ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤੀ ਨੇ ਤਿੰਨ ਹਜ਼ਾਰ ਦੀ ਨੌਕਰੀ ਕਰਨ ਤੋਂ ਕੀਤਾ ਮਨ੍ਹਾਂ, ਮਹਿਲਾ ਪੁੱਜੀ ਥਾਣੇ

ਪਤੀ ਨੇ ਤਿੰਨ ਹਜ਼ਾਰ ਦੀ ਨੌਕਰੀ ਕਰਨ ਤੋਂ ਕੀਤਾ ਮਨ੍ਹਾਂ, ਮਹਿਲਾ ਪੁੱਜੀ ਥਾਣੇ

ਗਾਜੀਆਬਾਦ ਮਹਿਲਾ ਥਾਣੇ ਵਿਚ ਪਰਿਵਾਰ ਕੌਸਲਿੰਗ ਕੇਂਦਰ ਉਤੇ ਇਕ ਉਲਟਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਪਤੀ ਨੇ ਆਪਣੀ ਪਤਨੀ ਨੂੰ ਤਿੰਨ ਹਜ਼ਾਰ ਦੀ ਨੌਕਰੀ ਕਰਨ ਲਈ ਮਨਾਂ ਕੀਤਾ  ਤਾਂ ਮਹਿਲਾ ਨੇ ਪਤੀ ਦੀ ਸ਼ਿਕਾਇਤ ਮਹਿਲਾ ਥਾਣੇ ਵਿਚ ਕਰ ਦਿੱਤੀ। ਹਾਲਾਂਕਿ ਮਹਿਲਾ ਨੇ ਸਵੀਕਾਰ ਕੀਤਾ ਕਿ ਪਤੀ ਉਸ ਨੂੰ ਪੂਰਾ ਖਰਚਾ ਦਿੰਦਾ ਹੈ ਅਤੇ ਘਰ ਵਿਚ ਕਿਸੇ ਚੀਜ ਦੀ ਕੋਈ ਘਾਟ ਨਹੀਂ ਹੈ। ਮਾਮਲੇ ਹੱਲ ਹੁੰਦਾ ਨੇ ਦੇਖਦੇ ਹੋਏ ਕੇਂਦਰ ਵੱਲੋਂ ਅਗਲੀ ਤਾਰੀਖ ਦੇ ਦਿੱਤੀ ਹੈ।

 

ਤਨੁ ਅਤੇ ਕਪਿਲ (ਦੋਵੇਂ ਬਦਲੇ ਹੋਏ ਨਾਮ) ਦਾ ਵਿਆਹ ਇਕ ਸਾਲ ਪਹਿਲਾਂ ਹੋਈ ਸੀ। ਅਜੇ ਉਨ੍ਹਾਂ ਦੇ ਕੋਈ ਬੱਚਾ ਨਹੀਂ ਹੈ। ਕਪਿਲ ਸਬਜ਼ੀ ਮੰਡੀ ਵਿਚ ਆੜਤ ਦਾ ਕੰਮ ਕਰਦਾ ਹੈ। ਵਿਆਹ ਦੇ ਕੁਝ ਦਿਨ ਸਭ ਠੀਕ ਰਿਹਾ। ਕੁਝ ਦਿਨ ਬਾਅਦ ਹੀ ਤਨੁ ਨੇ ਇਕ ਬਿਊਟੀ ਪਾਰਲਰ ਵਿਚ ਨੌਕਰੀ ਕਰਨ ਦੀ ਜਿੱਦ ਕਰਨ ਲਗੀ।

 

ਕਪਿਲ ਦੀ ਬਿਨਾ ਮਰਜੀ ਦੇ ਮਹਿਲਾ ਪਾਰਲਰ ਵਿਚ ਤਿੰਨ ਹਜ਼ਾਰ ਦੀ ਨੌਕਰੀ ਕਰਨ ਲੱਗੀ। ਇਸ ਗੱਲ ਉਤੇ ਘਰ ਵਿਚ ਝਗੜਾ ਰਹਿਣ ਲੱਗਿਆ। ਕਪਿਲ ਨੇ ਤਨੁ ਨੂੰ ਸਮਝਾਉਂਦੇ ਹੌਏ ਕਿਹਾ ਕਿ ਉਹ ਉਸ ਨੂੰ ਤਿੰਨ ਹਜ਼ਾਰ ਰੁਪਏ ਮਹੀਨਾ ਆਪਣੇ ਵੱਲੋਂ ਦੇ ਦੇਵੇਗਾ, ਪ੍ਰੰਤੂ ਤਨੁ ਨਾ ਮੰਨੀ। ਦੋਵਾਂ ਦੇ ਵਿਚ ਗੱਲਬਾਤ ਐਨੀ ਵਧ ਗਈ ਕਿ ਮਾਮਲਾ ਮਹਿਲਾ ਥਾਣਾ ਜਾ ਪਹੁੰਚਿਆ। ਥਾਣੇ ਵਿਚ ਸ਼ਿਕਾਇਤ ਮਹਿਲਾ ਨੇ ਹੀ ਕੀਤੀ ਸੀ।

 

ਮਾਮਲੇ ਉਤੇ ਦੋ ਸੁਣਵਾਈ ਹੋ ਚੁੱਕੀ ਹੈ। ਐਤਵਾਰ ਨੂੰ ਤੀਜੀ ਸੁਣਵਾਈ ਦੌਰਾਨ ਪਤੀ ਨੇ ਦੱਸਿਆ ਕਿ ਉਹ ਪਤਨੀ ਨੂੰ ਘਰ ਦੇ ਸਾਰੇ ਖਰਚ ਤੋਂ ਇਲਾਵਾ ਦੋ ਸੌ ਰੁਪਏ ਰੋਜ਼ਾਨਾ ਦਿੰਦਾ ਹੈ ਇਸ ਦੇ ਬਾਅਦ ਹੋਰ ਉਸ ਨੂੰ ਨੌਕਰੀ ਕਰਨ ਉਤੇ ਮਿਲ ਰਹੇ ਤਿੰਨ ਹਜ਼ਾਰ ਰੁਪਏ ਵੀ ਦੇ ਦੇਵੇਗਾ। ਮਹਿਲਾ ਨੇ ਵੀ ਮੰਨਿਆ ਕਿ ਉਸ ਨੂੰ ਘਰ ਵਿਚ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਹੀਂ ਹੈ, ਪ੍ਰੰਤੂ ਉਹ ਆਜ਼ਾਦ ਰਹਿ ਕੇ ਨੌਕਰੀ ਕਰਨਾ ਚਾਹੁੰਦੀ ਹੈ। ਕੌਸਲਰ ਨੇ ਦੋਵਾਂ ਨੂੰ ਸਮਝਾਉਣ ਦਾ ਯਤਨ ਕੀਤਾ, ਪ੍ਰੰਤੂ ਗੱਲ ਨਾ ਬਣਦੀ ਦੇਖ ਮਾਮਲੇ ਦੀ ਅਗਲੀ ਤਾਰੀਖ ਦੇ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The husband refused to work for three thousand then the wife reached the police station