ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

20 ਸਾਲਾ ਪਤਨੀ ਨੂੰ ਪਤੀ ਨੇ ਫ਼ੋਨ ’ਤੇ ਦਿੱਤਾ 'ਤਿੰਨ ਤਲਾਕ'

ਦੇਸ਼ ਵਿਚ ਜਿੱਥੇ ਤਿੰਨ ਤਲਾਕ ਖਿਲਾਫ ਕੇਂਦਰ ਸਰਕਾਰ ਕਾਨੂੰਨਾਂ ਨੂੰ ਸਖਤ ਬਣਾਉਣ ਚ ਲਗੀ ਹੋਈ ਹੈ, ਉੱਥੇ ਹੀ ਸਮਾਜਿਕ ਸੰਸਥਾਵਾਂ ਵੀ ਤਿੰਨ ਤਲਾਕ ਖਿਲਾਫ ਮੁਹਿੰਮ ਚਲਾ ਕੇ ਆਪਣਾ ਰੋਸ ਪ੍ਰਗਟ ਕਰਦੀਆਂ ਰਹਿੰਦੀਆਂ ਹਨ। ਇਸ ਦੇ ਬਾਵਜੂਦ ਦੇਸ਼ ਚ ਤਿੰਨ ਤਲਾਕ ਦੇ ਮਾਮਲੇ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ।

 

ਤਾਜ਼ਾ ਮਿਸਾਲ ਉੱਤਰ ਪ੍ਰਦੇਸ਼ ਦੇ ਬਹਰਾਈਚ ਦੀ ਹੈ ਜਿੱਥੇ ਦਾਜ ਦੀ ਮੰਗ ਪੂਰੀ ਨਾ ਕਰਨ ਤੇ ਇੱਕ ਔਰਤ ਨੂੰ ਸਾਊਦੀ ਅਰਬ ਚ ਰਹਿ ਰਹੇ ਉਸਦੇ ਪਤੀ ਨੇ ਫ਼ੋਨ ਤੇ ਤਿੰਨ ਤਲਾਕ ਦੇ ਦਿੱਤਾ।

 

ਨਿਊਜ਼ ਏਜੰਸੀ ਭਾਸ਼ਾ ਮੁਤਾਬਕ ਪੁਲਿਸ ਸੁਪਰਡੈਂਟ ਸਭਾਰਾਜ ਸਿੰਘ ਨੇ ਦੱਸਿਆ ਕਿ ਰੂਪਈਡੀਹਾ ਖੇਤਰ ਦੀ ਰਹਿਣ ਵਾਲੀ 20 ਸਾਲਾਂ ਨੂਰੀ ਨੇ ਇਸ ਸਬੰਧੀ ਪੁਲਿਸ ਥਾਣੇ ਚ ਮਾਮਲਾ ਦਰਜ ਕਰਵਾਇਆ ਹੈ।

 

ਉਸਨੇ ਕਿਹਾ ਕਿ ਇੱਕ ਸਾਲ ਪਹਿਲਾਂ ਉਸਦਾ ਵਿਆਹ ਰੂਪਈਡੀਹਾ ਦੀ ਹੀ ਬਸਤੀ ਚ ਰਹਿਣ ਵਾਲੇ ਚਾਂਦ ਬਾਬੂ ਨਾਲ ਹੋਇਆ ਸੀ। ਵਿਆਹ ਦੇ ਇੱਕ ਹਫਤੇ ਮਗਰੋਂ ਉਸ ਕੋਲੋਂ ਦਾਜ ਵਿਚ ਮੋਟਰਸਾਈਕਲ ਅਤੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਜਾਣ ਲੱਗੀ। ਜਿਸ ਦੇ ਕੁੱਝ ਮਹੀਨਿਆਂ ਮਗਰੋਂ ਪੀੜਤ ਦਾ ਪਤੀ ਕੰਮਕਾਰ ਦੇ ਚੱਕਰਾਂ ਚ ਸਾਊਦੀ ਅਰਬ ਚਲਿਆ ਗਿਆ। ਜਿਸ ਤੋਂ ਬਾਅਦ ਪੀੜਤ ਦੀ ਸੱਸ ਅਤੇ ਨੰਦ ਦਾਜ ਖਾਤਰ ਉਸਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਈਆਂ ਜਿਸ ਨੂੰ ਪੀੜਤ ਦੇ ਪਤੀ ਨੇ ਵੀ ਫ਼ੋਨ ਤੇ ਮੁੜ ਦੁਹਾਇਆ।

 

ਇਸ ਦੌਰਾਨ ਜਦੋਂ ਨੂਰੀ ਨੇ ਦਾਜ ਦੇਣ ਚ ਖੁੱਦ ਨੂੰ ਨਾਕਾਬਲ ਦੱਸਿਆ ਤਾਂ ਚਾਂਦ ਬਾਬੂ ਨੇ ਉਸ ਨੂੰ ਫ਼ੋਨ ਤੇ ਹੀ ਤਿੰਨ ਤਲਾਕ ਦੇ ਦਿੱਤਾ। ਜਿਸ ਤੋਂ ਬਾਅਦ ਨੂਰੀ ਨੂੰ ਘਰੋਂ ਕੱਢ ਦਿੱਤਾ ਗਿਆ।

 

ਉਕਤ ਪੁਲਿਸ ਅਧਿਕਾਰੀ ਮੁਤਾਬਕ ਬੁੱਧਵਾਰ ਸ਼ਾਮ ਆਰੋਪੀ ਪਤੀ, ਸੱਸ ਅਤੇ ਨੰਦ ਖਿਲਾਫ ਮੁਸਲਿਮ ਮਹਿਲਾ ਵਿਵਾਹ ਅਧਿਕਾਰ ਨਿਯਮ ਧਾਰਾ 314, ਦਾਹ ਕਾਨੂੰਨ ਧਾਰਾ 3 ਅਤੇ 4, ਕੁੱਟਮਾਰ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਆਰੋਪ ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The husband has given the divorce to the 20-year-old wife on the phone