ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ ਪੁਨਰਗਠਨ ਬਿਲ-2019 ਰਾਜ ਸਭਾ ’ਚ ਪਾਸ

Jammu & Kashmir Reorganisation Bill 2019 : ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ਚ ਵੰਡਣ ਵਾਲਾ ਬਿਲ ਜੰਮੂ-ਕਸ਼ਮੀਰ ਪੁਨਰਗਠਨ ਬਿਲ ਰਾਜ ਸਭਾ ਚ ਪਾਸ ਕਰਵਾ ਕੇ ਮੋਦੀ ਸਰਕਾਰ ਨੇ ਇਤਿਹਾਸ ਰੱਚ ਦਿੱਤਾ ਹੈ। ਹਾਲਾਂਕਿ ਹਾਲੇ ਲੋਕ ਸਭਾ ਚ ਇਸ ਬਿਲ ਦਾ ਪਾਸ ਹੋਣਾ ਬਾਕੀ ਹੈ ਪਰ ਲੋਕ ਸਭਾ ਚ ਨੰਬਰਾਂ ਨੂੰ ਦੇਖਦੇ ਹੋਏ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਚ ਵੀ ਇਹ ਬਿਲ ਆਸਾਨੀ ਨਾਲ ਪਾਸ ਹੋ ਜਾਵੇਗਾ।

 

ਜੰਮੂ-ਕਸ਼ਮੀਰ ਤੋਂ ਧਾਰਾ 370 ਦੇ ਜ਼ਿਆਦਾਤਰ ਕਾਨੂੰਨ ਸਮਾਪਤ ਕਰਨ, ਜੰਮੂ-ਕਸ਼ਮੀਰ ਨੂੰ ਵਿਧਾਇਕਾਂ ਵਾਲਾ ਕੇਂਦਰ ਸ਼ਾਸਤ ਅਤੇ ਲੱਦਾਖ ਨੂੰ ਬਗੈਰ ਵਿਧਾਇਕਾਂ ਵਾਲਾ ਕੇਂਦਰ ਸ਼ਾਸਤ ਖੇਤਰ ਬਣਾਉਣ ਸਬੰਧੀ ਸਰਕਾਰ ਦੇ ਦੋ ਹਿੰਮਤ ਵਾਲੇ ਤੇ ਖਤਰੇ ਭਰੇ ਸੰਕਲਪਾਂ ਤੇ ਦੋ ਸਬੰਧਤ ਬਿਲਾਂ ਨੂੰ ਸੋਮਵਾਰ ਨੂੰ ਰਾਜ ਸਭਾ ਦੀ ਮਨਜ਼ੂਰੀ ਮਿਲ ਗਈ।

 

ਰਾਜ ਸਭਾ ਨੇ ਇਨ੍ਹਾਂ ਟੀਚਿਆਂ ਵਾਲੇ ਦੋ ਸਰਕਾਰੀ ਸੰਕਲਪਾਂ, ਜੰਮੂ-ਕਸ਼ਮੀਰ ਰਾਖਵਾਂਕਰਨ (ਦੂਜੀ ਸੋਧ) ਬਿਲ-2019 ਅਤੇ ਜੰਮੂ-ਕਸ਼ਮੀਰ ਪੁਨਰਗਠਨ ਬਿਲ ਨੂੰ ਧੁਨੀ-ਮਤ ਨਾਲ ਪਾਸ ਕਰ ਦਿੱਤਾ।

 

ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਪੁਨਰਗਠਨ ਬਿਲ ਨੂੰ ਪਾਸ ਕਰਨ ਲਈ ਉਚ ਸਦਨ ਚ ਇਲੈਕਟ੍ਰਾਨਿਕ ਵੋਟਿੰਗ ਪ੍ਰਣਾਲੀ ਚ ਤਕਨੀਕੀ ਖਰਾਬੀ ਆਉਣ ਕਾਰਨੀ ਸਭਾਪਤੀ ਨੇ ਪਰਚੀ ਸਿਸਟਮ ਨਾਲ ਵੋਟਿੰਗ ਵੰਡ ਕਰਵਾਈ ਤੇ ਸਬੰਧਤ ਪ੍ਰਸਤਾਵ 61 ਦੇ ਮੁਕਾਬਲੇ 125 ਵੋਟਾਂ ਨਾਲ ਮਨਜ਼ੂਰੀ ਦੇ ਦਿੱਤੀ ਗਈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Jammu and Kashmir Reorganisation Bill 2019 passed by Rajya Sabha