ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2050 ਤੱਕ ਅਮਰੀਕਾ ਨੂੰ ਪਿੱਛੇ ਛੱਡ ਦੇਵੇਗੀ ਭਾਰਤੀ ਅਰਥਵਿਵਸਥਾ

ਦੁਨੀਆ ਦੀ ਆਰਥਿਕ ਅਤੇ ਫੌਜੀ ਤਾਕਤ ਹੁਣ ਪੂਰਬ ਵੱਲ ਵੱਧ ਰਹੀ ਹੈ, ਸਾਲ 2025 ਤੱਕ ਦੁਨੀਆ ਦੀਆਂ 3 ਵੱਡੀਆਂ ਅਰਥਵਿਵਸਥਾਵਾਂ ਏਸ਼ੀਆ-ਪ੍ਰਸ਼ਾਤ ਖੇਤਰ 'ਚ ਹੋਣਗੀਆਂ ਅਤੇ 2050 ਤੱਕ ਭਾਰਤੀ ਅਰਥਵਿਵਸਥਾ ਅਮਰੀਕਾ ਨੂੰ ਵੀ ਪਿੱਛੇ ਛੱਡ ਦੇਵੇਗੀ। 25 ਏਸ਼ੀਆ-ਪ੍ਰਸ਼ਾਤ ਦੇਸ਼ਾਂ 'ਤੇ ਅੰਤਰਰਾਸ਼ਟਰੀ ਥਿੰਕਟੈਂਕ ਲੋਵੀ ਇੰਸੀਟਿਊਟ ਦੀ ਇਕ ਸਟੱਡੀ ਰਿਪੋਰਟ ਨੇ ਇਹ ਦਾਅਵਾ ਕੀਤਾ ਹੈ। 

 

ਜ਼ਿਕਰਯੋਗ ਹੈ ਕਿ ਆਪਣੀ ਘੱਟਦੀ ਤਾਕਤ ਦੇ ਬਾਵਜੂਦ ਆਪਣੇ ਰਾਜਨੀਤਿਕ ਅਤੇ ਆਰਥਿਕ ਤਾਕਤ ਦੀ ਵਜ੍ਹਾ ਨਾਲ ਅਮਰੀਕਾ ਏਸ਼ੀਆ-ਪ੍ਰਸ਼ਾਤ ਖੇਤਰ 'ਚ ਪ੍ਰਭਾਵ ਦੇ ਮਾਮਲੇ 'ਚ ਹੋਰ ਦੇਸ਼ਾਂ ਨੂੰ ਪਿੱਛੇ ਛੱਡ ਦਿੰਦਾ ਹੈ। 

 

ਇਕਨੋਮਿਕਸ ਟਾਈਮ ਅਨੁਸਾਰ ਇਸ ਸਟੱਡੀ 'ਚ ਅਰਥਵਿਵਸਥਾ, ਸੈਨਾ ਅਤੇ ਸੰਸਕ੍ਰਿਤ ਪ੍ਰਭਾਵ ਆਦਿ ਨਾਲ ਜੁੜੇ 114 ਮਾਪਦੰਡਾ 'ਤੇ ਹਰ ਦੇਸ਼ ਨੂੰ ਮਾਪਿਆ ਗਿਆ। ਸਟੱਡੀ 'ਚ ਕਿਹਾ ਹੈ ਕਿ ਚੀਨ ਦੇ ਨਾਲ ਜੀ.ਡੀ.ਪੀ. ਦੀ ਜੋ ਦੂਰੀ ਵੱਧ ਰਹੀ ਹੈ ਉਸ ਨੂੰ ਪੂਰਾ ਕਰਨਾ ਤਾਂ ਮੁਸ਼ਕਲ ਹੈ ਪਰ ਅਗਲੇ 11 ਸਾਲ 'ਚ ਹੀ ਭਾਰਤ ਇਸ ਮਾਮਲੇ 'ਚ ਅਮਰੀਕਾ ਦੇ ਬਰਾਬਰ ਪਹੁੰਚ ਜਾਵੇਗਾ ਅਤੇ 2050 ਤੱਕ ਉਹ ਅਮਰੀਕਾ ਤੋਂ ਵੀ ਅੱਗੇ ਨਿਕਲ ਜਾਵੇਗਾ। 

 

ਇਸ ਸਟੱਡੀ 'ਚ ਉਤਪਾਦਕਾ ਅਤੇ ਆਰ. ਏ. ਡੀ. ਖਰਚ ਦੇ ਮਾਮਲੇ 'ਚ ਭਾਰਤ ਨੂੰ ਕਾਫੀ ਹੇਠਲੇਂ ਸਥਾਨ 'ਤੇ ਰੱਖਿਆ ਗਿਆ ਹੈ। ਇਸ ਦਾ ਸੰਕੇਤ ਇਹ ਹੈ ਕਿ ਭਾਰਤ ਆਪਣੇ ਸਰੋਤਾਂ ਅਤੇ ਮਨੁੱਖੀ ਕਿਰਿਆ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰ ਰਿਹਾ ਹੈ।

 

ਇਸ ਸਟੱਡੀ 'ਚ ਏਸ਼ੀਆ-ਪ੍ਰਸ਼ਾਤ ਦੇ ਤਾਕਤਵਰ ਦੇਸ਼ਾਂ ਦੀ ਸੂਚੀ 'ਚ ਭਾਰਤ ਨੂੰ ਚੌਥੇ ਸਥਾਨ 'ਤੇ ਰੱਖਿਆ ਗਿਆ ਹੈ। ਅਮਰੀਕਾ, ਚੀਨ ਅਤੇ ਜਾਪਾਨ ਇਸ ਮਾਮਲੇ 'ਚ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਹਨ।  

 

44.1 ਲੱਖ ਕਰੋੜ ਡਾਲਰ ਤੱਕ ਦੀ ਹੋਵੇਗੀ ਭਾਰਤੀ ਅਰਥਵਿਵਸਥਾ


ਰਿਪੋਰਟ ਮੁਤਾਬਕ ਭਾਰਤੀ ਅਰਥਵਿਵਸਥਾ ਦਾ ਆਕਾਰ ਸਾਲ 2016 'ਚ 8.7 ਲੱਖ ਕਰੋੜ ਡਾਲਰ ਸੀ ਪਰ ਇਹ ਸਾਲ 2050 ਤੱਕ ਅਮਰੀਕਾ ਨੂੰ ਪਿੱਛੇ ਛੱਡਦੇ ਹੋਏ 44.1 ਲੱਖ ਕਰੋੜ ਡਾਲਰ ਤੱਕ ਪਹੁੰਚ ਜਾਵੇਗੀ। ਹਾਲਾਂਕਿ ਉਸ ਸਮੇਂ ਤੱਕ ਚੀਨ ਦੀ ਅਰਥਵਿਵਸਥਾ 58.5 ਕਰੋੜ ਡਾਲਰ ਅਤੇ ਅਮਰੀਕਾ ਦੀ ਅਰਥਵਿਵਸਥਾ 34.1 ਕਰੋੜ ਡਾਲਰ ਤੱਕ ਪਹੁੰਚ ਜਾਵੇਗੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Indian economy will surpass the United States by 2050