ਹਰਿਆਣਾ ਦੀ ਸਾਰੀ ਸ਼ਹਿਰੀ ਸਥਾਨਕ ਸਰਕਾਰਾਂ ਦੇ ਕੰਮਾਂ ਵਿਚ ਹੋਰ ਵੱਧ ਪਾਰਦਰਸ਼ਿਤਾ ਲਿਆਉਣ ਦੇ ਮੱਦੇਨਜਰ ਅਤੇ ਠੇਕੇਦਾਰਾਂ ਦੇ ਅਧਿਕਾਰ ਨੂੰ ਖਤਮ ਕਰਨ ਦੇ ਮੰਤਵ ਨਾਲ ਭਵਿੱਖ ਵਿਚ 100 ਕਰੋੜ ਰੁਪਏ ਤੋਂ ਵੱਧ ਦੇ ਕੰਮ ਹੁਣ ਠੇਕੇਦਾਰਾਂ ਦੇ ਸਮੂਹ ਨੂੰ ਸਾਂਝੇ ਤੌਰ 'ਤੇ ਨਾ ਦੇ ਕੇ ਵੱਖ-ਵੱਖ ਐਲਾਟ ਕੀਤੇ ਜਾਣਗੇ।
ਇਹ ਜਾਣਕਾਰੀ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਅਨਿਲ ਵਿਜ ਨੇ ਅੱਜ ਇੱਥੇ ਹਰਿਆਣਾ ਵਿਧਾਨਸਭਾ ਵਿਚ ਚੱਲ ਰਹੇ ਬਜਟ ਸ਼ੈਸ਼ਨ ਦੇ ਪੰਜਵੇਂ ਦਿਨ ਪ੍ਰਸ਼ਨਕਾਲ ਦੇ ਸਮੇਂ ਸੋਨੀਪਤ ਸ਼ਹਿਰ ਦੇ ਬੱਸ ਅੱਡੇ ਦੇ ਕੋਲ ਗੁਜਰ ਰਹੇ ਨਾਲ ਨੰਬਰ 6 ਨੂੰ ਢੱਕਣ ਦਾ ਨਿਰਮਾਣ ਕੰਮ ਅਧੂਰਾ ਪਾਇਆ ਹੋਣ ਦੇ ਬਾਰੇ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਸਦਨ ਨੂੰ ਦਿੱਤੀ।
ਸ੍ਰੀ ਵਿਜ ਨੇ ਸਦਨ ਨੂੰ ਜਾਣੂੰ ਕਰਵਾਇਆ ਕਿ ਇਹ ਕੰਮ 25 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਹੋਣਾ ਚਾਹੀਦਾ ਹੈ ਅਤੇ ਠੇਕੇਦਾਰ ਨਿਰਧਾਰਿਤ ਸਮੇਂ ਸੀਮਾ ਵਿਚ ਕੰਮ ਨੂੰ ਪੂਰਾ ਨਹੀਂ ਕਰ ਪਾਇਆ ਜਿਸ ਦੇ ਨਤੀਜੇ ਵੱਜੋਂ ਕੰਮ ਦਾ ਠੇਕਾ ਰੱਦ ਕਰ ਦਿੱਤਾ ਗਿਆ ਸੀ। ਕੰਮ ਨੂੰ ਨਵੇਂ ਸਿਰੇ ਤੋਂ ਟੈਂਡਰ ਮੰਗਣ ਤੋਂ ਬਾਅਦ ਪਿਛਲੀ ਏਜੰਸੀ ਦੇ ਜੋਖਿਮ ਨੂੰ ਲਾਗਤ ਦੇ ਆਧਾਰ 'ਤੇ ਨਿਪਟਾਇਆ ਜਾਵੇਗਾ ਅਤੇ ਇਸ ਕੰਮ ਨੂੰ 18 ਮਹੀਨਿਆਂ ਵਿਚ ਪੂਰਾ ਕਰ ਲਿਆ ਜਾਵੇਗਾ।
ਸ਼ਹਿਰੀ ਸਥਾਨਕ ਸਰਕਾਰ ਮੰਤਰੀ ਨੇ ਸਦਨ ਨੂੰ ਭਰੋਸਾ ਦਿੱਤਾ ਕਿ ਉਹ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਸੂਰਤ ਵਿਚ ਬਜਦਾਸ਼ਤ ਨਹੀਂ ਕਰਣਗੇ। ਜੇਕਰ ਕਿਸੇ ਵੀ ਤਰਾ ਦੀ ਭ੍ਰਿਸ਼ਟਾਚਾਰ ਦੀ ਜਾਣਕਾਰੀ ਸਦਨ ਦੇ ਮੈਂਬਰਾਂ ਦੇ ਕੋਲ ਹੈ ਤਾਂ ਉਹ ਉਨਾਂ ਦੀ ਜਾਣਕਾਰੀ ਵਿਚ ਲਿਆ ਸਕਦੇ ਹਨ। ਉਹ ਉਨਾਂ ਦੀ ਉਮੀਦਾਂ 'ਤੇ ਪੂਰੀ ਤਰਾ ਉਤਰਣਗੇ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।