੂਬੇ ਵਿਚ ਬੱਚਾ ਮੌਤ ਦਰ 41 ਤੋਂ ਘੱਟ ਕੇ 28 ਅਤੇ ਮਾਂ ਮੌਤ ਦਰ 127 ਤੋਂ ਘੱਟ ਕੇ 98 ਰਹਿ ਗਈ ਹੈ। ਓ.ਪੀ.ਡੀ. ਵਿਚ 30 ਫੀਸਦੀ ਦਾ ਵਾਧਾ ਹੋਇਆ ਹੈ ਜੋ ਇਹ ਦਰਸ਼ਾਉਂਦਾ ਹੈ ਕਿ ਆਮ ਜਨਤਾ ਵਿਚ ਸਰਕਾਰੀ ਹਸਪਤਾਲਾਂ ਦੇ ਪ੍ਰਤੀ ਭਰੋਸਾ ਵਧਿਆ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Government of haryana is working on the shortage of doctors